ਪੱਥਰਬਾਜ਼ੀ ਤੇ ਗੋਲੀਆਂ ਦੇ ਮਾਹੌਲ ‘ਚ ਨਹੀਂ ਹੋ ਸਕਦੀ ਗੱਲਬਾਤ : ਮਹਿਬੂਬਾ

ਪ੍ਰਧਾਨ ਮੰਤਰੀ ਤੇ ਗ੍ਿਰਹ ਮੰਤਰੀ ਨੂੰ ਹਾਲਾਤਾਂ ਦੀ ਜਾਣਕਾਰੀ ਦਿੱਤੀ

ਨਵੀਂ ਦਿੱਲੀ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਕਸ਼ਮੀਰ ਦੇ ਮੌਜ਼ੂਦਾ ਹਲਾਤਾਂ ਨੂੰ ਸੁਧਾਰਨ ਲਈ ਗੱਲਬਾਤ ਹੀ ਇੱਕ ਸਿਰਫ਼ ਰਾਹ ਹੈ ਪਰ ਪੱਥਰਬਾਜ਼ੀ ਤੇ ਗੋਲੀਆਂ ਦੇ ਮਾਹੌਲ ‘ਚ ਅਜਿਹੀ ਕੋਈ ਗੱਲਬਾਤ ਸੰਭਵ ਨਹੀਂ ਦਿਖਾਈ ਦਿੰਦੀ ਸ੍ਰੀਮਤੀ ਮੁਫ਼ਤੀ ਨੇ ਘਾਟੀ ‘ਚ ਆਏ ਦਿਨ ਵਾਪਰ ਰਹੀਆਂ ਪੱਥਰਬਾਜ਼ੀ ਦੀਆਂ ਘਟਨਾਵਾਂ ਅਤੇ ਵਿਗੜਦੇ ਸੁਰੱਖਿਆ ਹਾਲਾਤਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ

ਪ੍ਰੈੱਸ ਕਾਨਫਰੰਸ ‘ਚ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਵਾਂ ਨੂੰ ਜੰਮੂ-ਕਸ਼ਮੀਰ ਦੇ ਹਲਾਤਾਂ ਦੀ ਜਾਣਕਾਰੀ ਦਿੱਤੀ ਹੈ ਹਾਲਾਤਾਂ ਦਾ ਹੱਲ ਸਿਰਫ਼ ਗੱਲਬਾਤ ਨਾਲ ਹੀ ਹੋ ਸਕਦਾ ਹੈ ਪਰ ਪੱਥਰਬਾਜ਼ੀ ਤੇ ਗੋਲੀਆਂ ਦਰਮਿਆਨ ਗੱਲਬਾਤ ਸੰਭਵ ਨਹੀਂ ਲੱਗਦੀ ਇਸਦੇ ਲਈ ਪਹਿਲਾਂ ਮਾਹੌਲ ਨੂੰ ਗੱਲਬਾਤ ਦੇ ਲਾਇਕ ਬਣਾਉਣਾ ਪਵੇਗਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ

ਪੱਥਰਬਾਜ਼ੀ ਤੇ ਗੋਲੀਆਂ ਦੇ ਮਾਹੌਲ ‘ਚ ਨਹੀਂ ਹੋ ਸਕਦੀ ਗੱਲਬਾਤ : ਮਹਿਬੂਬਾ

ਤੇ ਗ੍ਰਹਿ ਮੰਤਰੀ ਦੇ ਨਾਲ ਮੀਟਿੰਗ ‘ਚ ਪੱਥਰਬਾਜ਼ੀ, ਸਿੰਧੂ ਜਲ ਸਮਝੌਤੇ, ਹੁਣੇ ਚੋਣਾਂ ‘ਚ ਘੱਟ ਵੋਟਿੰਗ ਫੀਸਦੀ ਤੇ ਕਸ਼ਮੀਰ ‘ਚ ਸੁਰੱਖਿਆ ਹਾਲਾਂਤਾਂ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਟਕਰਾਅ ਨਹੀਂ ਸਗੋਂ ਸੁਲ੍ਹਾ ਦੀ ਜਿਸ ਨੀਤੀ ਨਾਲ ਕਸ਼ਮੀਰ ਸਮੱਸਿਆ ਦੇ ਹੱਲ ਦੀ ਗੱਲ ਕਹੀ ਸੀ, ਉਸਦਾ ਹੀ ਅਨੁਸਰਨ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਵਾਪਾਈ ਦੀ ਤਰ੍ਹਾਂ ਮੋਦੀ ਵੀ ਗੱਲਬਾਤ ਨਾਲ ਸਮੱਸਿਆ ਦਾ ਹੱਲ ਕੱਢਣ ਦੇ ਪੱਖਧਰ ਹਨ ਵਾਜਪਾਈ ਨੇ ਜਿੱਥੇ ਗੱਲਬਾਤ ਛੇੜੀ ਸੀ, ਫਿਰ Àੁੱਥੋਂ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਸ੍ਰੀਮਤੀ ਮੁਫ਼ਤੀ ਨੇ ਪੱਥਰਬਾਜ਼ੀ ਦੀਆਂ ਘਟਨਾਵਾਂ ‘ਤੇ ਕਿਹਾ ਕਿ ਕਸ਼ਮੀਰ ਦੇ ਕੁਝ ਨੌਜਵਾਨ ਗੁੰਮਰਾਹ ਹੋ ਗਏ ਹਨ ਜਦੋਂਕਿ ਕੁਝ ਨੂੰ ਵਿਦੇਸ਼ੀ ਮੀਡੀਆ ਭੜਕਾ ਰਿਹਾ ਹੈ

ੂਮੁੱਖ ਮੰਤਰੀ ਨੇ ਕਿਹਾ ਕਿ ਮੰਗਲਵਾਰ ਨੂੰ ਤਜਵੀਜ਼ਸ਼ੁਦਾ ਸਾਂਝੀ ਕਮਾਨ ਦੀ ਮੀਟਿੰਗ ‘ਚ ਸੁਰੱਖਿਆ ਮੁਲਾਜ਼ਮਾਂ ਸਾਹਮਣੇ ਉਹ ਇਸ ਮੁੱਦੇ ਨੂੰ ਚੁੱਕੇਗੀ ਉਨ੍ਹਾਂ ਦੱਸਿਆ ਕਿ ਮੋਦੀ ਦੇ ਨਾਲ ਗੱਲਬਾਤ ‘ਚ ਪੀਡੀਪੀ-ਭਾਜਪਾ ਗਠਜੋੜ ਦੇ ਏਜੰਡਾ ਫੋਰ ਅਲਾਇੰਸ ‘ਤੇ ਵੀ ਚਰਚਾ ਹੋਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਜਲ ਵਸੀਲਿਆਂ ‘ਤੇ ਸੂਬਾ ਸਰਕਾਰ ਦਾ ਕੰਟਰੋਲ ਨਹੀਂ ਹੈ ਸਿੰਧੂ ਨਦੀ ਜਲ ਸਮਝੌਤੇ ਤੋਂ ਸੂਬੇ ਨੂੰ ਹਰ ਸਾਲ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਸਦੀ ਪੂਰਤੀ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ Mehbooba

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ