Sunam News: ਮੰਡੀਆਂ ਚੋਂ ਕਿਸਾਨਾਂ ਦਾ ਦਾਣਾ-ਦਾਣਾ ਚੁੱਕਣ ਤੱਕ ਧਰਨਾ ਜਾਰੀ ਰਹੇਗਾ : ਆਗੂ
- ਕੱਲ ਸੰਗਰੂਰ ਸ਼ਹਿਰ ‘ਚ ਵੱਡੇ ਇਕੱਠ ਨਾਲ ਰੋਸ਼ ਮਾਰਚ ਕੱਢਕੇ ਸਾੜਨਗੇ ਅਰਥੀਆਂ | Sunam News
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਮੋਰਚਾ ਦਸਵੇਂ ਦਿਨ ਵਿੱਚ ਚਲਾ ਗਿਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਝੋਨੇ ਦੀ ਖਰੀਦ, ਝੋਨੇ ਦੀ ਲਿਫਟਿੰਗ ਅਤੇ ਡੀਏਪੀ ਖਾਦ ਦੀ ਕਮੀ ਅਤੇ ਪਰਾਲੀ ਤੇ ਪਾਏ ਜਾ ਰਹੇ ਧੜਾ ਧੜ ਪਰਚਿਆਂ ਨੂੰ ਲੈ ਕੇ ਹੈ।
Read Also : Blood Donation Camp: ਉਡਾਨ ਫਾਊਡੇਸ਼ਨ (ਰਜਿ.) ਵੱਲੋਂ ਨਾਭਾ ਦੇ ਪਿੰਡ ਬਿੰਬੜ ਵਿਖੇ ਖੂਨਦਾਨ ਕੈਂਪ ਲਗਾਇਆ
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸੈਂਟਰ ਸਰਕਾਰ ਕਿਸਾਨਾਂ ਖਿਲਾਫ ਜੋ ਨੀਤੀਆਂ ਬਣਾ ਰਹੀ ਹੈ ਉਹ ਸਾਰੀਆਂ ਨੀਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਵਿਰੋਧੀ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਡਾ ਹਿੱਸਾ ਪਾਇਆ ਪਰ ਅੱਜ ਸਰਕਾਰਾਂ ਉਸ ਬਦਲੇ ਪੰਜਾਬ ਦੇ ਕਿਸਾਨਾਂ ਨੂੰ ਕਰਜੇ ਵੱਲ ਧੱਕ ਰਹੀਆਂ ਹਨ ਅਤੇ ਫਸਲਾਂ ਨੂੰ ਮੰਡੀਆਂ ਵਿੱਚ ਰੋਲ ਰਹੀਆਂ ਹਨ।
Sunam News
ਆਗੂਆਂ ਨੇ ਕਿਹਾ ਕਿ ਮੋਰਚੇ ਉਦੋਂ ਤੱਕ ਚਲਦੇ ਰਹਿਣਗੇ ਜਦੋਂ ਤੱਕ ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀਆਂ ਵਿੱਚੋਂ ਨਹੀਂ ਚੱਕਿਆ ਜਾਂਦਾ ਅਤੇ ਕੱਲ 29 ਅਕਤੂਬਰ 2024 ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੀਜੇਪੀ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਦੇ ਘਰ ਅੱਗੇ ਵੱਡਾ ਇਕੱਠ ਕਰਕੇ ਸੰਗਰੂਰ ਸ਼ਹਿਰ ਵਿੱਚ ਮਾਰਚ ਕੱਢ ਕੇ WTO ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾਣਗੇ।
ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾਂ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ, ਜਸਵੀਰ ਕੌਰ ਉਗਰਾਹਾ, ਬਲਜੀਤ ਕੌਰ ਖਡਿਆਲ , ਭਗਵਾਨ ਸੁਨਾਮ, ਜਿੰਦਰ ਚੀਮਾ ਹਾਜ਼ਰ ਸਨ।