ਪੈਟਰੋਲ ਦੀਆਂ ਬੋਤਲਾਂ ਹੱਥਾਂ ’ਚ ਲੈ ਕੇ ਕੀਤੀ ਨਾਅਰੇਬਾਜੀ | Sangrur News
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਿੱਜੀ ਹਲਕੇ ਦੇ ਸੰਗਰੂਰ ਸ਼ਹਿਰ ਵਿਖੇ ਅੱਜ ਸਵੇਰੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੋਂ ਨਾਖੁਸ਼ ਅਧਿਆਪਕ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਦੇ ਸਿਖ਼ਰ ’ਤੇ ਚੜ੍ਹ ਗਏ ਰੋਹ ’ਚ ਆਏ ਅਧਿਆਪਕਾਂ ਨੇ ਟੈਂਕੀ ’ਤੋਂ ਹੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਚਾਨਕ ਹੋੋਏ ਇਸ ਰੋਸ ਪ੍ਰਦਰਸ਼ਨ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। (Sangrur News)
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ ਨੇ ਕੈਨੇਡਾਈ ਨਾਗਰਿਕਾਂ ਲਈ ਵੀਜ਼ਾ ਸਰਵਿਸ ਅਣਮਿਥੇ ਸਮੇਂ ਲਈ ਰੋਕੀ
ਹਾਸਲ ਹੋਈ ਜਾਣਕਾਰੀ ਮੁਤਾਬਕ ਅੱਜ ਸਵੇਰੇ ਸ਼ਹੀਦ ਕਿਰਨਜੀਤ ਕੌਰ ਈਜੀਐਸ/ ਏਆਈਈ/ਐਸਟੀਆਰ ਨਾਮਕ ਅਧਿਆਪਕ ਜਥੇਬੰਦੀ ਦੇ ਅੱਧੀ ਦਰਜ਼ਨ ਦੇ ਕਰੀਬ ਪ੍ਰਦਰਸ਼ਨਕਾਰੀ ਸੰਗਰੂਰ-ਸੁਨਾਮ ਰੋਡ ਸਥਿਤ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹ ਗਏ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਆਰੰਭ ਕਰ ਦਿੱਤੀ ਹੇਠਾਂ ਖੜ੍ਹੇ ਪ੍ਰਦਰਸ਼ਨਕਾਰੀ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ’ਚ ਨਾਨ-ਟੈੱਟ ਪਾਸ ਅਧਿਆਪਕ ਪ੍ਰੀ ਪ੍ਰਾਇਮਰੀ ਕਲਾਸਾਂ ਪੜ੍ਹਾ ਰਹੇ ਹਨ ਜਿਹੜੇ ਨਿਗੂਣੀ ਤਨਖਾਹ ’ਤੇ ਡਿਊਟੀ ਕਰ ਰਹੇ ਹਨ ਅਧਿਆਪਕ ਆਗੂ ਗਗਨ ਨੇ ਦੱਸਿਆ ਕਿ ਜਦੋਂ ਸੂਬੇ ਵਿੱਚ ਅਕਾਲੀ ਸਰਕਾਰ ਸੀ। (Sangrur News)
ਉਦੋਂ ਧਰਨਿਆਂ ’ਚ ਸ਼ਾਮਲ ਹੁੰਦੇ ਕਾਂਗਰਸੀ ਇਹ ਵਿਸ਼ਵਾਸ ਦਿਵਾਉਂਦੇ ਰਹੇ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਇਆਂ ਕਰੀਬ ਤਿੰਨ ਸਾਲ ਹੋ ਗਏ ਪਰ ਹੁਣ ਇਨ੍ਹਾਂ ਨੇ ਵੀ ਕੱਖ ਨਹੀਂ ਕੀਤਾ ਅਧਿਆਪਕ ਆਗੂਆਂ ਨੇ ਰੋਹ ’ਚ ਆਖਿਆ ਕਿ ਉਲਟਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ’ਤੇ ਹੀ ਕੇਸ ਮੜ੍ਹ ਦਿੱਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਨਖਾਹ 5 ਹਜ਼ਾਰ ਰੁਪਏ ਦਿੱਤੀ ਜਾ ਰਹੀ ਸੀ ਪਰ ਏਨੇ ਸੰਘਰਸ਼ ਦੇ ਬਾਵਜੂਦ ਤਨਖਾਹ ਵਿੱਚ ਇੱਕ ਹਜ਼ਾਰ ਰੁਪਏ ਦਾ ਹੀ ਵਾਧਾ ਕੀਤਾ, ਜੋ ਭੱਦਾ ਮਜ਼ਾਕ ਹੈ ਉਨ੍ਹਾਂ ਦੱਸਿਆ ਕਿ ਮਾਨਸਿਕ ਤੌਰ ’ਤੇ ਪ੍ਰਸ਼ਾਨ 100 ਤੋਂ ਵੱਧ ਉਨ੍ਹਾਂ ਦੇ ਸਾਥੀ ਖੁਦਕੁਸ਼ੀ ਕਰ ਚੁੱਕੇ ਹਨ। (Sangrur News)
ਇਹ ਵੀ ਪੜ੍ਹੋ : ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
ਉਨ੍ਹਾਂ ਮੰਗ ਕੀਤੀ ਕਿ ਜਿਹੜੇ ਅਧਿਆਪਕ ਟੈੱਟ ਕੋਰਸ ਪਾਸ ਹਨ ਉਨ੍ਹਾਂ ਨੂੰ ਪ੍ਰਾਇਮਰੀ ਸਕੂਲਾਂ ’ਚ ਰੈਗੂਲਰ ਕੀਤਾ ਜਾਵੇ, ਬਿਨਾਂ ਟੈੱਟ ਪਾਸ ਜਿਹੜੇ ਪ੍ਰੀ ਪ੍ਰਾਇਮਰੀ ਕਲਾਸਾਂ ਪੜ੍ਹਾ ਰਹੇ ਉਨ੍ਹਾਂ ਨੂੰ ਉੱਥੇ ਹੀ ਰੈਗੂਲਰ ਕੀਤਾ ਜਾਵੇ ਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਅਧਿਆਪਕ ਆਗੂ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਉਨ੍ਹਾਂ ਵਿੱਚ ਬੀਰਬਲ ਸਿੰਘ ਕੁਸ਼ਲਾ, ਸਮਰਜੀਤ ਸਿੰਘ ਮਾਨਸਾ, ਧੀਰਜ ਕੁਮਾਰ ਅਬੋਹਰ, ਨੀਲਮ ਰਾਣੀ ਅਬੋਹਰ ਅਤੇ ਬੱਬੂ ਕੋਟਕਪੂਰਾ ਨਾਂਅ ਦੇ ਆਗੂ ਸ਼ਾਮਿਲ ਸਨ। (Sangrur News)
ਵੱਡੀ ਗਿਣਤੀ ’ਚ ਪਹੁੰਚੀ ਪੁਲਿਸ ਪਾਰਟੀ | Sangrur News
ਅਧਿਆਪਕਾਂ ਦੇ ਗਰਮ ਰੁਖ਼ ਨੂੰ ਭਾਂਪਦਿਆਂ ਵੱਡੀ ਗਿਣਤੀ ’ਚ ਪੁਲਿਸ ਪਾਰਟੀ ਟੈਂਕੀ ਕੋਲ ਪਹੁੰਚ ਗਈ ਡੀਐੱਸਪੀ ਸਤਪਾਲ ਸ਼ਰਮਾ ਨੇ ਕਿਹਾ ਕਿ ਜ਼ਾਬਤੇ ਵਿੱਚ ਰਹਿ ਕੇ ਪ੍ਰਦਰਸ਼ਨ ਕਰਨ ਦਾ ਸਭ ਨੂੰ ਅਧਿਕਾਰ ਹੈ ਪਰ ਜੋ ਵੀ ਜ਼ਾਬਤੇ ਦੀ ਉਲੰਘਣਾ ਕਰੇਗਾ, ਉਸ ’ਤੇ ਕਾਨੂੰਨ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨਾਲ ਮੀਟਿੰਗ ਹੋ ਚੁੱਕੀ ਹੈ ਤੇ ਪ੍ਰਦਰਸ਼ਨਕਾਰੀ ਵੀ ਇਸ ਗੱਲਬਾਤ ਤੋਂ ਸੰਤੁਸ਼ਟ ਹਨ। (Sangrur News)
ਮੀਟਿੰਗ ਮਗਰੋਂ ਪ੍ਰਦਰਸ਼ਨਕਾਰੀ ਹੋਏ ਸ਼ਾਂਤ | Sangrur News
ਜਥੇਬੰਦੀ ਦੇ ਸੂਬਾਈ ਆਗੂ ਕੁਲਬੀਰ ਪਵਾਰ ਨੇ ਦੱਸਿਆ ਕਿ ਅਧਿਆਪਕਾਂ ਦੇ ਇਸ ਪ੍ਰਦਰਸ਼ਨ ਦੀ ਭਿਣਕ ਲੱਗਦਿਆਂ ਹੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਜਥੇਬੰਦੀ ਦੇ ਆਗੂਆਂ ਨੂੰ ਗੱਲਬਾਤ ਲਈ ਆਪਣੀ ਰਿਹਾਇਸ਼ ਵਿਖੇ ਬੁਲਾਇਆ ਸਿੱਖਿਆ ਮੰਤਰੀ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਸਬੰਧੀ 7 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਰਕਾਰ ਦੀ ਹੋਣ ਵਾਲੀ ਮੀਟਿੰਗ ’ਚ ਜ਼ਰੂਰ ਵਿਚਾਰਨਗੇ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਦੂਜੇ ਜ਼ਿਲਿ੍ਹਆਂ ’ਚੋਂ ਸੰਗਰੂਰ ਆ ਰਹੇ ਅਧਿਆਪਕਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਫਿਲਹਾਲ ਰੋਕ ਦਿੱਤਾ ਹੈ, ਅਗਲੀ ਕਾਰਵਾਈ ਬਾਰੇ ਅਗਲੇ ਕੁਝ ਦਿਨਾਂ ’ਚ ਮੀਟਿੰਗ ਕੀਤੀ ਜਾਵੇਗੀ। (Sangrur News)