ਦਿੱਲੀ ‘ਚ ਮਿਲਿਆ ਸ਼ੱਕੀ ਬੈਗ, ਜਾਂਚ ਲਈ NSG ਟੀਮ ਪਹੁੰਚੀ

delhi

ਦਿੱਲੀ ‘ਚ ਮਿਲਿਆ ਸ਼ੱਕੀ ਬੈਗ, ਜਾਂਚ ਲਈ NSG ਟੀਮ ਪਹੁੰਚੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੀਰਵਾਰ ਨੂੰ ਇਕ ਸ਼ੱਕੀ ਬੈਗ ਮਿਲਣ ਨਾਲ ਸਨਸਨੀ ਫੈਲ ਗਈ ਹੈ। ਇਸ ਬੈਗ ਵਿੱਚ ਬੰਬ, ਵਿਸਫੋਟਕ ਜਾਂ ਆਈਈਡੀ ਹੋਣ ਦੀ ਸ਼ੰਕਾ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਸੀਮਾਪੁਰੀ ਇਲਾਕੇ ‘ਚ ਰੋਡ ‘ਤੇ ਇਕ ਬੰਦ ਘਰ ‘ਚੋਂ ਇੱਕ ਸ਼ੱਕੀ ਬੈਗ ਮਿਲਿਆ ਹੈ। ਇਸ ਤੋਂ ਬਾਅਦ ਕੌਮੀ ਸੁਰੱਖਿਆ ਗਾਰਡ ਭਾਵ ਐੱਨਐੱਸਜੀ ਨੂੰ ਸੂਚਨਾ ਦੇ ਕੇ ਸੱਦਿਆ ਗਿਆ ਹੈ। ਦਿੱਲੀ ਪੁਲਿਸ ਫਿਲਹਾਲ ਇਸ ਦੀ ਪੜਤਾਲ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਿਸ ਘਰ ਦੀ ਤਲਾਸ਼ੀ ਲਈ ਹੈ, ਉੱਥੇ ਇੱਕ ਬੈਗ ਵਿੱਚ ਸ਼ੱਕੀ ਵਸਤੂਆਂ ਦਾ ਸੀਲਬੰਦ ਪੈਕ ਮਿਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਆਈਡੀ ਬੰਬ ਹੋ ਸਕਦਾ ਹੈ। ਦਰਅਸਲ, ਪਿਛਲੇ ਦਿਨਾਂ ਵਿੱਚ ਰਾਜਧਾਨੀ ਵਿੱਚ ਜਨਤਕ ਥਾਵਾਂ ਤੋਂ ਅਜਿਹੇ ਸ਼ੱਕੀ ਬੈਗਾਂ ਵਿੱਚੋਂ ਆਈਈਡੀ ਬੰਬ ਮਿਲੇ ਹਨ।

ਜਿਕਰਯੋਗ ਹੈ ਕਿ ਹਾਲ ਹੀ ‘ਚ ਪਿਛਲੇ ਮਹੀਨੇ 14 ਜਨਵਰੀ ਨੂੰ ਦਿੱਲੀ ਦੇ ਗਾਜ਼ੀਪੁਰ ਦੇ ਫੁੱਲ ਬਾਜ਼ਾਰ ‘ਚ ਇਕ ਆਈਈਡੀ ਮਿਲਿਆ ਸੀ, ਜਿਸ ਨੂੰ ਧਮਾਕਾ ਕਰਨ ਦੀ ਨੀਅਤ ਨਾਲ ਲਾਇਆ ਗਿਆ ਸੀ। ਇਸ ਨੂੰ ਐਨਐਸਜੀ ਅਤੇ ਬੰਬ ਨਿਰੋਧਕ ਟੀਮ ਨੇ ਬੰਦ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ