Suzuki Motorcycle: ਸੁਜ਼ੂਕੀ ਮੋਟਰਸਾਈਕਲ ਨੇ ਗਾਹਕਾਂ ਨੂੰ ਦਿੱਤਾ ਤੋਹਫ਼ਾ, ਘਟ ਗਈਆਂ ਕੀਮਤਾਂ

Suzuki Motorcycle
Suzuki Motorcycle: ਸੁਜ਼ੂਕੀ ਮੋਟਰਸਾਈਕਲ ਨੇ ਗਾਹਕਾਂ ਨੂੰ ਦਿੱਤਾ ਤੋਹਫ਼ਾ, ਘਟ ਗਈਆਂ ਕੀਮਤਾਂ

Suzuki Motorcycle: ਨਵੀਂ ਦਿੱਲੀ (ਏਜੰਸੀ)। ਜੀਐੱਸਟੀ ਸੁਧਾਰਾਂ ਦੇ ਐਲਾਨ ਤੋਂ ਬਾਅਦ ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਸ਼ੁੱਕਰਵਾਰ ਨੂੰ ਆਪਣੇ ਦੁਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ 18,000 ਤੱਕ ਦੀ ਕਟੌਤੀ ਦਾ ਐਲਾਨ ਕੀਤਾ, ਜੋ ਕਿ 22 ਸਤੰਬਰ ਤੋਂ ਲਾਗੂ ਹੋਵੇਗਾ। ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੀ ਦੁਪਹੀਆ ਵਾਹਨ ਸਹਾਇਕ ਕੰਪਨੀ ਅਨੁਸਾਰ ਜਿਕਸਰ ਐੱਸਐੱਫ 250 ਮਾਡਲ ’ਚ 18,024 ਰੁਪਏ ਦੀ ਸਭ ਤੋਂ ਵੱਡੀ ਕਟੌਤੀ ਕੀਤੀ ਜਾ ਰਹੀ ਹੈ। GST 0.2

Read Also : ਪਿੰਡ ਮਲੋਟ ਦੀ ਮਾਤਾ ਬਲਵੀਰ ਕੌਰ ਇੰਸਾਂ ਦਾ ਨਾਂਅ ਵੀ ਮਹਾਨ ਸਰੀਰਦਾਨੀਆਂ ’ਚ ਹੋਇਆ ਸ਼ਾਮਲ

ਇਸ ਤੋਂ ਬਾਅਦ ਵੀ-ਸਟਾਮ ਐੱਸਐਕਸ ਦੀ ਕੀਮਤ ਵਿੱਚ 17,982 ਰੁਪਏ ਅਤੇ ਜਿਕਸਰ 250 ਦੀ ਕੀਮਤ ਵਿੱਚ 16,525 ਰੁਪਏ ਅਤੇ ਜਿਕਸਰ ਦੀ ਕੀਮਤ ਵਿੱਚ 11,520 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ ਉਥੇ ਹੀ ਕੰਪਨੀ ਦੀ ਸਕੂਟਰ ਰੇਂਜ ਦੀ ਗੱਲ ਕਰੀਏ ਤਾਂ ਬਰਗਮੈਨ ਸਟ੍ਰੀਟ ਐਕਸ ਦੀ ਕੀਮਤ ਵਿੱਚ 9,798 ਰੁਪਏ ਅਤੇ ਬਰਗਮੈਨ ਸਟ੍ਰੀਟ ਦੀ ਕੀਮਤ ਵਿੱਚ 8,373 ਰੁਪਏ ਦੀ ਕਟੌਤੀ ਕੀਤੀ ਜਾਵੇਗੀ। Suzuki Motorcycle