ਬਿਨਾ ਪਰਾਲੀ ਸਾੜੇ ਖੇਤੀ ਕਰਕੇ ਦੁੱਗਣਾ ਮੁਨਾਫਾ ਕਮਾ ਰਿਹੈ ਸੁਖਦੇਵ ਸਿੰਘ

ਬਿਨਾ ਪਰਾਲੀ ਸਾੜੇ ਖੇਤੀ ਕਰਕੇ ਦੁੱਗਣਾ ਮੁਨਾਫਾ ਕਮਾ ਰਿਹੈ ਸੁਖਦੇਵ ਸਿੰਘ

ਅਹਿਮਦਗੜ੍ਹ, ਮਲੇਰਕੋਟਲਾ (ਮਨਦੀਪ ਸਿੰੰਘ) ਵਾਤਾਵਰਨ ਨੂੰ ਬਚਾਉਣ ਲਈ ਜਿੱਥੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇੇ ਪੱਧਰ ਨੂੰ ਰੋਕਣਾ ਜ਼ਰੂਰੀ ਹੈ, ਉੱਥੇ ਹੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣਾ ਵੀ ਜ਼ਰੂਰੀ ਹੈ ਰਹਿੰਦ-ਖੂੰਹਦ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ ਧੂਏਂ ਕਾਰਨ ਵਾਤਾਵਰਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ

ਮਲੇਰਕੋਟਲਾ ਜਿਲ੍ਹੇ ਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਝੁਨੇਰ ਦਾ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ ਬਿਨਾ ਪਰਾਲੀ ਤੇ ਨਾੜ ਨੂੰ ਸਾੜੇ ਕਣਕ ਅਤੇ ਝੋਨੇ ਦੀ ਖ਼ੇਤੀ ਕਰ ਰਿਹਾ ਹੈ ਉਸ ਕੋਲ 35 ਏਕੜ ਜ਼ਮੀਨ ਹੈ ਇਸ ਵਿਚ 5 ਏਕੜ ਆਪਣੀ ਅਤੇ 30 ਏਕੜ ਠੇਕੇ ’ਤੇ ਲਈ ਹੈ ਉੱਥੇ ਮੰੂਗੀ, ਮੱਕੀ, ਆਲੂ, ਗੰਨਾ, ਦੇਸੀ ਛੋਲਿਆਂ ਅਤੇ ਸਬਜ਼ੀਆਂ ਦੀ ਖੇਤੀ ਕਰਕੇ ਦੁੱਗਣੀ ਆਮਦਨ ਲੈ ਰਿਹਾ ਹੈ ਕਿਸਾਨ ਨੇ ਦੱਸਿਆ ਕਿ ਇਸ ਸਾਲ ਉਸ ਨੇ ਛੇ ਏਕੜ ਜ਼ਮੀਨ ’ਤੇ ਕਣਕ ਦੇ ਨਾੜ ਨੂੰ ਬਿਨਾ ਸਾੜੇ ਮੂੰਗੀ ਦੀ ਖੇਤੀ ਕੀਤੀ ਹੈ

ਛੇ ਏਕੜ ’ਚ ਝੋਨੇ ਕੀ ਸਿੱਧੀ ਬਿਜਾਈ ਕਰਨ ਦਾ ਮਨ ਬਣਾਇਆ ਹੈ ਉਸ ਨੇ ਸੱਤ ਏਕੜ ’ਤੇ ਡਾਇਮਡ ਆਲੂ ਬੀਜਿਆ ਹੈ ਇਸ ਤੋਂ ਇਲਾਵਾ ਗੰਨਾ ਬੀਜ ਕੇ ਘੁਲਾੜੀ ਤੋਂ ਗੁੜ ਬਣਵਾ ਕੇ ਮੁਨਾਫਾ ਲੈ ਰਿਹਾ ਹੈ ਦੇਸੀ ਛੋਲੇ ਬਗੈਰ ਕਿਸੇ ਰਸਾਇਣ ਦੇ ਉੁਗਾਉਂਦਾ ਹੈ ਉਸ ਨੇ ਦੋ ਏਕੜ ’ਚ ਖੀਰੇ ਬੀਜੇ ਹਨ ਕਿਸਾਨ ਨੇ ਦੱਸਿਆ ਕਿ ਉਸ ਕੋਲ 60 ਦੁੁਧਾਰੂ ਗਾਵਾਂ ਵੀ ਹਨ

ਉਨ੍ਹਾਂ ਲਈ ਪੌਸ਼ਟਿਕ ਚਾਰੇ ਲਈ 27 ਏਕੜ ’ਚ ਮੱਕੀ ਦਾ ਅਚਾਰ ਪਾਇਆ ਹੋਇਆ ਹੈ ਨੈਸਲੇ ਕੰਪਨੀ ਉਸ ਦੇ ਪਸ਼ੂਆਂ ਦਾ ਦੁੱਧ ਖਰੀਦਦੀ ਹੈ ਉਸ ਦੇ ਡੇਅਰੀ ਫਾਰਮ ’ਤੇ ਆਧੁਨਿਕ ਮਸ਼ੀਨਾਂ ਉਪਲੱਬਧ ਹਨ ਇਨ੍ਹਾਂ ’ਚ ਧਾਰਾਂ ਕੱਢਣ ਵਾਲੀ ਮਸ਼ੀਨ ਤੇ ਚਿਲਿੰਗ ਫਰਿੱਜ ਆਦਿ ਮੌਜੂਦ ਹਨ ਸੁਖਦੇਵ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ ਕਿਸਾਨ ਨੇ ਦੱਸਿਆ ਕਿ ਸੁਸਾਇਟੀ ਤੋਂ ਮਿਲੇ ਮਲਚਰ ਅਤੇ ਪਲੌਅ ਦੀ ਮੱਦਦ ਨਾਲ ਉਹ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਮਿੱਟੀ ’ਚ ਮਿਲਾ ਕੇ ਖਾਦ ਦਾ ਕੰਮ ਲੈ ਰਿਹਾ ਹੈ ਇਸ ਨਾਲ ਜ਼ਮੀਨ ਦੀ ਉਪਜਾੳੂ ਸ਼ਕਤੀ ਵਧਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ