ਇੰਚਾਰਜ ਰਜਿੰਦਰ ਸਿੰਘ ਨੇ ਬਣਾਇਆ ਸਕੂਲ ਨੂੰ ਸਮਾਰਟ
ਗੋਨਿਆਣਾ (ਜਗਤਾਰ ਜੱਗਾ)। ਬਠਿੰਡਾ ਜਿਲ੍ਹੇ ਦੇ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਬਨਾਉਣ ‘ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕ ਰਜਿੰਦਰ ਸਿੰਘ ਨੂੰ ਸਰਕਾਰ ਨੇ ਸੈਲੂਟ ਮਾਰਿਆ ਹੈ ਇਸ ਅਧਿਆਪਕ ਨੇ ਵਕਤ ਅਤੇ ਪੈਸਿਆਂ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਇੱਕ ਕਰਕੇ ਸਕੂਲ ਨੂੰ ਅਜਿਹਾ ਸਜਾ ਦਿੱਤਾ ਕਿ ਗੋਨਿਆਣਾ ਦੇ ਨਾਇਬ ਤਹਿਸੀਲਦਾਰ ਵੀ ਦੰਗ ਰਹਿ ਗਏ ਅਧਿਆਪਕ ਦੀ ਇਸ ਨਿਵੇਕਲੀ ਕੋਸ਼ਿਸ਼ ਨੂੰ ਦੇਖਦਿਆਂ ਅਜਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਲਈ ਬਠਿੰਡਾ ਪੁੱਜੇ ਪੰਚਾਇਤ ਮੰਤਰੀ ਪੰਜਾਬ ਸਰਕਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਾਜਿੰਦਰ ਸਿੰਘ ਨੂੰ ਵਿਲੱਖਣ ਸਖਸ਼ੀਅਤ ਵਜੋਂ ਸਨਮਾਨਿਤ ਕੀਤਾ ਹੈ ਜਿਲ੍ਹਾ ਪ੍ਰਸ਼ਾਸਨ ਤਰਫੋਂ ਇਸ ਅਧਿਆਪਕ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ। (Bathinda News)
ਇਹ ਵੀ ਪੜ੍ਹੋ : ਤੜਕਸਾਰ ਆਈ ਬੁਰੀ ਖ਼ਬਰ, ਹਾਦਸੇ ‘ਚ ਚਾਰ ਦੀ ਮੌਤ
ਜਾਣਕਾਰੀ ਅਨੁਸਾਰ ਨਾਇਬ ਤਹਿਸੀਲਦਾਰ ਗੋਨਿਆਣਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਦੇ ਦੌਰੇ ਦੌਰਾਨ ਸਕੂਲ ਵਿੱਚ ਸਮਾਰਟ ਕਲਾਸਾਂ ਅਤੇ ਅੰਗਰੇਜੀ ਮਾਧਿਅਮ ਦੀ ਪੜ੍ਹਾਈ ਦੇਖੀ ਤਾਂ ਉਹ ਕਾਫੀ ਹੈਰਾਨ ਹੋਏ। ਸਕੂਲ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਮਾਰਟ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਦੇ ਛੋਟੇ ਜਿਹੇ ਸਕੂਲ ਨੇ ਇਸ ਵਾਰ ਪੂਰੇ ਜਿਲ੍ਹੇ ਭਰ ਵਿੱਚੋਂ ਸਭ ਤੋਂ ਵੱਧ ਦਾਖਲੇ ਕੀਤੇ ਹਨ। ਖਾਸ ਗੱਲ ਇਹ ਵੀ ਹੈ ਕਿ ਇਸ ਪਿੰਡ ਵਿੱਚ ਬਾਹਰਲੇ ਵੱਡੇ ਵੱਡੇ ਪਿੰਡਾਂ ਤੋਂ ਪੜ੍ਹਨ ਆਉਣ ਵਾਲਿਆਂ ਦੀ ਗਿਣਤੀ ਪਿੰਡ ਦੇ ਬੱਚਿਆਂ ਨਾਲੋਂ ਵੀ ਜ਼ਿਆਦਾ ਹੈ। ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਦੀ ਸ਼ੁਰੂਆਤ ਕਰਨ ਵਿੱਚ ਵੀ ਇਸ ਸਕੂਲ ਨੇ ਹੀ ਪਹਿਲ ਕੀਤੀ ਹੈ।
ਫਿਲਹਾਲ ਪਹਿਲੀ ਤੇ ਦੂਸਰੀ ਕਲਾਸ ਦੇ ਬੱਚਿਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੰਗਰੇਜੀ ਪੈਟਰਨ ‘ਤੇ ਅਧਾਰਿਤ ਪੜ੍ਹ੍ਹਾਈ ਕਰਵਾਈ ਜਾ ਰਹੀ ਅਤੇ ਬੱਚਿਆਂ ਨੂੰ ਪੁਸਤਕਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਨਿਵੇਕਲੀ ਪਹਿਲਕਦਮੀ ਨਾਲ ਨਿੱਜੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਅਤੇ ਉਨ੍ਹਾਂ ਮਾਪਿਆਂ ਨੂੰ ਸਿੱਖਿਆ ਹਾਸਲ ਕਰਨ ਲਈ ਅਦਾ ਕੀਤੀਆਂ ਜਾਂਦੀਆਂ ਭਾਰੀ ਭਰਕਮ ਫੀਸਾਂ ਦੇ ਬੋਝ ਤੋਂ ਵੱਡੀ ਰਾਹਤ ਮਿਲੀ ਹੈ ਅਤੇ ਬੱਚੇ ਵੀ ਸਮੇਂ ਦੇ ਹਾਣੀ ਬਣੇ ਹਨ ਏਦਾਂ ਦੀਆਂ ਪਹਿਲਕਦਮੀਆਂ ਦੇ ਮੱਦੇਨਜ਼ਰ ਬੀ. ਸ਼੍ਰੀਨਿਵਾਸਨ ਡਿਪਟੀ ਕਮਿਸ਼ਨਰ ਬਠਿੰਡਾ, ਐਮ. ਐਫ. ਫਾਰੂਕੀ ਆਈ.ਜੀ ਬਠਿੰਡਾ, ਨਾਨਕ ਸਿੰਘ ਐਸ.ਐਸ.ਪੀ. ਦੀ ਮੌਜੂਦਗੀ ‘ਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੁਤੰਤਰਤਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸਕੂਲ ਇੰਚਾਰਜ ਰਾਜਿੰਦਰ ਸਿੰਘ ਨੂੰ ਵਿਲੱਖਣ ਸਖਸ਼ੀਅਤ ਵਜੋਂ ਸਨਮਾਨਿਆ ਹੈ। (Bathinda News)