
Sugarcane Juice Benefits: ਗੰਨੇ ਦਾ ਰਸ ਭਾਰਤ ’ਚ ਇੱਕ ਰਿਵਾਇਤੀ ਪੀਣਯੋਗ ਪਦਾਰਥ ਹੈ, ਜੋ ਗਰਮੀਆਂ ’ਚ ਆਪਣੀ ਤਾਜ਼ਗੀ ਅਤੇ ਕੁਦਰਤੀ ਮਿਠਾਸ ਲਈ ਹਰਮਨਪਿਆਰਾ ਹੈ। ਇਹ ਨਾ ਸਿਰਫ਼ ਇੱਕ ਸੁਆਦਲਾ ਤਰਲ ਹੈ, ਸਗੋਂ ਇਸ ’ਚ ਕਈ ਪੋਸ਼ਕ ਤੱਤ ਵੀ ਮੌਜੂੂਦ ਹੁੰਦੇ ਹਨ, ਜੋ ਇਸ ਨੂੰ ਡਾਕਟਰੀ ਨਜ਼ਰੀਏ ਨਾਲ ਵੀ ਮਹੱਤਵਪੂਰਨ ਬਣਾਉਂਦੇ ਹਨ। ਹਾਲਾਂਕਿ, ਇਸ ਦੇ ਲਾਭਾਂ ਦੇ ਨਾਲ-ਨਾਲ ਕੁਝ ਜੋਖ਼ਿਮ ਵੀ ਜੁੜੇ ਹਨ, ਖਾਸ ਕਰਕੇ ਜਦੋਂ ਇਸ ਨੂੰ ਬੇਲੋੜੀ ਮਾਤਰਾ ਜਾਂ ਹਾਲਾਤਾਂ ’ਚ ਲਿਆ ਜਾਵੇ। ਅਸੀਂ ਗੰਨੇ ਦੇ ਰਸ ਦੇ ਪੋਸ਼ਣ ਤੱਤਾਂ, ਇਸ ਦੇ ਮੈਡੀਕਲ ਲਾਭਾਂ, ਵਰਤੋਂ ਦੇ ਸਹੀ ਸਮੇਂ, ਬਰਫ ਨਾਲ ਇਸ ਦੇ ਪ੍ਰਭਾਵ, ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਅਸਰ, ਕਿਹੜੇ ਲੋਕਾਂ ਨੂੰ ਇਸ ਨੂੰ ਪੀਣਾ ਚਾਹੀਦਾ ਹੈ ਜਾਂ ਨਹੀਂ, ਅਤੇ ਇਸ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ।
ਗੰਨੇ ਦੇ ਰਸ ’ਚ ਪੋਸ਼ਣ: | Sugarcane Juice Benefits
- ਕਾਰਬੋਹਾਈਡ੍ਰੇਟ: ਪ੍ਰਤੀ 100 ਮਿਲੀਲੀਟਰ ’ਚ ਲਗਭਗ 13-15 ਗ੍ਰਾਮ, ਮੁੱਖ ਤੌਰ ’ਤੇ ਗਲੂਕੋਜ, ਫ੍ਰਕਟੋਜ ਅਤੇ ਸੁਕ੍ਰੋਜ ਦੇ ਰੂਪ ’ਚ। ਇਹ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ (ਲਗਭਗ 60-70 ਕਿੱਲੋ ਕੈਲੋਰੀ ਪ੍ਰਤੀ 100 ਮਿਲੀਲੀਟਰ)।
- ਵਿਟਾਮਿਨ : ਵਿਟਾਮਿਨ ਬੀ1 (ਥਾਇਮਿਨ), ਬੀ-2 (ਰਾਇਬੋਫਲੇਵਿਨ), ਬੀ-3 (ਨਿਆਸਿਨ), ਅਤੇ ਵਿਟਾਮਿਨ ਸੀ (ਐਸਕਾਰਬ੍ਰਿਕ ਐਸਿਡ) ਦੀ ਸੂਖਮ ਮਾਤਰਾ। ਇਹ ਮੈਟਾਬਾਲਿਜ਼ਮ ਅਤੇ ਇਮਿਊਨ ਸਿਸਟਮ ਨੂੰ ਸਪੋਰਟ ਕਰਦੇ ਹਨ।
- ਖਣਿੱਜ: ਕੈਲਸ਼ੀਅਮ (10-20 ਮਿਲੀਗ੍ਰਾਮ/100 ਮਿਲੀਲੀਟਰ), ਪੋਟਾਸ਼ੀਅਮ (50-100 ਮਿਲੀਗ੍ਰਾਮ), ਮੈਗਨੀਸ਼ੀਅਮ (10-15 ਮਿਲੀਗ੍ਰਾਮ), ਅਤੇ ਆਇਰਨ (0.5-1 ਮਿਲੀਗ੍ਰਾਮ)। ਇਹ ਹੱਡੀਆਂ, ਮਾਂਸਪੇਸ਼ੀਆਂ ਅਤੇ ਹੀਮੋਗਲੋਬਿਨ ਸੰਸਲੇਸ਼ਣ ਲਈ ਜ਼ਰੂਰੀ ਹੈ।
- ਐਂਟੀਆਕਸੀਡੇਂਟਸ : ਪਾਲੀਫੇਨਾਲਸ ਅਤੇ ਫਲੇਵੋਨਾਈਡਸ, ਜੋ ਆਕਸੀਡੇਟਿਵ ਸਟਰੈੱਸ ਨੂੰ ਘੱਟ ਕਰਦੇ ਹਨ ਅਤੇ ਸੋਜ-ਰੋਕੂ ਗੁਣ ਰੱਖਦੇ ਹਨ।
- ਪਾਣੀ : ਲਗਭਗ 70-75 ਫੀਸਦੀ ਪਾਣੀ, ਜੋ ਇਸ ਨੂੰ ਇੱਕ ਹਾਈਡ੍ਰੇਟਿੰਗ ਏਜੰਟ ਬਣਾਉਂਦਾ ਹੈ।
- ਫਾਈਬਰ : ਘੱਟੋ-ਘੱਟ ਮਾਤਰਾ, ਜੋ ਤਾਜ਼ਾ ਰਸ ’ਚ ਨਾ-ਮਾਤਰ ਹੁੰਦੀ ਹੈ।
ਇਸ ’ਚ ਵਸਾ, ਪ੍ਰੋਟੀਨ ਅਤੇ ਕੋਲੈਸਟਰਾਲ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ, ਜਿਸ ਨਾਲ ਇਹ ਘੱਟ ਕੈਲੋਰੀ ਵਾਲਾ, ਹਲਕਾ ਪੀਣਯੋਗ ਬਣ ਜਾਂਦਾ ਹੈ।
ਰਸ ਪੀਣ ਦਾ ਸਹੀ ਸਮਾਂ: | Sugarcane Juice Benefits
- ਗੰਨੇ ਦਾ ਰਸ ਸਵੇਰੇ 8 ਤੋਂ 11 ਵਜੇ ਦੇ ਵਿਚਕਾਰ ਪੀਣਾ ਸਭ ਤੋਂ ਲਾਭਕਾਰੀ ਹੈ। ਇਸ ਸਮੇਂ ਸਰੀਰ ਨੂੰ ਮੈਟਾਬਾਲਿਜ਼ਮ ਸਰਗਰਮ ਹੁੰਦਾ ਹੈ, ਅਤੇ ਇਹ ਤੁਰੰਤ ਊਰਜਾ ਪ੍ਰਦਾਨ ਕਰਕੇ ਥਕਾਵਟ ਘੱਟ ਕਰਦਾ ਹੈ।
- ਦੁਪਹਿਰ ਤੋਂ ਬਾਅਦ ਇਸ ਨੂੰ ਨਹੀਂ ਪੀਣਾ ਚਾਹੀਦਾ, ਕਿਉਂਕਿ ਸ਼ਰਕਰਾ ਦਾ ਮੈਟਾਬਾਲਿਜ਼ਮ ਹੋਲਾ ਹੋ ਜਾਂਦਾ ਹੈ, ਜਿਸ ਨਾਲ ਬਲੱਡ ਸ਼ੂਗਰ ਵਧਣ ਦਾ ਖਤਰਾ ਹੋ ਸਕਦਾ ਹੈ। ਗੰਨੇ ਦਾ ਰਸ ਕੁਦਰਤੀ ਤੌਰ ’ਤੇ 25-30 ਡਿਗਰੀ ਸੈਲਸੀਅਸ ਤਾਪਮਾਨ ’ਤੇ ਸਰਵਉੱਤਮ ਹੁੰਦਾ ਹੈ।
- ਬਰਫ ਪਾਉਣ ਨਾਲ ਪੋਸ਼ਕ ਤੱਤਾਂ ਦਾ ਅਸਰ ਘੱਟ ਹੋ ਜਾਂਦਾ ਹੈ। ਠੰਢਾ ਹੋਣ ਨਾਲ ਐਂਜਾਈਮੇਟਿਕ ਗਤੀਵਿਧੀ ਘੱਟ ਹੋ ਸਕਦੀ ਹੈ, ਜਿਸ ਨਾਲ ਕੁਝ ਸੂਖਮ ਪੋਸ਼ਕ ਤੱਤਾਂ ਦਾ ਅਵਸ਼ੋਸ਼ਣ ਪ੍ਰਭਾਵਿਤ ਹੁੰਦਾ ਹੈ।
- ਬਹੁਤ ਠੰਢਾ ਰਸ ਪੇਟ ਦੇ ਪੀਐੱਚ ਨੂੰ ਅਸਥਾਈ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸੰਵੇਦਨਸ਼ੀਲ ਲੋਕਾਂ ’ਚ ਬਦਹਜ਼ਮੀ ਜਾਂ ਅਫ਼ਾਰਾ ਹੋ ਸਕਦਾ ਹੈ। ਇਸ ਲਈ , ਡਾਕਟਰ ਸਲਾਹ ਦਿੰਦੇ ਹਨ ਕਿ ਤਾਜ਼ਾ, ਬਿਨਾਂ ਬਰਫ ਦਾ ਜੂਸ ਪੀਣਾ ਬਿਹਤਰ ਹੈ। ਜੇਕਰ ਠੰਢਕ ਚਾਹੀਦਾ ਹੈ, ਤਾਂ ਇਸ ਨੂੰ 1-2 ਘੰਟੇ ਫਰਿੱਜ ’ਚ ਰੱਖ ਕੇ 10-15 ਡਿਗਰੀ ਸੈਲਸੀਅਸ ’ਤੇ ਪੀਓ।
ਗੰਨੇ ਦੇ ਰਸ ਦੇ ਸਿਹਤ ਲਈ ਲਾਭ:
- ਗੰਨੇ ਦਾ ਰਸ ਕੁਦਰਤੀ ਸ਼ੱਕਰ (ਸੁਕ੍ਰੋਜ) ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਨੂੰ ਤੁਰੰਤ ਊਰਜਾ ਦੇਣ ਦਾ ਕੰਮ ਕਰਦਾ ਹੈ। ਗਰਮੀਆਂ ’ਚ ਇਹ ਡੀਹਾਈਡੇ੍ਰਸ਼ਨ ਤੋਂ ਬਚਾਉਣ ’ਚ ਮੱਦਦ ਕਰਦਾ ਹੈ।
- ਇਸ ’ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪਾਚਨ ’ਚ ਸਹਾਇਕ ਹੁੰਦੀ ਹੈ। ਇਹ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਗੈਸ ਅਤੇ ਐਸਡਿਟੀ ਨੂੰ ਘੱਟ ਕਰਦਾ ਹੈ।
ਗੰਨੇ ਦਾ ਰਸ ਲੀਵਰ ਨੂੰ ਡਿਟਾਕਸ ਕਰਨ ’ਚ ਮੱਦਦ ਕਰਦਾ ਹੈ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਤੋਂ ਬਚਾਉਣ ’ਚ ਸਹਾਇਕ ਹੁੰਦਾ ਹੈ। ਇਹ ਸਰੀਰ ’ਚੋਂ ਬੇਲੋੜੇ ਤੱਤ ਬਾਹਰ ਕੱਢ ਕੇ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ। - ਗੰਨੇ ਦੇ ਰਸ ’ਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ (ਇਮਿਊਨ ਸਿਸਟਮ) ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ਸੰਕਰਮਣ ਅਤੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
- ਗੰਨੇ ਦਾ ਰਸ ਕੋਲੈਸਟ੍ਰਾਲ ਅਤੇ ਟ੍ਰਾਈਗਲਿਸਰਾਈਡਸ ਨੂੰ ਕੰਟਰੋਲ ਕਰਨ ’ਚ ਮੱਦਦ ਕਰਦਾ ਹੈ, ਜਿਸ ਨਾਲ ਦਿਲ ਸਬੰਧੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
- ਗੰਨੇ ਦੇ ਰਸ ’ਚ ਮੌਜੂਦ ਫਲੇਵੋਨੋਇਡਸ ਅਤੇ ਐਂਟੀਆਕਸੀਡੈਂਟਸ ਸਰੀਰ ਨੂੰ ਕੈਂਸਰ, ਵਿਸੇਸ਼ ਤੌਰ ’ਤੇ ਛਾਤੀ ਅਤੇ ਪ੍ਰੋਸਟੇਟ ਕੈਂਸਰ ਤੋਂ ਬਚਾਉਣ ’ਚ ਮੱਦਦ ਕਰ ਸਕਦੇ ਹਨ।
- ਗੰਨੇ ਦਾ ਰਸ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਦਾ ਚੰਗਾ ਸਰੋਤ ਹੁੰਦਾ ਹੈ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਆਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ।
- ਗੰਨੇ ਦਾ ਰਸ ਪੀਣ ਨਾਲ ਚਮੜੀ ’ਚ ਨਮੀ ਬਣੀ ਰਹਿੰਦੀ ਹੈ ਅਤੇ ਇਹ ਮੁਹਾਸੇ, ਝੁਰੜੀਆਂ ਅਤੇ ਦਾਗ-ਧੱਬਿਆਂ ਨੂੰ ਦੂਰ ਕਰਨ ’ਚ ਮੱਦਦ ਕਰਦਾ ਹੈ। ਇਸ ’ਚ ਮੌਜੂਦ ਐਲਫਾ ਹਾਈਡ੍ਰੋਕਸੀ ਐਸਿਡ ਚਮੜੀ ਨੂੰ ਨਿਖਾਰਨ ’ਚ ਸਹਾਇਕ ਹੁੰਦਾ ਹੈ।
- ਗੰਨੇ ਦਾ ਰਸ ਕੁਦਰਤੀ ਤੌਰ ’ਤੇ ਮੂਤਰਵਰਧਕ ਹੁੰਦਾ ਹੈ, ਜਿਸ ਨਾਲ ਇਹ ਕਿਡਨੀ ਨੂੰ ਡਿਟਾਕਸ ਕਰਨ ਅਤੇ ਸੰਕ੍ਰਮਣ ਤੋਂ ਬਚਾਉਣ ’ਚ ਮੱਦਦ ਕਰਦਾ ਹੈ।
ਕੌਣ ਪੀਵੇ ਤੇ ਕੌਣ ਨਾ ਪੀਵੇ: | Sugarcane Juice Benefits
- ਗੰਨੇ ਦਾ ਜੂਸ ਕੁਝ ਲੋਕਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਜਿਹੜੇ ਲੋਕਾਂ ਨੂੰ ਗਰਮੀ ਦੀ ਵਜ੍ਹਾ ਨਾਲ ਥਕਾਵਟ ਜਾਂ ਪਾਣੀ ਦੀ ਕਮੀ ਮਹਿਸੂਸ ਹੁੰਦੀ ਹੈ, ਜਿਵੇਂ ਮਜ਼ਦੂਰ ਜਾਂ ਖਿਡਾਰੀ, ਉਨ੍ਹਾਂ ਲਈ ਇਹ ਇੱਕ ਚੰਗਾ ਪੀਣਯੋਗ ਪਦਾਰਥ ਹੈ। ਜਿਨ੍ਹਾਂ ਨੂੰ ਖੂਨ ’ਚ ਆਇਰਨ ਦੀ ਥੋੜ੍ਹੀ ਕਮੀ ਹੈ, ਉਹ ਵੀ ਇਸ ਨੂੰ ਡਾਕਟਰ ਦੀ ਸਲਾਹ ਨਾਲ ਪੀ ਸਕਦੇ ਹਨ। ਨਾਲ ਹੀ, ਜੋ ਲੋਕ ਪੂਰੀ ਤਰ੍ਹਾਂ ਤੰਦਰੁਸਤ ਹਨ, ਉਹ ਵੀ ਇਸ ਨੂੰ ਥੋੜ੍ਹੀ ਮਾਤਰਾ ’ਚ ਪੀ ਸਕਦੇ ਹਨ, ਕਿਉਂਕਿ ਇਹ ਤਾਜ਼ਗੀ ਅਤੇ ਊਰਜਾ ਦਿੰਦਾ ਹੈ।
- ਕੁਝ ਲੋਕਾਂ ਨੂੰ ਗੰਨੇ ਦਾ ਰਸ ਪੀਣ ਤੋਂ ਬਚਣਾ ਚਾਹੀਦਾ ਹੈ। ਜਿਨ੍ਹਾਂ ਨੂੰ ਸ਼ੂਗਰ (ਡਾਇਬਿਟੀਜ਼) ਦੀ ਬਿਮਾਰੀ ਹੈ, ਉਨ੍ਹਾਂ ਲਈ ਇਹ ਠੀਕ ਨਹੀਂ, ਕਿਉਂਕਿ ਇਸ ’ਚ ਮੌਜੂਦ ਸ਼ੱਕਰ ਖੂਨ ’ਚ ਗਲੂਕੋਜ਼ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ। ਜਿਨ੍ਹਾਂ ਨੂੰ ਪੇਟ ਦੀ ਪ੍ਰੇਸ਼ਾਨੀ ਜਿਵੇਂ ਦਸਤ ਜਾਂ ਆਈਬੀਐੱਸ ਹੈ, ਉਨ੍ਹਾਂ ਨੂੰ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਪੇਟ ਨੂੰ ਹੋਰ ਢਿੱਲਾ ਕਰ ਸਕਦਾ ਹੈ। ਮੋਟਾਪੇ ਤੋਂ ਪ੍ਰੇਸ਼ਾਨ ਲੋਕ ਅਤੇ ਜਿਨ੍ਹਾਂ ਦੇ ਦੰਦ ਕਮਜ਼ੋਰ ਜਾਂ ਖਰਾਬ ਹਨ, ਉਨ੍ਹਾਂ ਨੂੰ ਵੀ ਇਸ ਨੂੰ ਨਹੀਂ ਪੀਣਾ ਚਾਹੀਦਾ, ਨਹੀਂ ਤਾਂ ਵਜਨ ਵਧ ਸਕਦਾ ਹੈ ਤੇ ਦੰਦਾਂ ਦੀ ਸਮੱਸਿਆ ਹੋ ਸਕਦੀ ਹੈ।
ਜੂਸ ਦੇ ਸੰਭਾਵਿਤ ਮਾੜੇ ਪ੍ਰਭਾਵ: | Sugarcane Juice Benefits
- 500 ਮਿਲੀਲੀਟਰ ਤੋਂ ਜ਼ਿਆਦਾ ਰਸ ਇੱਕ ਵਾਰ ’ਚ ਪੀਣ ਨਾਲ ਬਲੱਡ ਸ਼ੂਗਰ 50-70 ਮਿਲੀਗ੍ਰਾਮ/ਡੀਐਲ ਤੱਕ ਵਧ ਸਕਦੀ ਹੈ।
- ਅਸ਼ੁੱਧ ਜੂਸ ਨਾਲ ਬੈਕਟੀਰੀਅਲ ਸੰਕ੍ਰਮਣ ਹੋ ਸਕਦਾ ਹੈ, ਜਿਸ ਨਾਲ ਦਸਤ, ਉਲਟੀ ਜਾਂ ਬੁਖਾਰ ਹੋ ਸਕਦਾ ਹੈ।
- ਐਲਰਜ਼ੀ : ਦੁਰਲੱਭ ਮਾਮਲਿਆਂ ’ਚ , ਕੁਝ ਲੋਕਾਂ ਨੂੰ ਗੰਨੇ ਦੇ ਪ੍ਰੋਟੀਨ ਨਾਲ ਐਲਰਜ਼ਿਕ ਰਿਐਕਸ਼ਨ (ਖੁਰਕ, ਧੱਬੇ) ਹੋ ਸਕਦੇ ਹਨ।
- ਮਿਨਰਲ ਅਸੰਤੁਲਨ : ਵਧੇਰੇ ਪੋਟਾਸ਼ੀਅਮ ਨਾਲ ਹਾਈਪਰਕੇਲੇਮੀਆ ਦਾ ਖਤਰਾ, ਖਾਸ ਕਰਕੇ ਕਿਡਨੀ ਰੋਗੀਆਂ ’ਚ, ਵਧ ਜਾਂਦਾ ਹੈ। Sugarcane Juice Benefits