India Vs Australia: ਸਪਿੱਨਰਾਂ ਦੀ ਦਮਦਾਰ ਗੇਂਦਬਾਜ਼ੀ, ਭਾਰਤ ਨੇ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ

India Vs Australia
India Vs Australia: ਸਪਿੱਨਰਾਂ ਦੀ ਦਮਦਾਰ ਗੇਂਦਬਾਜ਼ੀ, ਭਾਰਤ ਨੇ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ

India Vs Australia: ਕੁਈਨਜ਼ਲੈਂਡ, (ਆਈਏਐਨਐਸ)। ਭਾਰਤੀ ਟੀਮ ਨੇ ਕੁਈਨਜ਼ਲੈਂਡ ਵਿੱਚ ਖੇਡੇ ਗਏ ਚੌਥੇ ਟੀ-20 ਮੈਚ ਵਿੱਚ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾ ਕੇ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ। ਭਾਰਤੀ ਟੀਮ ਵੱਲੋਂ ਦਿੱਤੇ ਗਏ 168 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ, ਆਸਟ੍ਰੇਲੀਆ 18.2 ਓਵਰਾਂ ਵਿੱਚ 119 ਦੌੜਾਂ ‘ਤੇ ਢੇਰ ਹੋ ਗਿਆ। ਕਪਤਾਨ ਮਿਸ਼ੇਲ ਮਾਰਸ਼ (30) ਅਤੇ ਮੈਟ ਸ਼ਾਰਟ (25) ਤੋਂ ਇਲਾਵਾ, ਆਸਟ੍ਰੇਲੀਆ  ਦਾ ਕੋਈ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਸਟਰੇਲੀਆਂ ਦੇ ਆਖਰੀ ਪੰਜ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਭਾਰਤੀ ਸਪਿਨ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ 119 ਦੌੜਾਂ ‘ਤੇ ਸਮੇਟਣ ਵਿੱਚ ਅਹਿਮ ਭੂਮਿਕਾ ਨਿਭਾਈ। ਵਾਸ਼ਿੰਗਟਨ ਸੁੰਦਰ ਨੇ 1.2 ਓਵਰਾਂ ਵਿੱਚ 3 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਕਸ਼ਰ ਪਟੇਲ ਨੇ 2 ਵਿਕਟਾਂ ਲਈਆਂ ਜਦੋਂ ਕਿ ਵਰੁਣ ਚੱਕਰਵਰਤੀ ਨੇ 1 ਵਿਕਟ ਲਈ। ਸ਼ਿਵਮ ਦੂਬੇ ਨੇ ਵੀ 2 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ।

ਇਹ ਵੀ ਪੜ੍ਹੋ: Anil Ambani: ED ਨੇ ਅਨਿਲ ਅੰਬਾਨੀ ਨੂੰ ਭੇਜਿਆ ਸੰਮਨ ਭੇਜਿਆ, ਜਾਣੋ ਕੀ ਹੈ ਮਾਮਲਾ

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਸ਼ੁਭਮਨ ਗਿੱਲ ਅਤੇ ਅਭਿਸ਼ੇਕ ਸ਼ਰਮਾ ਨੇ ਭਾਰਤ ਨੂੰ ਇੱਕ ਮਜ਼ਬੂਤ ਸ਼ੁਰੂਆਤ ਦਿੱਤੀ, ਪਹਿਲੀ ਵਿਕਟ ਲਈ 56 ਦੌੜਾਂ ਜੋੜੀਆਂ। ਅਭਿਸ਼ੇਕ 21 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਲਗਾਤਾਰ ਵਿਕਟ ਡਿੱਗਦੇ ਰਹੇ, ਜਿਸ ਕਾਰਨ ਟੀਮ ਦਾ ਕੁੱਲ ਸਕੋਰ 20 ਓਵਰਾਂ ਵਿੱਚ 8 ਵਿਕਟਾਂ ‘ਤੇ 167 ਦੌੜਾਂ ਹੀ ਪਹੁੰਚ ਸਕਿਆ। ਸ਼ੁਭਮਨ ਗਿੱਲ ਸਭ ਤੋਂ ਵੱਧ ਸਕੋਰਰ ਰਿਹਾ, ਜਿਸ ਨੇ 39 ਗੇਂਦਾਂ ‘ਤੇ 46 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ 22, ਕਪਤਾਨ ਸੂਰਿਆਕੁਮਾਰ ਯਾਦਵ ਨੇ 20 ਅਤੇ ਅਕਸ਼ਰ ਪਟੇਲ ਨੇ ਅਜੇਤੂ 21 ਦੌੜਾਂ ਬਣਾਈਆਂ। India Vs Australia

ਆਸਟ੍ਰੇਲੀਆ ਲਈ, ਨਾਥਨ ਐਲਿਸ ਨੇ 4 ਓਵਰਾਂ ਵਿੱਚ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਐਡਮ ਜ਼ਾਂਪਾ ਮਹਿੰਗਾ ਰਿਹਾ, ਉਸਨੇ 3 ਵਿਕਟਾਂ ਲਈਆਂ ਪਰ 4 ਓਵਰਾਂ ਵਿੱਚ 45 ਦੌੜਾਂ ਦਿੱਤੀਆਂ। ਜ਼ੇਵੀਅਰ ਬਾਰਟਲੇਟ ਅਤੇ ਮਾਰਕਸ ਸਟੋਇਨਿਸ ਨੇ ਇੱਕ-ਇੱਕ ਵਿਕਟ ਲਈ। ਭਾਰਤੀ ਟੀਮ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 2-1 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਪੰਜਵਾਂ ਅਤੇ ਆਖਰੀ ਮੈਚ ਸ਼ਨਿੱਚਰਵਾਰ ਨੂੰ ਖੇਡਿਆ ਜਾਵੇਗਾ।