ਪਿੰਡ ਬਦੇਸ਼ਾ ’ਚ ਖੜੀ ਕਣਕ ਤੇ ਨਾੜ ਸੜਕੇ ਸੁਆਹ

garneen

 ਪੀੜਤ ਪਰਿਵਾਰਾਂ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ

ਸ਼ੇਰਪੁਰ (ਰਵੀ ਗੁਰਮਾ) ਹਾੜ੍ਹੀ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨ ਪਹਿਲਾਂ ਹੀ ਚਿੰਤਾ ਵਿੱਚ ਡੁੱਬਿਆ ਹੋਇਆ ਹੈ। ਉੱਥੇ ਹੀ ਕੁਦਰਤੀ ਆਫ਼ਤਾਂ ਵੀ ਰੁੱਕਣ ਦਾ ਨਾਂਅ ਨਹੀਂ ਲੈ ਰਹੀਆਂ। ਅੱਜ ਪਿੰਡ ਬਦੇਸ਼ਾ ਵਿਖੇ ਪਿੰਡ ਦੇ ਕਈ ਪਰਿਵਾਰਾਂ ਦਾ 37 ਬਿੱਘੇ ਕਣਕ ਦਾ ਨਾੜ ਅਤੇ ਕੁਝ ਬਿੱਘੇ ਖੜੀ ਕਣਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜ ਕੇ ਸੁਆਹ ਹੋ ਗਈ ।

ਇਸ ਮੌਕੇ ਥਾਣਾ ਮੁਖੀ ਸ਼ੇਰਪੁਰ ਇੰਸਪੈਕਟਰ ਸੁਖਵਿੰਦਰ ਕੌਰ ,ਮੁਖਤਿਆਰ ਸਿੰਘ ਕਾਨੂੰਗੋ, ਸੁਖਵਿੰਦਰ ਸਿੰਘ ਮਾਲ ਪਟਵਾਰੀ, ਆਮ ਆਦਮੀ ਪਾਰਟੀ ਦੇ ਮਹਿਲ ਕਲਾਂ ਤੋ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਰਾਜਸੀ ਸਕੱਤਰ ਬਿੰਦਰ ਸਿੰਘ ਖਾਲਸਾ, ਸਰਪੰਚ ਮਨਪ੍ਰੀਤ ਸਿੰਘ ਬਦੇਸ਼ਾ,ਸਰਪੰਚ ਗੁਰਦੀਪ ਸਿੰਘ ਅਲੀਪੁਰ ਖਾਲਸਾ, ਉਘੇ ਕਾਰੋਬਾਰੀ ਚਮਨ ਸਿੰਗਲਾ, ਹਰਬੰਸ ਸਿੰਘ ਹੰਸਾ ਗੰਡੇਵਾਲ,ਦਵਿੰਦਰ ਸਿੰਘ ਬਧੇਸਾ,ਹਰਪ੍ਰੀਤ ਸਿੰਘ ਟਿੱਬਾ,ਪਿਆਰਾ ਸਿੰਘ ਬਦੇਸ਼ਾ,ਬਿੱਲੂ ਬੜੀ,ਕਮਲਜੀਤ ਈਨਾਂ ਬਾਜਵਾ,ਅੰਮ੍ਰਿਤਪਾਲ ਸਿੰਘ ਪੰਜਗਰਾਈਆਂ,ਜੱਗਾ ਬਾਦਸਾਹਪੁਰ,ਕੁਨਾਲ ਸਰਮਾ, ਬਹਾਦਰ ਸਿੰਘ ਟਿੱਬਾ,ਮੇਲ ਮਾਹਮਦਪੁਰ, ਅਕਾਲੀ ਆਗੂ ਜਗਦੇਵ ਸਿੰਘ ਬਦੇਸ਼ਾ ਨੇ ਮੌਕੇ ’ਤੇ ਪਹੁੰਚਕੇ ਪੀੜਤ ਕਿਸਾਨਾਂ ਨਾਲ ਹਮਦਰਦੀ ਜਤਾਈ । ਇਸ ਸਮੇਂ ਹਾਜ਼ਰ ਆਗੂਆਂ ਨੇ ਪੀੜਤ ਪਰਿਵਾਰਾਂ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ