ਸੁਪਰੀਮ ਕੋਰਟ ਨੇ ਦੇਸ਼ ਦੀ ਇੱਕ ਵੱਡੀ ਬੁਰਾਈ ਨੂੰ ਖ਼ਤਮ ਕਰਨ ਦੀ ਪਹਿਲ ਕਰ ਦਿੱਤੀ ਹੈ ਮੀਡੀਆ ਟਰਾਇਲ (ਮੀਡੀਆ ਦਾ ਇੱਕ ਹਿੱਸਾ) ਦੇਸ਼ ’ਤੇ ਇੱਕ ਅਜਿਹਾ ਕਲੰਕ ਹੈ ਜਿਸ ਨੇ ਨਿਰਦੋਸ਼ ਲੋਕਾਂ ਨੂੰ ਪੁਲਿਸ ਕਾਰਵਾਈਆਂ ’ਚ ਉਲਝਾ ਦਿੱਤਾ ਹੈ ਤੇ ਉਨ੍ਹਾਂ ਨੂੰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਮੰਨਿਆ ਕਿ ਮੀਡੀਆ ਟਰਾਇਲ ਕਾਰਨ ਨਿਆਂ ਪ੍ਰਸ਼ਾਸਨ ਪ੍ਰਭਾਵਿਤ ਹੋ ਰਿਹਾ ਹੈ ਬਿਨਾ ਸ਼ੱਕ ਮੀਡੀਆ ਨੂੰ ਪ੍ਰਗਟਾਵੇ ਦੀ ਅਜ਼ਾਦੀ ਹੈ, ਪਰ ਹਰ ਅਜ਼ਾਦੀ ਦਾ ਵੀ ਕੋਈ ਨਾ ਕੋਈ ਨਿਯਮ ਜ਼ਰੂਰ ਹੁੰਦਾ ਹੈ ਇਸ ਅਜ਼ਾਦੀ ਦੀ ਅਣਗਿਣਤ ਵਾਰ ਵੱਡੇ ਪੱਧਰ ’ਤੇ ਦੁਰਵਰਤੋਂ ਹੋਈ ਮੀਡੀਆ ਰਿਪੋਰਟਿੰਗ ਦੇ ਨਾਂਅ ’ਤੇ ਮੁਲਜ਼ਮਾਂ ਨੂੰ ਦੋਸ਼ੀਆਂ ਵਾਂਗ ਪੇਸ਼ ਕੀਤਾ ਗਿਆ ਜਿਸ ਨਾਲ ਸਬੰਧਿਤ ਵਿਅਕਤੀਆਂ ਦੀ ਸਮਾਜਿਕ ਪ੍ਰਤਿਸ਼ਠਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾਬਾਲਗਾਂ ਦੇ ਭਵਿੱਖ ਨਾਲ ਵੀ ਬੁਰੀ ਤਰ੍ਹਾਂ ਖਿਲਵਾੜ ਕੀਤਾ ਗਿਆ।
ਇਹ ਵੀ ਪੜ੍ਹੋ : ਚਾਰ ਅਗਾਂਹਵਧੂ ਕਿਸਾਨਾਂ ਦਾ ‘ਮੁੱਖ ਮੰਤਰੀ’ ਪੁਰਸਕਾਰ ਨਾਲ ਸਨਮਾਨ
ਪੁਲਿਸ ਦੀ ਥਾਂ ਮੀਡੀਆ ਨੇ ਲੈ ਲਈ ਗਿ੍ਰਫ਼ਤਾਰੀ ਤੋਂ ਪਹਿਲਾਂ ਮੁਲਜ਼ਮ ਨੂੰ ਭਗੌੜੇ ਵਾਂਗ ਪੇਸ਼ ਕੀਤਾ ਜਾਂਦਾ ਹੈ ਇਸ ਮਾਹੌਲ ’ਚ ਅਜਿਹਾ ਲੱਗਣ ਲੱਗਦਾ ਹੈ ਜਿਵੇਂ ਆਰੋਪੀ ਨੂੰ ਗਿ੍ਰਫ਼ਤਾਰ ਪੁਲਿਸ ਨੇ ਨਹੀਂ, ਮੀਡੀਆ ਨੇ ਕਰਨਾ ਹੈ ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂਅ ’ਤੇ ਮੁਲਜ਼ਮਾਂ ਦੇ ਮਨੁੱਖੀ ਅਧਿਕਾਰਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਾ ਮੀਡੀਆ ਅਧਿਕਾਰਾਂ ਦਾ ਘਾਣ ਕਰਨ ’ਤੇ ਹੀ ਉੱਤਰ ਆਇਆ ਆਮ ਲੋਕ ਹੀ ਇਹ ਕਹਿਣ ਲੱਗ ਜਾਂਦੇ ਹਨ ਕਿ ਮੀਡੀਆ ਜਿਸ ਦੇ ਪਿੱਛੇ ਪੈ ਗਿਆ ਤਾਂ ਫੈਸਲਾ ਉਸ ਦੇ ਉਲਟ ਹੀ ਆਵੇਗਾ ਸੰਜਮ ਤੇ ਕਾਨੂੰਨੀ ਸੀਮਾਵਾਂ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਮੀਡੀਆ ਸਮਾਜ ਵਿੱਚ ਇੱਕ ਲਹਿਰ ਖੜ੍ਹੀ ਕਰਨ ਤੇ ਇੱਕ ਧਿਰ ਵਾਂਗ ਵਿਚਰਨ ਲੱਗਦਾ ਹੈ ਬਹੁਤ ਸਾਰੇ ਮਾਮਲਿਆਂ ’ਚ ਪੈਰਵੀਕਾਰਾਂ ਨੇ ਇਤਜ਼ਾਰ ਕੀਤਾ ਕਿ ਮੀਡੀਆ ਟਰਾਇਲ ਕਾਰਨ ਹੀ ਉਸ ਨੂੰ ਸਜ਼ਾ ਹੋਈ ਅਸਲ ’ਚ ਮੀਡੀਆ ਦੀ ਭੂਮਿਕਾ ਰੈਫਰੀ ਵਾਲੀ ਹੋਣੀ ਚਾਹੀਦੀ ਹੈ। (Media)
ਨਾ ਧਿਰ ਬਣਨ ਦੀ ਇਸ ਕੰਮ ਲਈ ਨਿਰਪੱਖਤਾ, ਸੰਜਮ, ਨੈਤਿਕਤਾ, ਦੂਜਿਆਂ ਦੇ ਆਤਮ-ਸਨਮਾਨ ਦਾ ਖਿਆਲ ਤੇ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਹੀ ਮੀਡੀਆ ਕਰਮੀ ਆਪਣੇ ਪੇਸ਼ੇ ਨਾਲ ਨਿਆਂ ਕਰ ਸਕਦਾ ਹੈ ਅਸਲ ਮੀਡੀਆ ਨੇ ਇੱਕ ਹੱਦ ਅੰਦਰ ਰਹਿ ਕੇ ਮਾਮਲੇ ਦੀ ਜਾਣਕਾਰੀ ਦੇਣੀ ਹੈ ਨਾ ਕਿ ਉਸ ਨੂੰ ਕੋਈ ਐਂਗਲ ਦੇ ਕੇ ਮਨਚਾਹਿਆ ਫੈਸਲਾ ਲੈਣ ਲਈ ਮਾਹੌਲ ਪੈਦਾ ਕਰਨਾ ਹੈ ਮੀਡੀਆ ਨੂੰ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਫੈਸਲਾ ਸੁਣਾਉਣ ਦੀ ਪੱਖਪਾਤੀ ਮਾਨਸਿਕਤਾ ਦਾ ਤਿਆਗ ਕਰਕੇ ਪੇਸ਼ੇਵਾਰਾਨਾ ਪਹੰੁਚ ਅਪਣਾਉਣੀ ਚਾਹੀਦੀ ਹੈ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦਾ ਤਾਂ ਹੀ ਕੋਈ ਅਰਥ ਹੈ ਜੇਕਰ ਦੂਜਿਆਂ ਦੇ ਹੱਕਾਂ ਦਾ ਸਨਮਾਨ ਕੀਤਾ ਜਾਵੇ ਚੰਗੀ ਗੱਲ ਹੈ ਕਿ ਮੀਡੀਆ ਟਰਾਇਲ ਨੂੰ ਰੋਕਣ ਲਈ ਮੀਡੀਆ ਕਵਰੇਜ਼ ਸਬੰਧੀ ਦਿਸ਼ਾ-ਨਿਰਦੇਸ਼ ਬਣਾਏ ਜਾਣ। (Media)