ਸਵਾਇਨ ਫਲੂ ਨੇ ਨਿਗਲੀ 9 ਸਾਲ ਦੀ ਅਲੀਜਾ

Swine Flu , Alia, Death

ਅਬੋਹਰ (ਸੁਧੀਰ ਅਰੋੜਾ  ) | ਖੂਈਆਂ ਸਰਵਰ ਨਿਵਾਸੀ ਇੱਕ 9 ਸਾਲ ਦੀ ਬੱਚੀ ਦੀ ਬੀਤੀ ਰਾਤ ਸਵਾਈਨ ਫਲੂ ਨਾਲ ਮੌਤ ਹੋ ਗਈ, ਜਿਸਦਾ ਅੱਜ ਪੂਰੀ ਸਾਵਧਾਨੀ ਨਾਲ ਅੰਤਮ ਸਸਕਾਰ ਕੀਤਾ ਗਿਆ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ

ਜਾਣਕਾਰੀ ਅਨੁਸਾਰ ਖੂਈਆਂ ਸਰਵਰ ਨਿਵਾਸੀ ਅਲੀਜਾ ਪੁੱਤਰੀ ਸੰਦੀਪ ਚਾਵਲਾ ਦੇ ਮਾਪਿਆਂ ਨੇ ਦੱਸਿਆ ਕਿ ਅਲੀਜਾ ਨੂੰ ਕਰੀਬ 3 – 4 ਦਿਨ ਪਹਿਲਾਂ ਤੇਜ ਬੁਖਾਰ ਹੋਣ ਅਤੇ ਸਵਾਇਨ ਫਲੂ ਦੇ ਲੱਛਣ ਦਿਸਣ ‘ਤੇ ਸਰਕਾਰੀ ਹਸਪਤਾਲ ਅਬੋਹਰ ਇਲਾਜ ਲਈ ਲਿਜਾਇਆ ਗਿਆ ਜਿੱਥੋਂ ਉਸਨੂੰ ਮੁੱਢਲੇ ਇਲਾਜ ਤੋਂ ਬਾਅਦ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਕੁੱਝ ਦਿਨਾਂ ਤੱਕ ਚੱਲੇ ਇਲਾਜ ਦੇ ਬਾਅਦ ਵੀ ਉਸਦੀ ਤਬੀਅਤ ਵਿੱਚ ਕੋਈ ਸੁਧਾਰ ਨਾ ਹੋਣ ‘ਤੇ ਅਤੇ ਡਾਕਟਰਾਂ ਦੁਆਰਾ ਜਵਾਬ ਦਿੱਤੇ ਜਾਣ ‘ਤੇ ਉਹ ਉਸਨੂੰ ਵਾਪਸ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਆਏ ਜਿੱਥੇ ਲੰਘੀ ਰਾਤ ਇਲਾਜ ਦੌਰਾਨ ਉਸਦੀ ਮੌਤ ਹੋ ਗਈ

ਇਧਰ ਇਸ ਬਾਰੇ ਬਾਲ ਰੋਗ ਮਾਹਰ ਡਾ.ਸਾਹਿਬ ਰਾਮ ਨੇ ਦੱਸਿਆ ਕਿ ਅਲੀਜਾ ਦੀ ਲੁਧਿਆਣਾ ਦੀ ਡਾਕਟਰੀ ਰਿਪੋਰਟ ਅਨੁਸਾਰ ਉਸ ਵਿੱਚ ਸਵਾਇਨ ਫਲੂ ਪਾਜਿਟਿਵ ਪਾਇਆ ਗਿਆ ਸੀ ਅਤੇ ਉਸਦੀ ਮੌਤ ਦੇ ਬਾਅਦ ਹਸਪਤਾਲ ਵਿੱਚ ਮੌਜੂਦ ਉਸਦੇ ਸਮੂਹ ਮਾਪਿਆਂ ਨੂੰ ਸਵਾਈਨ ਫਲੂ ਰੋਕੂ ਦਵਾਈ ਦਿੱਤੀ ਗਈ ਅਤੇ ਬੱਚੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਅਤੇ ਅੱਜ ਸਵੇਰੇ ਪੂਰੀ ਸਾਵਧਾਨੀ ਨਾਲ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਡਾ.ਸਾਹਿਬ ਰਾਮ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਖੂਈਖੇੜਾ ਦੇ ਕਰਮਚਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਕਿ ਮ੍ਰਿਤਕਾ ਦੇ ਘਰ ਅਤੇ ਆਸਪਾਸ ਦੇ ਲੋਕਾਂ ਵਿੱਚ ਜਾਕੇ ਸਵਾਈਨ ਫਲੂ ਦੇ ਲੱਛਣਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਜਾਗਰੂਕ ਕਰਨਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here