ਵਿਦੇਸ਼ ‘ਚ ਭਾਰਤ ਨੂੰ ਪਹਿਲੀ ਟੈਸਟ ਲੜੀ ਜਿਤਾਉਣ ਵਾਲੇ ਕਪਤਾਨ ਵਾਡੇਕਰ ਨਹੀਂ ਰਹੇ

3 ਰੁਪਏ ਲੈ ਕੇ ਬਣੇ ਸਨ ਕ੍ਰਿਕਟਰ | Ajit Wadekar

  • ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਜਿਤਾਇਆ ਸ਼ੋਕ | Ajit Wadekar

ਮੁੰਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ ਮੁੰਬਈ ਦੇ ਜਸਲੋਕ ਹਸਪਤਾਲ ‘ਚ 15 ਅਗਸਤ 2018 ਨੂੰ ਦੇਹਾਂਤ ਹੋ ਗਿਆ ਉਹ 77 ਸਾਲ ਦੇ ਸਨ ਵਿਦੇਸ਼ ‘ਚ ਭਾਰਤ ਨੂੰ ਲੜੀ ਜਿਤਾਉਣ ਵਾਲੇ ਵਾਡੇਕਰ ਭਾਰਤ ਦੇ ਪਹਿਲੇ ਕਪਤਾਨ ਸਨ 1 ਅਪਰੈਲ 1941 ਨੂੰ ਜਨਮੇ ਵਾਡੇਕਰ ਨੇ 1966 ‘ਚ ਭਾਰਤ ਲਈ ਪਹਿਲਾ ਟੈਸਟ ਖੇਡਿਆ ਸੀ ਅੱਠ ਸਾਲ ਦੇ ਕਰੀਅਰ ‘ਚ ਉਹਨਾਂ 37 ਟੈਸਟ ਮੈਚ ਖੇਡੇ ਉਹਨਾਂ ਟੈਸਟ ‘ਚ ਇੱਕ ਸੈਂਕੜਾ ਅਤੇ 14 ਅਰਧ ਸੈਂਕੜੇ ਲਾ ਕੇ ਕੁੱਲ 2113 ਦੌੜਾਂ ਬਣਾਈਆਂ ਸਰਕਾਰ ਨੇ ਉਹਨਾਂ ਨੂੰ 1967 ‘ਚ ਅਰਜੁਨ ਅਵਾਰਡ ਅਤੇ 1972 ‘ਚ ਪਦਮਸ਼੍ਰੀ ਨਾਲ ਸਨਮਾਨਤ ਕੀਤਾ।

ਇੰਜ਼ੀਨੀਅਰ ਤੋਂ ਬਣੇ ਸਨ ਕ੍ਰਿਕਟਰ | Ajit Wadekar

ਵਾਡੇਕਰ ਇੰਜ਼ੀਨੀਅਰ ਬਣਨਾਂ ਚਾਹੁੰਦੇ ਸਨ ਇੱਕ ਵਾਰ ਉਹ ਆਪਣੇ ਸੀਨੀਅਰ ਅਤੇ ਕਾਲਜ ਦੀ ਕ੍ਰਿਕਟ ਟੀਮ ‘ਚ ਸ਼ਾਮਲ ਗੁਆਂਢੀ ਬਾਲੂ ਗੁਪਤੇ ਨਾਲ ਬਸ ਤੋਂ ਕਾਲਜ਼ ਜਾ ਰਹੇ ਸਨ ਉਸਨੇ ਅਜੀਤ ਤੋਂ ਪੁੱਛਿਆ ਕਿ ਤੂੰ ਜੇਕਰ ਟੀਮ ‘ਚ 12ਵਾਂ ਖਿਡਾਰੀ ਬਣੇਂਗਾ ਤਾਂ ਤੈਨੂੰ ਤਿੰਨ ਰੁਪਏ ਮਿਲਣਗੇ ਉਸ ਸਮੇਂ ਤਿੰਨ ਰੁਪਏ ਵੀ ਵੱਡੀ ਰਕਮ ਹੁੰਦੀ ਸੀ ਅਜੀਤ ਟੀਮ ‘ਚ ਸ਼ਾਮਲ ਹੋ ਗਏ ਬਾਅਦ ‘ਚ ਸੁਨੀਲ ਗਾਵਸਕਰ ਦੇ ਚਾਚਾ ਮਾਧਵ ਮੰਤਰੀ ਨੇ ਉਸਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਹਨਾਂ ਦੇ ਕਹਿਣ ‘ਤੇ ਵਾਡੇਕਰ ਨੂੰ ਰਣਜੀ ਟੀਮ ‘ਚ ਜਗ੍ਹਾ ਮਿਲ ਗਈ।

ਇੰਗਲੈਂਡ ਤੇ ਵਿੰਡੀਜ਼ ‘ਚ ਜਿਤਾਈ ਭਾਰਤ ਨੂੰ ਲੜੀ | Ajit Wadekar

1971 ‘ਚ ਭਾਰਤੀ ਟੀਮ ਅਜੀਤ ਵਾਡੇਕਰ ਦੀ ਕਪਤਾਨੀ ‘ਚ ਵੈਸਟਇੰਡੀਜ਼ ਗਈ ਪਹਿਲੇ ਟੈਸਟ ‘ਚ ਭਾਰਤ ਨੇ ਦਲੀਪ ਸਰਦੇਸਾਈ ਦੇ ਦੂਹਰੇ ਸੈਂਕੜੇ ਨਾਲ ਵੈਸਟਇੰਡੀਜ਼ ਨੂੰ ਫਾਲੋਆਨ ਲਈ ਮਜ਼ਬੂਰ ਕਰ ਦਿੱਤਾ ਹਾਲਾਂਕਿ ਇਹ ਟੈਸਟ ਡਰਾਅ ਹੋ ਗਿਆ ਦੂਸਰੇ ਟੈਸਟ ‘ਚ ਭਾਰਤ ਨੇ ਸਰਦੇਸਾਈ ਦੇ ਸੈਂਕੜੇ ਨਾਲ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਅਗਲੇ ਤਿੰਨ ਟੈਸਟ ਡਰਾਅ ਕਰਾਕੇ ਭਾਰਤ ਨੇ ਲੜੀ 1-0 ਨਾਲ ਆਪਣੇ ਨਾਂਅ ਕਰ ਲਈ ਇਹ ਵਿਦੇਸ਼ ‘ਚ ਭਾਰਤ ਦੀ ਪਹਿਲੀ ਜਿੱਤ ਸੀ ਇਸ ਸਾਲ ਹੀ ਟੀਮ ਇੰਡੀਆ ਵਾਡੇਕਰ ਦੀ ਕਪਤਾਨੀ ‘ਚ ਇੰਗਲੈਂਡ ਦੌਰੇ ‘ਤੇ ਗਈ ਅਤੇ ਇੱਥੇ ਭਾਰਤ ਨੇ ਇੰਗਲੈਂਡ ਨੂੰ ਪਹਿਲੀ ਵਾਰ 2-0 ਨਾਲ ਹਰਾ ਕੇ ਲੜੀ ਜਿੱਤੀ।

ਇਹ ਵੀ ਪੜ੍ਹੋ : Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ!

ਪ੍ਰਧਾਨਮੰਤਰੀ ਮੋਦੀ ਨੇ ਵਾਡੇਕਰ ਦੀ ਮੌਤ ‘ਤੇ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਵਾਡੇਕਰ ਨੂੰ ਭਾਰਤੀ ਕ੍ਰਿਕਟ ‘ਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਇੱਕ ਸ਼ਾਨਦਾਰ ਬੱਲੇਬਾਜ਼ ਅਤੇ ਬਿਹਤਰੀਨ ਕਪਤਾਨ ਸਨ। ਉਹਨਾਂ ਦਾ ਮਜ਼ਬੂਤ ਪ੍ਰਸ਼ਾਸਕ ਦੇ ਤੌਰ ‘ਤੇ ਕਾਫ਼ੀ ਯੋਗਦਾਨ ਸੀ। ਉਹਨਾਂ ਦੀ ਮੌਤ ‘ਤੇ ਸਾਨੂੰ ਬਹੁਤ ਅਫ਼ਸੋਸ ਹੈ। ਵਾਡੇਕਰ ਨੇ ਮੁੰਬਈ ‘ਚ 13 ਦਸੰਬਰ 1966 ਨੂੰ ਵੈਸਟਇੰਡੀਜ਼ ਵਿਰੁੱਧ ਆਪਣੀ ਟੈਸਟ ਮੈਚਾਂ ਦੀ ਸ਼ੁਰੂਆਤ ਕੀਤੀ ਸੀ। ਅਤੇ 1966 ਤੋਂ 1974 ਤੱਕ 37 ਟੈਸਟ ਮੈਚਾਂ ‘ਚ 31.07 ਦੀ ਔਸਤ ਨਲ ਦੌੜਾਂ ਬਣਾਈਆਂ। ਉਹਨਾਂ ਦਾ ਸਭ ਤੋਂ ਵੱਧ ਸਕੋਰ 143 ਦੌੜਾਂ ਸੀ। ਵਾਡੇਕਰ ਨੇ 237 ਪ੍ਰਥਮ ਸ਼੍ਰੇਣੀ ਮੈਚਾਂ ‘ਚ 15300 ਦੌੜਾਂ ਬਣਾਈਆਂ ਜਿਸ ਵਿੱਚ 36 ਸੈਂਕੜੇ ਅਤੇ 84 ਅਰਧ ਸੈਂਕੜੇ ਸ਼ਾਮਲ ਸਨ। ਪ੍ਰਥਮ ਸ਼੍ਰੇਣੀ ‘ਚ ਉਹਨਾਂ ਦਾ ਸਰਵਸ੍ਰੇਸ਼ਠ ਸਕੋਰ 323 ਦੌੜਾਂ ਸੀ।

LEAVE A REPLY

Please enter your comment!
Please enter your name here