ਗੌਰੀ ਲੰਕੇਸ਼ ਦੇ ਕਤਲ ਮਾਮਲੇ ’ਚ ਸੁਪਰੀਮ ਕੋਰਟ ਨੇ ਪਲਟਿਆ ਹਾਈਕੋਰਟ ਦਾ ਫੈਸਲਾ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਮਾਮਲੇ ’ਚ ਕਰਨਾਟਕ ਹਾਈਕੋਰਟ ਦੇ ਉਸ ਆਦੇਸ਼ ਨੂੰ ਵੀਰਵਾਰ ਨੂੰ ਰੱਦ ਕਰ ਦਿੱਤਾ ਹੈ, ਜਿਸ ’ਚ ਇੱਕ ਦੋਸ਼ੀ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਜਾਗੀ ਸੀ। ਜਸਟਿਸ ਏ. ਐਮ. ਖਾਨਵਿਲਕਰ, ਜਸਟਿਸ ਦਿਨੇਸ਼ ਮਾਹੇਸ਼ਵਰੀ ਤੇ ਜਸਟਿਸ ਸੀ. ਟੀ. ਰਵੀਕੁਮਾਰ ਦੀ ਬੈਂਚ ਨੇ ਕਤਲ ਦੋਸ਼ ’ਚ ਸ਼ਾਮਲ ਮੋਹਨ ਨਾਇਕ ਖਿਲਾਫ਼ ਕਰਨਾਟਕ ਸੰਗਠਿਤ ਅਪਰਾਧ ਕੰਟਰੋਲ (ਕਕੋਕਾ) ਤਹਿਤ ਕੀਤੀ ਗਈ।
ਪੁਲਿਸ ਦੀ ਕਾਨੂੰਨੀ ਕਾਰਵਾਈ ਨੂੰ ਹਾਈਕੋਰਟ ਵੱਲੋਂ ਰੱਦ ਕਰਨ ਦੇ ਫੈਸਲੇ ਨੂੰ ਅੱਜ ਪਲਟ ਦਿੱਤਾ ਸੁਪਰੀਮ ਕੋਰਟ ਨੇ ਨਾਇਕ ਖਿਲਾਫ਼ ਪੁਲਿਸ ਵੱਲੋਂ ਕਕੋਕਾ ਲਾਏ ਜਾਣ ਨੂੰ ਉੱਚਿਤ ਠਹਿਰਾਉਦਿਆਂ ਕਰਨਾਟਕ ਹਾਈਕੋਰਟ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਹੈ, ਜਿਸ ’ਚ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਠਹਿਰਾਇਆ ਗਿਆ ਸੀ। ਕਰਨਾਟਕ ਹਾਈਕੋਰਟ ਨੇ 22 ਅਪਰੈਲ 2021 ਨੂੰ ਬੰਗਲੌਰ ਪੁਲਿਸ ਕਮਿਸ਼ਨਰ ਵੱਲੋਂ ਕਕੋਕਾ ਲਾਉਣ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀ। ਮੁੱਦਈ ਧਿਰ ਵੱਲੋਂ ਹੇਠਲੀ ਅਦਾਲਤ ’ਚ ਵਾਧੂ ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ, ਜਿਸ ’ਚ ਕਕੋਕਾ ਦੇ ਤਹਿਤ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਗਈ ਹੈ।
ਕੀ ਹੈ ਮਾਮਲਾ
ਗੌਰੀ ਲੰਕੇਸ਼ ਦੀ ਭੈਣ ਕਵਿਤਾ ਲੰਕੇਸ਼ ਨੇ ਹਾਈਕੋਰਟ ਦੇ ਉਸ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ’ਚ ਨਾਇਕ ’ਤੇ ਕਕੋਕਾ ਹਟਾਉਣ ਦਾ ਆਦੇਸ਼ ਦਿੱਤਾ ਗਿਆ ਸੀ ਤੇ ਜਿਸ ਨਾਲ ਦੋਸ਼ੀ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਸੀ। ਪੱਤਰਕਾਰ ਤੇ ਸਮਾਜਿਕ ਵਰਕਰ ਗੌਰੀ ਲੰਕੇਸ਼ ਦੀ ਪੰਜ ਸਤੰਬਰ 2017 ਦੀ ਰਾਤ ਬੰਗਲੌਰ ਦੇ ਰਾਜਰਾਜੇਸ਼ਵਰੀ ਨਗਰ ’ਚ ਉਨ੍ਹਾਂ ਦੇ ਘਰ ਕੋਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 14 ਅਗਸਤ 2018 ਨੂੰ ਮੋਹਨ ਨਾਇਕ ’ਤੇ ਕਕੋਕਾ ਦੀ ਕਈ ਧਾਰਾਵਾਂ ਜੋੜਦਿਆਂ ਅਦਾਲਤ ’ਚ ਵਾਧੂ ਦੋਸ਼ ਪੱਤਰ ਦਾਖਲ ਕੀਤੇ ਗਏ ਸਨ ਨਾਇਕ ’ਤੇ ਅਪਰਾਧੀਆਂ ਨੂੰ ਪਨਾਹ ਦੇਣ ਤੇ ਮੱਦਦ ਕਰਨ ਦੇ ਦੋਸ਼ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ