Sunam News: ਮੇਨ ਬਾਜ਼ਾਰ ’ਚ ਗੂੰਜੇ ਮਾਤਾ ਰੋਸ਼ਨੀ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ

Sunam News
Sunam News: ਮੇਨ ਬਾਜ਼ਾਰ ’ਚ ਗੂੰਜੇ ਮਾਤਾ ਰੋਸ਼ਨੀ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ

Sunam News: ਸੁਨਾਮ ਬਲਾਕ ਵੱਲੋਂ 37ਵਾਂ ਸਰੀਰਦਾਨ ਕੀਤਾ ਗਿਆ

  • ਬੇਟੀਆਂ ਵੱਲੋਂ ਅਰਥੀ ਨੂੰ ਦਿੱਤਾ ਗਿਆ ਮੋਢਾ | Sunam News

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਮਾਤਾ ਰੋਸ਼ਨੀ ਦੇਵੀ ਇੰਸਾਂ ਦਾ ਬੀਤੇ ਕੱਲ ਦੇਹਾਤ ਹੋ ਗਿਆ, ਜਿਨ੍ਹਾਂ ਦੀ ਉਮਰ (72) ਸਾਲ ਦੀ ਸੀ। ਉਨ੍ਹਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਅਨੁਸਾਰ ਪ੍ਰਣ ਕੀਤਾ ਹੋਇਆ ਸੀ, ਕਿ ਮਰਨੋ ਉਪਰੰਤ ਮੇਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਇਸ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪੁੱਤਰ ਓਮ ਪ੍ਰਕਾਸ਼ ਓਮੀ ਇੰਸਾਂ, ਸੁਬਾਸ਼ ਇੰਸਾਂ, ਸੁਰਿੰਦਰ ਇੰਸਾਂ, ਬੇਟੀਆਂ ਸੰਤੋਸ਼ ਇੰਸਾਂ, ਬਾਲਾ ਇੰਸਾਂ ਸਮੇਤ ਸਮੂਹ ਪਰਿਵਾਰ ਵੱਲੋਂ ਪੂਰਾ ਕਰਦਿਆਂ ਉਨ੍ਹਾਂ ਮਾਤਾ ਰੋਸ਼ਨੀ ਦੇਵੀ ਇੰਸਾਂ ਦਾ ਸਰੀਰਦਾਨ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸ੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਰੇਲੀ (ਉੱਤਰ ਪ੍ਰਦੇਸ) ਲਈ ਰਵਾਨਾ ਕਰ ਦਿੱਤਾ ਗਿਆ।

Sunam News

ਸੁਨਾਮ ਬਲਾਕ ਦੇ ਰੋਸ਼ਨੀ ਦੇਵੀ ਇੰਸਾਂ ਵੀ ਬਣੇ ਸਰੀਰਦਾਨੀ | Sunam News

ਇਸ ਤੋਂ ਪਹਿਲਾ ਸੱਚਖੰਡ ਵਾਸੀ ਸਰੀਰਦਾਨੀ ਮਾਤਾ ਰੌਸ਼ਨੀ ਦੇਵੀ ਇੰਸਾਂ ਜੀ ਦੇ ਨਿਵਾਸ ਸਥਾਨ ਵਿਖੇ ਬਲਾਕ ਦੇ ਡੇਰਾ ਪ੍ਰੇਮੀ ਇਕੱਠੇ ਹੋਏ ਅਤੇ ਬੇਨਤੀ ਦਾ ਸ਼ਬਦ ਅਤੇ ਅਰਦਾਸ ਬੋਲਣ ਤੋਂ ਬਾਅਦ ਸੱਚਖੰਡ ਵਾਸੀ ਸਰੀਰਦਾਨੀ ਮਾਤਾ ਰੋਸ਼ਨੀ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਲਿਜਾਇਆ ਗਿਆ। ਇਸ ਮੌਕੇ ਮਾਤਾ ਜੀ ਦੀਆਂ ਬੇਟੀਆਂ ਵੱਲੋਂ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ।

Sunam News

ਸਾਧ-ਸੰਗਤ ਵੱਲੋਂ ਸੱਚਖੰਡ ਵਾਸੀ ਮਾਤਾ ਰੋਸ਼ਨੀ ਦੇਵੀ ਇੰਸਾਂ ਅਮਰ ਰਹੇ, ਅਮਰ ਰਹੇ ਦੇ ਨਾਅਰੇ ਲਗਾਤਾਰ ਲਗਾਏ ਜਾ ਰਹੇ ਸਨ ਅਤੇ ਫੁੱਲਾਂ ਨਾਲ ਸਜਾਈ ਗੱਡੀ ਨੂੰ ਇੱਕ ਕਾਫਲੇ ਦੇ ਰੂਪ ਵਿੱਚ ਉਹਨਾਂ ਦੇ ਨਿਵਾਸ ਸਥਾਨ ਤੋਂ ‌ਪੀਰ ਬੰਨਾ ਬਨੋਈ ਰੋਡ ਤੋਂ ਪੀਰਾਂ ਵਾਲਾ ਗੇਟ ਤੋਂ ਹੁੰਦੇ ਹੋਏ ਸੁਨਾਮ ਸ਼ਹਿਰ ਦੇ ਮੇਨ ਬਾਜ਼ਾਰ ਨਵਾਂ ਬਾਜ਼ਾਰ ਚੋਂ ਗੁਜਰਦੇ ਹੋਏ ਅੰਡਰ ਬ੍ਰਿਜ ਰਾਹੀਂ ਛਾਜਲੀ-ਲਹਿਰਾਂ ਰੋਡ ਤੱਕ ਲਿਜਾਇਆ ਗਿਆ। ਇਸ ਮੌਕੇ ਮਾਤਾ ਜੀ ਦੇ ਕਾਫਲੇ ਨੂੰ ਬਾਜ਼ਾਰ ਦੇ ਵਿੱਚ ਹਰ ਕੋਈ ਬੜੇ ਅਚੰਭੇ ਨਾਲ ਦੇਖ ਰਿਹਾ ਸੀ, ਦੁਕਾਨਦਾਰ ਦੁਕਾਨਾਂ ਤੋਂ ਬਾਹਰ ਨਿਕਲ ਕੇ ਮਾਤਾ ਜੀ ਦੀ ਅੰਤਿਮ ਯਾਤਰਾ ਦੇ ਦਰਸ਼ਨ ਕਰ ਰਹੇ ਸਨ। ਇਸ ਦੌਰਾਨ ਮਾਈਕ ਵਿੱਚ ਸਰੀਰਦਾਨੀ ਮਾਤਾ ਰੋਸ਼ਨੀ ਦੇਵੀ ਇੰਸਾਂ ਦੇ ਸਰੀਰਦਾਨ ਬਾਰੇ ਜ਼ਿੰਮੇਵਾਰਾਂ ਵੱਲੋਂ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਸੀ। Sunam News

Sunam News

ਗੱਡੀ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ | Sunam News

ਜ਼ਿਕਰਯੋਗ ਹੈ ਕਿ ਇਹ ਸਰੀਰਦਾਨ ਸੁਨਾਮ ਬਲਾਕ ਦੇ ਵਿੱਚੋਂ 37ਵਾਂ ਸਰੀਰਦਾਨ ਕੀਤਾ ਗਿਆ ਹੈ, ਇਸ ਦੇ ਲਈ ਸਟੇਟ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਪਰਿਵਾਰ ਦਾ ਧੰਨਵਾਦ ਕੀਤਾ ਹੈ। ਸਰੀਰਦਾਨੀ ਮਾਤਾ ਰੌਸ਼ਨੀ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੂੰ ਤਹਿਸੀਲਦਾਰ ਡਾ. ਸੁਮਿਤ ਸਿੰਘ ਢਿੱਲੋਂ ਅਤੇ ਬਲਾਕ ਦੇ ਜ਼ਿੰਮੇਵਾਰਾਂ ਵੱਲੋਂ ਸਾਂਝੇ ਤੌਰ ’ਤੇ ਗੱਡੀ ਨੂੰ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।

Sunam News

ਇਸ ਮੌਕੇ ਸਟੇਟ ਕਮੇਟੀ ਮੈਂਬਰ 85 ਮੈਂਬਰ ਗਗਨਦੀਪ ਇੰਸਾਂ, 85 ਮੈਂਬਰ ਸਹਿਦੇਵ ਇੰਸਾਂ, ਰਾਜੇਸ਼ ਬਿੱਟੂ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਪ੍ਰੇਮੀ ਸੇਵਕ ਜਗਤਪੁਰਾ ਪਾਲੀ ਇੰਸਾਂ, 15 ਗੁਲਜਾਰ ਸਿੰਘ ਇੰਸਾਂ, ਰਾਮ ਇੰਸਾਂ, ਧਰਮਪਾਲ ਇੰਸਾਂ, ਧਾਨਕ ਸਮਾਜ ਵੱਲੋਂ ਡਾ ਬੁੱਧਰਾਮ ਪ੍ਰਮੀ, ਜੀਵਨ ਦਾਸ, ਸਾਬਕਾ ਕੌਂਸਲਰ ਪ੍ਰੇਮ ਚੰਦ ਧਮਾਕਾ, ਭੈਣ ਸ਼ਾਂਤੀ ਇੰਸਾਂ, ਭੈਣ ਅਮਰਜੀਤ ਕੌਰ ਇੰਸਾਂ, ਵਿਸ਼ਾਲ ਇੰਸਾਂ, ਸਿਮਰਨਜੀਤ ਇੰਸਾਂ, ਸਾਨੀਆ ਇੰਸਾਂ, ਲਿਜਾ ਇੰਸਾਂ ਅਤੇ ਹੋਰਨਾਂ ਤੋਂ ਇਲਾਵਾ ਸੱਚਖੰਡ ਵਾਸੀ ਮਾਤਾ ਰੋਸ਼ਨੀ ਦੇਵੀ ਇੰਸਾਂ ਦੇ ਸਮੂਹ ਪਰਿਵਾਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸੁਜਾਨ ਭੈਣਾ, ਸਾਕ ਸਬੰਧੀ, ਰਿਸ਼ਤੇਦਾਰ ਤੇ ਸੰਗਰੂਰ, ਸੁਨਾਮ ਆਦਿ ਬਲਾਕਾਂ ਤੋਂ ਸਮੂਹ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚੀ ਹੋਈ ਸੀ।

Sunam News

ਸਰੀਰਦਾਨ ਦਾ ਉਪਰਾਲਾ ਬਹੁਤ ਵੱਡਾ ਦਾਨ, ਸਭ ਨੂੰ ਸੀਖ ਲੈਣ ਦੀ ਲੋੜ : ਤਹਿਸੀਲਦਾਰ

Sunam News

ਇਸ ਮੌਕੇ ਤਹਿਸੀਲਦਾਰ ਡਾ. ਸੁਮਿਤ ਸਿੰਘ ਢਿੱਲੋ ਨੇ ਕਿਹਾ ਕਿ ਅੱਜ ਇਸ ਪਰਿਵਾਰ ਵੱਲੋਂ ਉਨ੍ਹਾਂ ਦੇ ਮਾਤਾ ਜੀ ਦਾ ਸਰੀਰਦਾਨ ਕੀਤਾ ਗਿਆ ਹੈ ਜੋ ਮੈਡੀਕਲ ਖੋਜਾਂ ਦੇ ਲਈ ਕੰਮ ਆਵੇਗਾ ਇਹ ਬਹੁਤ ਹੀ ਚੰਗਾ ਉਪਰਾਲਾ ਹੈ।

ਤਹਿਸੀਲਦਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਭਗਤਾਂ ਦੇ ਇਸ ਉਪਰਾਲੇ ਦੀ ਹਰ ਇੱਕ ਸੰਸਥਾ ਨੂੰ ਸੀਖ ਲੈਂਦੇ ਹੋਏ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਤਹਿਸੀਲਦਾਰ ਡਾ. ਸੁਮਿਤ ਸਿੰਘ ਢਿੱਲੋ ਨੇ ਕਿਹਾ ਕਿ ਮਰਨ ਉਪਰੰਤ ਮਾਤਾ ਜੀ ਦਾ ਸਰੀਰ ਮਾਨਵਤਾ ਭਲਾਈ ਦੇ ਕੰਮ ਆਵੇਗਾ, ਇਸ ਲਈ ਉਹ ਪਰਿਵਾਰ ਦਾ ਧੰਨਵਾਦ ਕਰਦੇ ਹਨ।

Sunam News

LEAVE A REPLY

Please enter your comment!
Please enter your name here