ਤਾਲਿਬਾਨ ਦੀ ਜਿੱਤ, ਕਾਬਲ ’ਚ ਦਹਿਸ਼ਤ

ਤਾਲਿਬਾਨ ਦੀ ਜਿੱਤ, ਕਾਬਲ ’ਚ ਦਹਿਸ਼ਤ

ਤਾਲਿਬਾਨ ਵਾਪਸ ਆ ਗਏ ਹਨ, ਇਸ ਵਾਰ ਪਹਿਲਾਂ ਤੋਂ ਜ਼ਿਆਦਾ ਮਜ਼ਬੂਤੀ, ਸਵੀਕਾਰਤਾ ਅਤੇ ਜਾਇਜ਼ਤਾ ਨਾਲ 9/11 ਤੋਂ ਠੀਕ ਪਹਿਲਾਂ ਉਨ੍ਹਾਂ ਦੀ ਇਹ ਵਾਪਸੀ ਉਸ ਅਮਰੀਕਾ ਨਾਲ ਸਮਝੌਤੇ ਤੋਂ ਬਾਅਦ ਹੋਈ ਹੈ ਜਿਸ ਨੇ 2001 ’ਚ ਉਨ੍ਹਾਂ ਨੂੰ ਸੱਤਾ ਤੋਂ ਬੇਦਖ਼ਲ ਕੀਤਾ ਸੀ ਤਾਲਿਬਾਨ ਦੀ ਇਸ ਜਿੱਤ ਦੀ ਮੁਦਰਾ ਦੁਨੀਆ ਦੇ ਮਹਾਂਬਲੀ ਅਮਰੀਕਾ ਖਿਲਾਫ਼ ਜੇਤੂ ਵਾਂਗ ਹੈ ਜਿਸ ਅੰਦਾਜ਼ ਨਾਲ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਪਿੱਛਾ ਛੁਡਵਾਇਆ ਹੈ ਉਸ ਨਾਲ ਦੁਨੀਆ ਭਰ ’ਚ ਇਹ ਧਾਰਨਾ ਬਣੀ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਨਹੀਂ ਹੋਈ ਹੈ ਸਗੋਂ ਉਹ ਪਿੱਠ ਦਿਖਾ ਕੇ ਭੱਜਿਆ ਹੈ ਦੂਜੇ ਪਾਸੇ ਤਾਲਿਬਾਨ ਪ੍ਰਤੀ ਇਹ ਸੋਚ ਬਣੀ ਹੈ ਕਿ ਉਹ ਸੰਸਾਰਿਕ ਮਹਾਂਸ਼ਕਤੀਆਂ ਨਾਲ ਲੋਹਾ ਲੈ ਸਕਦੇ ਹਨ ਦੁਨੀਆ ਭਰ ਦੇ ਇਸਲਾਮੀ ਕੱਟੜਪੰਥੀ ਵੀ ਤਾਲਿਬਾਨ ਦੀ ਇਸ ਕਾਮਯਾਬੀ ਨੂੰ ਲੈ ਕੇ ਫੁੱਲੇ ਨਹੀਂ ਸਮਾ ਰਹੇ ਹਨ

ਇੱਧਰ ਤਾਲਿਬਾਨ ਦੁਨੀਆ ਦੇ ਸਾਹਮਣੇ ਖੁਦ ਦਾ ਜ਼ਿਆਦਾ ਸਵੀਕਾਰਯੋਗ ਚਿਹਰਾ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਇਸ ਵਾਰ ਉਹ ਡਿਪਲੋਮੇਸੀ ਅਤੇ ਛਵੀ ਨਿਰਮਾਣ ਦੇ ਮਹੱਤਵ ਨੂੰ ਸਿੱਖ ਗਏ ਲੱਗਦੇ ਹਨ ਇਸ ਵਾਰ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਜੋਰ ਆਪਣੀ ਜਾਇਜ਼ਤਾ ਨੂੰ ਲੈ ਕੇ ਹੈ ਜਿਸ ’ਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਸਾਬਤ ਹੋ ਰਹੇ ਹਨ ਅਮਰੀਕਾ ਨਾਲ ਤਾਂ ਉਹ ਸਮਝੌਤਾ ਕਰਕੇ ਹੀ ਵਾਪਸ ਆਏ ਹਨ, ਚੀਨ ਅਤੇ ਰੂਸ ਵਰਗੀਆਂ ਦੂਜੀਆਂ ਤਾਕਤਾਂ ਦਾ ਰੁਖ਼ ਵੀ ਉਨ੍ਹਾਂ ਪ੍ਰਤੀ ਸਕਾਰਾਤਮਕ ਹੈ ਉਹ ਸੰਯੁਕਤ ਰਾਸ਼ਟਰ ਤੋਂ ਵੀ ਆਪਣੀ ਜਾਇਜ਼ਤਾ ਹਾਸਲ ਕਰਨਾ ਚਾਹੁੰਦੇ ਹਨ

ਇਸ ਸਬੰਧੀ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਵੱਲੋਂ ਯੂਐਨ ਜਨਰਲ ਸਕੱਤਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 76ਵੇਂ ਸੈਸ਼ਨ ’ਚ ਸ਼ਾਮਲ ਹੋਣ ਅਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ ਇਸ ਤਰ੍ਹਾਂ ਨਾਲ ਟਾਈਮ ਮੈਗਜ਼ੀਨ ਨੇ 2021 ’ਚ ਦੁਨੀਆ ਭਰ ਦੇ ਜਿਨ੍ਹਾਂ 100 ਸਭ ਤੋਂ ਪ੍ਰਭਾਵਾਸ਼ਾਲੀ ਲੋਕਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ ਉਸ ’ਚ ਤਾਲਿਬਾਨ ਦੇ ਆਗੂ ਮੁੱਲਾ ਅਬਦੁਲ ਗਨੀ ਬਰਾਦਰ ਦਾ ਨਾਂਅ ਵੀ ਸ਼ਾਮਲ ਹੈ

ਅਮਰੀਕਾ ਹੁਣ ‘ਸ਼ਾਂਤੀ’ ਅਤੇ ‘ਕੂਟਨੀਤੀ’ ਦੀ ਗੱਲ ਕਰ ਰਿਹਾ ਹੈ, ਸੰਯੁਕਤ ਰਾਸ਼ਟਰ ਮਹਾਂਸਭਾ ’ਚ ਦਿੱਤੇ ਭਾਸ਼ਣ ’ਚ ਬਾਇਡੇਨ ਨੇ ਕਿਹਾ ਕਿ ‘ਅਸੀਂ ਇੱਕ ਹੋਰ ਸੀਤ ਯੁੱਧ ਨਹੀਂ ਚਾਹੁੰਦੇ ਅਸੀਂ ਅਫ਼ਗਾਨਿਸਤਾਨ ’ਚ 20 ਸਾਲ ਤੋਂ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਅਸੀਂ ਕੂਟਨੀਤੀ ਦੇ ਦਰਵਾਜੇ ਖੋਲ੍ਹ ਰਹੇ ਹਾਂ’ ਪਰ ਲੋਕਤੰਤਰ, ਆਧੁਨਿਕ ਮੁੱਲਾਂ ਦੇ ਰੱਖਿਅਕ ਤੇ ਅੱਤਵਾਦ ਨਾਲ ਲੜਾਈ ਦਾ ਦਾਅਵਾ ਕਰਨ ਵਾਲੇ ਮਹਾਂਸ਼ਕਤੀ ਅਮਰੀਕਾ ਦੀਆਂ ਨੀਤੀਆਂ ਹਮੇਸ਼ਾ ਤੋਂ ਹੀ ਮਤਲਬੀ, ਵਿਰੋਧਾਭਾਸੀ ਅਤੇ ਦੋਗਲੀਆਂ ਰਹੀਆਂ ਹਨ ਇਹ ਅਮਰੀਕਾ ਹੀ ਹੈ ਜਿਸ ਨੇ ਖੁਦਾ ਦੇ ਵਜੂਦ ਤੋਂ ਇਨਕਾਰ ਕਰਨ ਵਾਲੇ ਅਫ਼ਗਾਨ ਕਮਿਊਨਿਸਟਾਂ ਅਤੇ ਸੋਵੀਅਤ-ਸੰਘ ਖਿਲਾਫ਼ ਮੁਜਾਹਿਦੀਨ ਨੂੰ ਖੜ੍ਹਾ ਕਰਨ ’ਚ ਮੁੱਖ ਭੂਮਿਕਾ ਨਿਭਾਈ

2001 ’ਚ ਵਰਲਡ ਟਰੇਡ ਸੈਂਟਰ ’ਤੇ ਹੋਏ ਹਮਲੇ ਤੋਂ ਬਾਅਦ ਅਮਰੀਕਾ ਅਤੇ ਅਫ਼ਗਾਨਿਸਤਾਨ ਇੱਕ ਤਰ੍ਹਾਂ ਤਾਲਿਬਾਨ ਖਿਲਾਫ਼ ਯੁੱਧ ਛੇੜੀ ਰੱਖਿਆ ਪਰ ਇਸ ਤੋਂ 20 ਸਾਲ ਬਾਅਦ ਅਮਰੀਕਾ ਇਸ ਤਾਲਿਬਾਨ ਨਾਲ ਕੂਟਨੀਤੀ ਸਮਝੌਤਾ ਕਰ ਲੈਂਦਾ ਹੈ ਅਮਰੀਕਾ ਦੇ ਇਸ ਕਦਮ ਨਾਲ ਤਾਲਿਬਾਨ ਦੇ ਹੌਂਸਲੇ ਬੁਲੰਦ ਹਨ, ਉਹ ਇਸ ਨੂੰ ਆਪਣੀ ਇੱਕਤਰਫ਼ਾ ਜਿੱਤ ਵਾਂਗ ਪੇਸ਼ ਕਰ ਰਹੇ ਹਨ ਜਦੋਂਕਿ ਅਮਰੀਕਾ ਇਸ ਨੂੰ ਇੱਕ ਸਮਝੌਤਾ ਤੱਕ ਕਹਿਣ ਦੀ ਵੀ ਹਿੰਮਤ ਨਹੀਂ ਜੁਟਾ ਰਿਹਾ ਹੈ ਅਮਰੀਕਾ ਦੇ ਇਸ ਕਦਮ ਨਾਲ ਦੁਨੀਆ ਭਰ ’ਚ ਉਸ ਦੇ ਇਕਬਾਲ ਨੂੰ ਡੂੰਘੀ ਸੱਟ ਲੱਗੀ ਹੈ ਚੀਨ ਦੇ ਮੀਡੀਆ ਨੇ ਅਮਰੀਕਾ ’ਤੇ ਤੰਜ਼ ਕਰਦਿਆਂ ਲਿਖਿਆ ਹੈ ਕਿ ‘ਅਫ਼ਗਾਨਿਸਤਾਨ ’ਚ ‘ਸੱਤਾ ਬਦਲਾਅ’ ਅਮਰੀਕੀ ਰਾਸ਼ਟਰਪਤੀ ਬਦਲਣ ਦੀ ਤੁਲਨਾ ’ਚ ਜਿਆਦਾ ਸਮੂਥ ਹੈ’

ਤਾਲਿਬਾਨ ਦੀ ਵਿਚਾਰਧਾਰਾ ਇਸਲਾਮ ਦੀ ਰੂੜੀਵਾਦੀ ਵਿਆਖਿਆ ’ਤੇ ਆਧਾਰਿਤ ਹੈ ਅਤੇ ਇਸ ਦੇ ਆਧਾਰ ’ਤੇ ਉਹ ਖੁਦ ਨੂੰ ਸੰਚਾਲਿਤ ਕਰਦੇ ਹਨ ਪਿਛਲੀ ਵਾਰ ਜਦੋਂ ਉਹ ਸੱਤਾ ’ਚ ਆਏ ਸਨ ਤਾਂ ਉਨ੍ਹਾਂ ਨੇ ਆਪਣੀ ਇਸ ਵਿਚਾਰਧਾਰਾ ਨੂੰ ਬਹੁਤ ਹੀ ਬੇਹਰਿਮੀ ਨਾਲ ਲਾਗੂ ਕੀਤਾ ਸੀ ਇਸ ਦੌਰਾਨ ਤਾਨਾਸ਼ਾਹ ਇਸਲਾਮਿਕ ਅਮੀਰਾਤ ਦੀ ਸਥਾਪਨਾ ਕੀਤੀ ਸੀ ਅਤੇ ਉਨ੍ਹਾਂ ਦਾ ਇਹ ਦੌਰ ਅਫ਼ਗਾਨਿਸਤਾਨ, ਔਰਤਾਂ, ਘੱਟ-ਗਿਣਤੀਆਂ, ਉਦਾਰਵਾਦੀਆਂ ਅਤੇ ਸ਼ਿਆਵਾਂ ਆਦਿ ਲਈ ਜਹੱਨੁਮ ਸਾਬਤ ਹੋਇਆ ਸੀ

ਇਸ ਵਾਰ ਉਹ ਖੁਦ ਨੂੰ ਬਦਲਿਆ ਹੋਇਆ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਉਨ੍ਹਾਂ ਦੀ ਰਣਨੀਤੀ ਹੈ ਕਿ ਉਹ ਇਸ ਤਰ੍ਹਾਂ ਦੁਨੀਆ ’ਚ ਆਪਣੇ ਸ਼ਾਸਨ ਦੀ ਜਾਇਜ਼ਤਾ ਅਤੇ ਅੰਤਰਰਾਸ਼ਟਰੀ ਮੱਦਦ ਚਾਹੁੰਦੇ ਹਨ ਉਨ੍ਹਾਂ ਦੀ ਵਿਚਾਰਧਾਰਾ ਉਹੀ ਹੈ ਪਰ ਇਸ ਨੂੰ ਲੈ ਕੇ ਉਹ ਪਹਿਲਾਂ ਤੋਂ ਜਿਆਦਾ ਸ਼ਾਤਿਰ ਅਤੇ ਚਾਲਾਕ ਹੋ ਗਏ ਇਸ ਵਾਰ ਉਨ੍ਹਾਂ ਨੇ ਆਪਣੀ ਵਿਚਾਰਧਾਰਾ ’ਚ ਅਫ਼ਗਾਨ ਰਾਸ਼ਟਰਵਾਦ ਵੀ ਸ਼ਾਮਲ ਕਰ ਲਿਆ ਹੈ

ਇਸ ਵਾਰ ਉਹ ਖੁਦ ਨੂੰ ਸਿਰਫ਼ ਇਸਲਾਮ ਹੀ ਨਹੀਂ ਸਗੋਂ ਅਫ਼ਗਾਨਿਸਤਾਨ ਦੇ ਰੱਖਿਅਕ ਦੇ ਤੌਰ ’ਤੇ ਪੇਸ਼ ਕਰਨ ’ਚ ਕਾਮਯਾਬ ਰਹੇ ਹਨ ਉਹ ਅਮਰੀਕਾ ਵਰਗੀਆਂ ਤਾਕਤਾਂ ਦੇ ਨਾਲ ‘ਸਨਮਾਨਜਨਕ’ ਸਮਝੌਤਾ ਕਰਨ ’ਚ ਕਾਮਯਾਬ ਰਹੇ ਹਨ ਜੋ ਉਨ੍ਹਾਂ ਦੀ ਵਧੀ ਹੋਈ ਕੂਟਨੀਤਿਕ ਸਮਝ ਨੂੰ ਦਰਸਾਉਂਦਾ ਹੈ ਉਹ ਆਪਣੀ ਛਵੀ ਨਿਰਮਾਣ ’ਤੇ ਵੀ ਕਾਫ਼ੀ ਧਿਆਨ ਦੇ ਰਹੇ ਹਨ, ਇਸ ਲਈ ਸੋਸ਼ਲ ਮੀਡੀਆ ਵਰਗੇ ਮਾਧਿਅਮਾਂ ਦੀ ਭਰਪੂਰ ਵਰਤੋਂ ਕਰ ਰਹੇ ਹਨ ਉਹ ਇਸ ਗੱਲ ਦਾ ਪੂਰਾ ਧਿਆਨ ਰੱਖ ਰਹੇ ਹਨ ਕਿ ਇਸ ਵਾਰ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਦੁਨੀਆ ਸਾਹਮਣੇ ਨਾ ਆ ਸਕਣ

ਕਾਬਲ ਦੇ ਇਸ ਨਵੇਂ ਪੈਂਤੜੇ ਨਾਲ ਦੁਨੀਆ ਸ਼ੱਕ ’ਚ ਵੀ ਹੈ ਕਿਉਂਕਿ ਦੁਨੀਆ ਲਈ ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਦੀ ਸਥਿਤੀ ‘ਉੱਤਰ ਕੋਰੀਆ’ ਹੋਣ ਵਾਲੀ ਹੈ ਜੋ ਆਪਣੇ-ਆਪ ’ਚ ਇੱਕ ਬੰਦ ਟਾਪੂ ਹੈ ਤਾਲਿਬਾਨ ਇੱਕ ਅਜਿਹੀ ਵਿਚਾਰਾਧਾਰ ਹੈ ਜਿਸ ਨਾਲ ਦੁਨੀਆ ਭਰ ’ਚ ਪ੍ਰਭਾਵਿਤ ਹੋਣ ਵਾਲੇ ਕੱਟੜਪੰਥੀ ਸੰਗਠਨ ਅਤੇ ਲੋਕ ਹਨ ਤਾਲਿਬਾਨ ਦੀ ਇਸ ਜਿੱਤ ਨਾਲ ਉਨ੍ਹਾਂ ਨੂੰ ਹੌਂਸਲਾ ਤੇ ਤਾਕਤ ਮਿਲੀ ਹੈ ਜਾਹਿਰ ਹੈ ਕਿ ਇਸ ਜਿੱਤ ਦਾ ਦਾਇਰਾ ਬੇਸ਼ੱਕ ਹੀ ਚਿੰਤਾ ਹੋਵੇ ਪਰ ਮੁਸਲਿਮ ਮਾਨਸ ’ਚ ਇਸ ਦਾ ਵੱਡਾ ਅਤੇ ਡੂੰਘਾ ਨੈਰੇਟਿਵ ਬਣਿਆ ਹੈ

ਭਾਰਤੀ ਮੁਸਲਮਾਨਾਂ ਨੂੰ ਸਮਝਣਾ ਹੋਵੇਗਾ ਕਿ ਜੇਕਰ ਬਾਬਰੀ ਮਸਜਿਦ ਦਾ ਡੇਗਿਆ ਜਾਣਾ ਗਲਤ ਹੈ ਤਾਂ ਬਾਮਿਆਨ ’ਚ ਬੁੱਧ ਦੀ ਮੂਰਤੀ ਤੋੜਨ ਵਾਲਿਆਂ ਨੂੰ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ ਹੈ ਇਹ ਤਾਲਿਬਾਨ ਤੋਂ ਜਿਆਦਾ ਦੁਨੀਆ ਭਰ ’ਚ ਫੈਲੇ ਇਸਲਾਮੀ ਕੱਟੜਪੰਥੀਆਂ ਦੀ ਜਿੱਤ ਹੈ, ਜਿਸ ’ਚ ਆਈਐਸਆਈਐਸ, ਬੋਕੋ ਹਰਾਮ ਅਤੇ ਅਲ-ਕਾਇਦਾ ਵਰਗੇ ਦਰਜਨਾਂ ਸੰਗਠਨ ਅਤੇ ਲੱਖਾਂ ਲੋਕ ਸ਼ਾਮਲ ਹਨ ਇਨ੍ਹਾਂ ਦਾ ਇੱਕ ਹੀ ਟੀਚਾ ਹੈ ਇਸਲਾਮ ਦੀ ਅਤਿਵਾਦੀ ਵਿਆਖਿਆ ਦੇ ਆਧਾਰ ’ਤੇ ਦੁਨੀਆ ਭਰ ’ਚ ਦਹਿਸ਼ਤ ਅਤੇ ਫ਼ਸਾਦ ਪੈਦਾ ਕਰਨਾ
ਜਾਵੇਦ ਅਨੀਸ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ