ਤਾਲਿਬਾਨੀ ਰਾਸ਼ਟਰ, ਦੁਨੀਆਂ ਲਈ ਤਬਾਹੀ
ਰਾਜਧਾਨੀ ਕਾਬੁਲ ’ਤੇ ਕਬਜਾ ਕਰਨ ਤੋਂ ਬਾਅਦ ਅਫਗਾਨਿਸਤਾਨ ਜ਼ਾਲਮ ਤਾਲਿਬਾਨ ਸ਼ਾਸਕਾਂ ਦੇ ਹੱਥਾਂ ਵਿੱਚ ਆ ਗਿਆ ਹੈ। ਇਸ ਦੇ ਨਾਲ, ਇਸ ਦੇਸ਼ ਵਿੱਚ ਭਾਰੀ ਤਬਾਹੀ, ਔਰਤਾਂ ’ਤੇ ਪਾਬੰਦੀਆਂ ਅਤੇ ਮਾਮੂਲੀ ਅਪਰਾਧੀਆਂ ਦੇ ਅੰਗ ਕੱਟਣ ਦਾ ਰਾਜ ਸ਼ੁਰੂ ਹੋ ਗਿਆ ਦੇਸ਼ ਦੀ ਜਨਤਾ ਨੂੰ ਤਾਲਿਬਾਨ ਦੇ ਰਹਿਮ ’ਤੇ ਛੱਡ ਕੇ ਭੱਜਣ ਵਾਲੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਦਿਲਚਸਪੀ ਸਿਰਫ ਮਲਾਈ ਖਾਣ ਵਿੱਚ ਸੀ,
ਇਸੇ ਲਈ ਉਹ ਆਪਣੀ ਸਰਕਾਰ ਅਤੇ ਫੌਜ ਵਿੱਚ ਫੈਲੇ ਭਿ੍ਰਸ਼ਟਾਚਾਰ ਨੂੰ ਰੋਕਣ ਵਿੱਚ ਅਸਫਲ ਰਹੇ, ਜੋ ਦੇਸ਼ ਦੀ ਅਰਥਵਿਵਸਥਾ ਨੂੰ ਘੁਣ ਵਾਂਗ ਚੱਟ ਰਿਹਾ ਸੀ ਪਿਛਲੇ 20 ਸਾਲਾਂ ਦੌਰਾਨ ਅਮਰੀਕਾ ਨੇ 6.25 ਲੱਖ ਕਰੋੜ ਅਤੇ ਭਾਰਤ ਨੇ 22 ਹਜ਼ਾਰ ਕਰੋੜ ਦਾ ਨਿਵੇਸ਼ ਅਫਗਾਨਿਸਤਾਨ ਵਿੱਚ ਕੀਤਾ ਸੀ। ਹਾਲਾਂਕਿ, ਜੇਕਰ ਰੂਸ ਤੋਂ ਆਈਆਂ ਖਬਰਾਂ ਦੀ ਮੰਨੀਏ ਤਾਂ ਗਨੀ ਖੁਦ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਸਨ, ਕਿਉਂਕਿ ਉਹ ਹੈਲੀਕਾਪਟਰ ਅਤੇ ਚਾਰ ਕਾਰਾਂ ਵਿਚ ਭਾਰੀ ਧਨ-ਦੌਲਤ ਲੈ ਕੇ ਤਾਜਿਕਸਤਾਨ ਦੀ ਸ਼ਰਨ ਵਿੱਚ ਚਲੇ ਗਏ ਹਨ।
ਇੱਥੇ ਹੈਰਾਨੀ ਦੀ ਗੱਲ ਹੈ ਕਿ ਅਮਰੀਕੀ ਫੌਜ ਦੀ ਸਹਾਇਤਾ ਨਾਲ ਜਿਨ੍ਹਾਂ 3.5 ਲੱਖ ਅਫਗਾਨ ਸੈਨਿਕ ਨੂੰ ਸਿਖਲਾਈ ਦਿੱਤੀ ਗਈ ਸੀ, ਉਨ੍ਹਾਂ ਨੇ 85,000 ਤਾਲਿਬਾਨ ਲੜਾਕਿਆਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। ਇਸ ਸਮੱਰਪਣ ਨਾਲ ਇਹ ਅੱਤਵਾਦੀ ਹਥਿਆਰ ਸੰਪੰਨ ਹੋ ਗਏ ਹਨ ਉਨ੍ਹਾਂ ਕੋਲ ਪਹਿਲਾਂ ਹੀ ਰੂਸੀ ਹਥਿਆਰ ਹਨ ਹੁਣ ਉਨ੍ਹਾਂ ਕੋਲ ਅਮਰੀਕਾ ਦੁਆਰਾ ਮੁਹੱਈਆ ਕਰਵਾਏ ਗਏ ਲੜਾਕੂ ਜਹਾਜ਼, ਟੈਂਕ, ਏਕੇ-47 ਰਾਈਫਲਾਂ, ਰਾਕੇਟ ਗ੍ਰਨੇਡ ਲਾਂਚਰ, ਮੋਰਟਾਰ ਅਤੇ ਹੋਰ ਮਾਰੂ ਹਥਿਆਰ ਵੀ ਆ ਗਏ ਹਨ ਕਿਉਂਕਿ ਅਮਰੀਕਾ ਦੁਆਰਾ ਸਿਖਲਾਈ ਪ੍ਰਾਪਤ ਸੈਨਿਕ ਹੁਣ ਤਾਲਿਬਾਨੀ ਸਰਕਾਰ ਲਈ ਕੰਮ ਕਰਨਗੇ ਇਹ ਸਪੱਸ਼ਟ ਹੈ, ਇਹ ਹਥਿਆਰ ਭਾਰਤ ਸਮੇਤ ਹੋਰ ਗੁਆਂਢੀ ਦੇਸ਼ਾਂ ਲਈ ਸੰਕਟ ਬਣਨਗੇ
ਫੌਜ ਦੇ ਆਤਮ-ਸਮੱਰਪਣ ਅਤੇ ਰਾਸ਼ਟਰਪਤੀ ਦੇ ਭੱਜਣ ਨਾਲ ਇਹ ਸਪੱਸ਼ਟ ਹੈ ਕਿ ਆਖ਼ਰ ਇਹ ਲੋਕ ਅਫਗਾਨਿਸਤਾਨ ਨੂੰ ਇਸਲਾਮਿਕ ਰਾਜ ਬਣਾਉਣ ਦੇ ਹੱਕ ਵਿੱਚ ਸਨ, ਨਹੀਂ ਤਾਂ ਕਿਤੇ ਨਾ ਕਿਤੇ ਜੰਗ ਦੇ ਹਾਲਾਤ ਵਿਖਾਈ ਦਿੰਦੇ? ਉਂਜ ਵਿਸ਼ਵ ਭਰ ਵਿੱਚ ਧਾਰਮਿਕ, ਜਾਤੀ ਅਤੇ ਨਸਲੀ ਕੱਟੜਵਾਦ ਦੀਆਂ ਜੜ੍ਹਾਂ ਮਜਬੂਤ ਹੋ ਰਹੀਆਂ ਹਨ, ਪਰ ਇਸਲਾਮਿਕ ਕੱਟੜਵਾਦ ਦੀ ਵਿਊ-ਰਚਨਾ ਜਿਸ ਯੋਜਨਾਬੱਧ ਅਤੇ ਠੋਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਉਹ ਭਿਆਨਕ ਹੈ ਇਸ ’ਚ ਦੂਜੇ ਧਰਮਾਂ ਅਤੇ ਸੱਭਿਆਚਾਰਾਂ ਨੂੰ ਅਪਣਾਉਣ ਦੇ ਮਾਮਲੇ ਨੂੰ ਇੱਕ ਪਾਸੇ ਛੱਡੋ, ਇਸਲਾਮ ਨਾਲ ਜੁੜੇ ਦੂਜੇ ਭਾਈਚਾਰਿਆਂ ਵਿੱਚ ਦੁਸ਼ਮਣੀ ਅਤੇ ਸ਼ਕਤੀ ਮੁਕਾਬਲਾ ਇੰਨਾ ਵਧ ਗਿਆ ਹੈ ਕਿ ਉਹ ਆਪਸ ਵਿੱਚ ਹੀ ਲੜ-ਮਰ ਰਹੇ ਹਨ
ਸ਼ੀਆ, ਸੁੰਨੀ, ਅਹਿਮਦੀਆ, ਕੁਰਦੀ, ਰੋਹਿੰਗਿਆ ਮੁਸਲਮਾਨ ਇਸ ਤਰ੍ਹਾਂ ਦੀ ਲੜਾਈ ਦੇ ਪ੍ਰਤੀਕ ਹਨ ਇਸਲਾਮੀ ਤਾਕਤਾਂ ਵਿੱਚ ਕੱਟੜਵਾਦ ਦੇ ਵਾਧੇ ਕਾਰਨ ਇਹ ਸਥਿਤੀ ਪੈਦਾ ਕੀਤੀ ਗਈ ਕਿ 40 ਮਿਲੀਅਨ ਦੀ ਆਬਾਦੀ ਵਾਲਾ ਇੱਕ ਪੂਰਾ ਦੇਸ਼ ਇੱਕ ਅੱਤਵਾਦੀ ਰਾਜ ਵਿੱਚ ਬਦਲ ਗਿਆ ਅਤੇ ਇਸ ਨੂੰ ਚੀਨ, ਪਾਕਿਸਤਾਨ ਅਤੇ ਇਰਾਨ ਨੇ ਵੀ ਸਮੱਰਥਨ ਦੇ ਦਿੱਤਾ ਹੈ। ਜੋ ਅਮਰੀਕਾ ਅਤੇ ਰੂਸ ਇੱਕ ਲੰਮੇ ਸਮੇਂ ਤੋਂ ਇਨ੍ਹਾਂ ਕੱਟੜਪੰਥੀਆਂ ਨੂੰ ਗੋਲਾ ਬਾਰੂਦ ਮੁਹੱਈਆ ਕਰਵਾ ਰਹੇ ਸਨ, ਉਨ੍ਹਾਂ ਨੂੰ ਆਖਰਕਾਰ ਆਪਣਾ ਮੂੰਹ ਮੋੜਨਾ ਪਿਆ ਹੈ
ਅਮਰੀਕਾ ਦੇ ਰਾਸ਼ਟਰਪਤੀ ਬਾਇਡੇਨ ਵੱਲੋਂ ਫੌਜ ਵਾਪਸ ਲੈਣ ਦੇ ਲਏ ਗਏ ਫੈਸਲੇ ਤੋਂ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਵਰਗੇ ਸੰਗਠਨ ਇਸ ਸੰਦਰਭ ਵਿੱਚ ਬੌਣੇ ਸਾਬਤ ਹੋਏ ਹਨ ਸਪੱਸ਼ਟ ਹੈ ਕਿ, ਇਸ ਪੱਧਰ ’ਤੇ ਦਖਲਅੰਦਾਜੀ ਦੀਆਂ ਸ਼ਕਤੀਆਂ ਅਪ੍ਰਾਸੰਗਿਕ ਹੋ ਜਾਣਗੀਆਂ ਤਾਂ ਇਨ੍ਹਾਂ ਦਾ ਹੋਂਦ ’ਚ ਬਣੇ ਰਹਿਣ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ? ਕਿਸੇ ਸਮੇਂ ਇਸਲਾਮੀ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਕੰਮ ਰੂਸ, ਅਮਰੀਕਾ, ਪਾਕਿਸਤਾਨ ਅਤੇ ਯੂਰਪ ਦੇ ਕੁਝ ਦੇਸ਼ਾਂ ਦੁਆਰਾ ਕੀਤਾ ਜਾਂਦਾ ਸੀ
ਦਰਅਸਲ, ਇੱਕ ਸਮੇਂ ਸੋਵੀਅਤ ਯੂਨੀਅਨ ਅਤੇ ਬਾਅਦ ਵਿੱਚ ਅਮਰੀਕਾ ਇਸ ਦੇਸ਼ ’ਤੇ ਆਪਣੀ ਹੋਂਦ ਕਾਇਮ ਕਰਕੇ ਏਸ਼ੀਆ ਵਿੱਚ ਇੱਕ-ਦੂਜੇ ਨੂੰ ਕੂਟਨੀਤਕ ਹਾਰ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦਿ੍ਰਸ਼ਟੀਕੋਣ ਨਾਲ 1980 ਦੇ ਆਸ-ਪਾਸ ਸੋਵੀਅਤ ਯੂਨੀਅਨ ਨੇ ਫੌਜ ਦੀ ਸਹਾਇਤਾ ਨਾਲ ਅਫਗਾਨਿਸਤਾਨ ’ਤੇ ਆਪਣੀ ਹੋਂਦ ਸੈਨਾ ਦੇ ਬਲ ’ਤੇ ਕਾਇਮ ਕੀਤੀ ਇਸ ਨੂੰ ਨੇਸਤਾਨਾਬੂਦ ਕਰਨ ਲਈ ਅਮਰੀਕਾ ਨੇ ਤਾਲਿਬਾਨੀ ਜੇਹਾਦੀਆਂ ਨੂੰ ਰੂਸੀ ਫੌਜ ਦੇ ਵਿਰੁੱਧ ਗੋਲਾ-ਬਾਰੂਦ ਦੇ ਕੇ ਖੜ੍ਹਾ ਕੀਤਾ ਨਤੀਜੇ ਵਜੋਂ 1989 ਵਿੱਚ ਰੂਸੀ ਫੌਜ ਦੇ ਅਫਗਾਨ ਦੀ ਜਮੀਨ ਤੋਂ ਪੈਰ ਉੱਖੜਨ ਲੱਗੇ ਅਤੇ ਇਸ ਜਮੀਨ ਉੱਤੇ ਤਾਲਿਬਾਨ ਦਾ ਕਬਜਾ ਹੋ ਗਿਆ।
ਜਦੋਂ ਇਨ੍ਹਾਂ ਤਾਲਿਬਾਨੀ ਲੜਾਕਿਆਂ ਨੇ ਪਾਕਿਸਤਾਨ ਦੇ ਕਹਿਣ ’ਤੇ ਅਮਰੀਕਾ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਅਮਰੀਕਾ ਦੀ ਨੀਂਦ ਉੱਡ ਗਈ ਅਤੇ ਮਿੱਤਰ ਦੇਸ਼ਾਂ ਦੀ ਮੱਦਦ ਨਾਲ ਤਾਲਿਬਾਨ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਅਤੇ ਹਾਮਿਦ ਕਰਜਈ ਨੂੰ ਰਾਸ਼ਟਰਪਤੀ ਬਣਾ ਦਿੱਤਾ। ਦੋ ਦਹਾਕੇ ਪਹਿਲਾਂ, ਭਾਰਤ ਨੇ ਅਹਿਮਦ ਸ਼ਾਹ ਦੀ ਅਗਵਾਈ ਵਾਲੇ ਨਾਰਦਨ ਐਲਾਇੰਸ ਅਤੇ ਫਿਰ ਤਾਲਿਬਾਨ ਵਿਰੋਧੀ ਅਫਗਾਨ ਸਰਕਾਰ ਦੇ ਸਮੱਰਥਨ ਵਿੱਚ 22 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਭਾਰਤ ਇੱਕ ਨਵੀਂ ਅਫਗਾਨ ਸੰਸਦ ਅਤੇ ਬਹੁਤ ਸਾਰੀਆਂ ਸੜਕਾਂ ਅਤੇ ਡੈਮ ਬਣਾ ਰਿਹਾ ਹੈ ਹੁਣ ਭਾਰਤ ਦਾ ਇਹ ਨਿਵੇਸ਼ ਬੇਕਾਰ ਹੋ ਗਿਆ ਦਿਸ ਰਿਹਾ ਹੈ ਭਾਰਤ ਦੇ ਨਵੇਂ ਹਾਲਾਤਾਂ ਵਿੱਚ ਅਫਗਾਨ ਨੀਤੀ ਕੀ ਹੋਵੇਗੀ, ਇਹ ਅਜੇ ਸਪੱਸ਼ਟ ਨਹੀਂ ਹੈ, ਪਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਇਰਾਨ ਦੀ ਹਾਲੀਆ ਫੇਰੀ ਨੂੰ ਅਫਗਾਨ ਰਣਨੀਤੀ ਨਾਲ ਜੋੜਿਆ ਜਾ ਰਿਹਾ ਹੈ। ਕਿਉਂਕਿ ਇਸ ਗੱਲਬਾਤ ਵਿੱਚ ਤਾਲਿਬਾਨ ਦੇ ਨੁਮਾਇੰਦੇ ਵੀ ਮੌਜੂਦ ਸਨ। ਇਹ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਭਾਰਤ ਇਸ ਵੇਲੇ ਰੂਸ ਅਤੇ ਇਰਾਨ ਨਾਲ ਅਫਗਾਨ ਰਣਨੀਤੀ ’ਤੇ ਕੰਮ ਕਰ ਰਿਹਾ ਹੈ ਇਸ ਰਣਨੀਤੀ ਵਿੱਚ ਤੁਰਕੀ ਵੀ ਭਾਰਤ ਨਾਲ ਜੁੜ ਸਕਦਾ ਹੈ।
ਇੱਕ ਸਮੇਂ ਚੀਨ ਵੀ ਪਾਕਿਸਤਾਨ ਅਧਾਰਿਤ ਅੱਤਵਾਦ ਦਾ ਸਮੱਰਥਨ ਕਰ ਰਿਹਾ ਸੀ, ਪਰ ਅਕਤੂਬਰ 2011 ਵਿੱਚ ਜਦੋਂ ਅੱਤਵਾਦੀਆਂ ਨੇ ਚੀਨ ਦੇ ਸੀਕਯਾਂਗ ਪ੍ਰਾਂਤ ਵਿੱਚ ਇੱਕ ਤੋਂ ਬਾਅਦ ਇੱਕ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਤਾਂ ਚੀਨ ਦੇ ਕੰਨ ਖੜ੍ਹੇ ਹੋ ਗਏ। ਇਸੇ ਲਈ ਉਸ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਚੀਨ ਵਿੱਚ ਦੰਗੇ ਕਰਨ ਵਾਲੇ ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਸਿਖਲਾਈ ਦਿੱਤੀ ਜਾਂਦੀ ਹੈ। ਉਸਨੂੰ ਤੁਰੰਤ ਉਨ੍ਹਾਂ ’ਤੇ ਲਗਾਮ ਲਾਉਣੀ ਚਾਹੀਦੀ ਹੈ, ਨਹੀਂ ਤਾਂ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ ਇਹ ਹਮਲੇ ਇਸਲਾਮਿਕ ਮੂਵਮੈਂਟ ਆਫ਼ ਈਸਟਰਨ ਤੁਰਕੀਸਤਾਨ ਨੇ ਕੀਤੇ ਸਨ,
ਜਿਸਦਾ ਕੰਟਰੋਲ ਅਲਕਾਇਦਾ ਦੁਆਰਾ ਕੀਤਾ ਗਿਆ ਸੀ ਅਲਕਾਇਦਾ ਦੇ ਤਕਰੀਬਨ 10,000 ਲੜਾਕੂ ਤਾਲਿਬਾਨ ਵਿੱਚ ਸ਼ਾਮਲ ਹਨ। 2001 ਵਿੱਚ, ਜਦੋਂ ਅਮਰੀਕੀ ਲੀਡਰਸ਼ਿਪ ਦੇ ਅਧੀਨ ਤਾਲਿਬਾਨੀ ਦਹਿਸ਼ਤ ਦਾ ਸ਼ਿਕਾਰ ਹੋ ਗਿਆ, ਉਦੋਂ ਬਰਾਦਰ ਨੇ ਅੱਤਵਾਦ ਦੀ ਕਮਾਨ ਸੰਭਾਲੀ ਉਦੋਂ ਤੋਂ, ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਔਰਤਾਂ ਨਾਲ ਅਣਮਨੁੱਖੀ ਅੱਤਿਆਚਾਰ ਕੀਤੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਬੰਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਪੜ੍ਹਨ, ਲਿਖਣ ਅਤੇ ਕੰਮ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ ਦੇਸ਼ ਦੇ ਜ਼ਿਆਦਾਤਰ ਨਾਗਰਿਕ ਤਾਲਿਬਾਨ ਦੀ ਅਣਮਨੁੱਖਤਾ ਦਾ ਸ਼ਿਕਾਰ ਹੋਏ ਹਨ।
ਇਹੀ ਕਾਰਨ ਹੈ ਕਿ ਆਮ ਅਫਗਾਨ ਨਾਗਰਿਕ ਬੀਤੇ ਦੇ ਭਿਆਨਕ ਯੁੱਗ ਦੀ ਵਾਪਸੀ ਤੋਂ ਘਬਰਾ ਗਿਆ ਹੈ ਨਤੀਜੇ ਵਜੋਂ, ਕਾਬੁਲ ਅਤੇ ਹੋਰ ਸਹਿਰਾਂ ਵਿੱਚ ਭਾਜੜ ਮੱਚ ਗਈ। ਲੋਕ ਦੇਸ਼ ਛੱਡਣ ਲਈ ਇੰਨੇ ਬੇਚੈਨ ਹਨ ਕਿ ਜਹਾਜ਼ ’ਤੇ ਲਟਕ ਕੇ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ ਚੀਨ ਅਤੇ ਪਾਕਿਸਤਾਨ ਨੂੰ ਛੱਡ ਕੇ, ਪੂਰੀ ਦੁਨੀਆ ਅਤੇ ਆਮ ਅਫਗਾਨ ਨਾਗਰਿਕ ਇਹ ਵਿਸ਼ਵਾਸ ਕਰ ਰਹੇ ਹਨ ਕਿ ਅਫਗਾਨਿਸਤਾਨ ਵਿੱਚ ਹੁਣ ਮੱਧਯੁਗੀ ਬਰਬਰਤਾ ਕਾਇਮ ਹੋ ਜਾਵੇਗੀ, ਜਿਸ ਤੋਂ ਛੇਤੀ ਹੀ ਛੁਟਕਾਰਾ ਮਿਲਣਾ ਮੁਸ਼ਕਲ ਹੈ
ਪ੍ਰਮੋਦ ਭਾਰਗਵ