ਪ੍ਰਤੀਯੋਗੀ ਪ੍ਰੀਖਿਆ ’ਚ ਹੇਰਾਫੇਰੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਹਾਲਾਂਕਿ ਪੇਪਰ ਲੀਕ ਦਾ ਲੋਕ ਸਭਾ ਚੋਣਾਂ ’ਚ ਵੀ ਮੁੱਦਾ ਬਣਿਆ ਸੀ, ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਨੀਟ ਦੇ ਨਤੀਜੇ ਨੇ ਫਿਰ ਤੋਂ ਵਿਦਿਆਰਥੀਆਂ ਨੂੰ ਨਿਰਾਸ਼ ਕੀਤਾ ਨੀਟ ’ਚ ਹੋਈ ਹੇਰਾਫੇਰੀ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਅਦਾਲਤ ਨੇ ਸਖਤ ਰੁਖ਼ ਅਪਨਾਇਆ ਅਦਾਲਤ ਦਾ ਮੰਨਣਾ ਹੈ ਕਿ ਜੇਕਰ ਨੀਟ ’ਚ 0.001 ਫੀਸਦੀ ਵੀ ਹੇਰਾਫੇਰੀ ਮਿਲੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। (NEET Exam)
ਪਰ ਨੀਟ ’ਚ ਹੇਰਾਫੇਰੀ ਦੀ ਜਾਂਚ ਲਈ ਅਜੇ ਤੱਕ ਕੋਈ ਗੰਭੀਰ ਕਾਰਵਾਈ ਸ਼ੁਰੂ ਨਹੀਂ ਹੋਈ। ਕਦੋਂ ਜਾਂਚ ਸ਼ੁਰੂ ਹੋਵੇਗੀ ਤੇ ਜਾਂਚ ’ਚ ਅਸਲੀ ਦੋਸ਼ੀ ਫੜੇ ਜਾਣਗੇ ਵੀ ਜਾਂ ਨਹੀਂ ਕੁਝ ਆਖਿਆ ਨਹੀਂ ਜਾ ਸਕਦਾ। ਕਈ ਵਾਰ ਖਾਨਾਪੂਰਤੀ ਲਈ ਨਿਰਦੋਸ਼ ਵੀ ਬਲੀ ਦੇ ਬੱਕਰੇ ਬਣਾ ਦਿੱਤੇ ਜਾਂਦੇ ਹਨ। ਖੈਰ ਜੋ ਵੀ ਹੋਵੇ ਵਿਦਿਆਰਥੀਆਂ ਦੀ ਮਿਹਨਤ ’ਤੇ ਪਾਣੀ ਫਿਰ ਹੀ ਗਿਆ ਸਿਰਫ਼ ਇੱਕ ਪ੍ਰੀਖਿਆ ਨਾਲ ਕਿਸੇ ਵਿਦਿਆਰਥੀ ਦਾ ਭਵਿੱਖ ਤੈਅ ਕਰਨਾ ਸਹੀ ਨਹੀਂ ਹੈ ਇਨ੍ਹਾਂ ਪ੍ਰਤੀਯੋਗੀ ਪ੍ਰੀਖਿਆਵਾਂ ਨਾਲ ਬੋਰਡ ਦੀਆਂ ਪ੍ਰੀਖਿਆਵਾਂ ਦਾ ਮਹੱਤਵ ਹੀ ਗੌਣ ਹੋ ਗਿਆ ਹੈ ਬੋਰਡ ਪ੍ਰੀਖਿਆਵਾਂ ’ਚ ਸਿਰਫ਼ ਕੁਆਲੀਫਾਇੰਗ ਮਾਰਕਸ ਲੈਣਾ ਹੀ ਹੁਣ ਮਕਸਦ ਬਚਿਆ ਹੈ। (NEET Exam)
ਇਹ ਵੀ ਪੜ੍ਹੋ : ਨੌਜਵਾਨ ਦੀ ਰਜਵਾਹੇ ’ਚ ਡੁੱਬਣ ਕਾਰਨ ਮੌਤ
ਜਿਸ ਦੇ ਚੱਲਦੇ ਵਿਦਿਆਰਥੀ ਹੁਣ ਸਕੂਲ ’ਚ ਜਾਣ ਦੀ ਬਜਾਇ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਸੈਂਟਰਾਂ ਵੱਲ ਰੁਖ ਕਰਨ ਲੱਗੇ ਹਨ ਸਕੂਲਾਂ ’ਚ ਦਾਖਲਾ ਸਿਰਫ਼ ਰਸਮੀ ਬਣ ਗਿਆ ਹੈ ਜਿਸ ਨਾਲ ਵਿਦਿਆਰਥੀਆਂ ’ਚ ਤਣਾਅ ਜ਼ਿਆਦਾ ਵਧ ਰਿਹਾ ਹੈ ਸਰਕਾਰ ਨੂੰ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਸ ’ਚ ਸਿਰਫ਼ ਇੱਕ ਪ੍ਰਤੀਯੋਗੀ ਪ੍ਰੀਖਿਆ ਦੇ ਅਧਾਰ ’ਤੇ ਵਿਦਿਆਰਥੀਆਂ ਦਾ ਭਵਿੱਖ ਤੈਅ ਕਰਨ ਦੀ ਬਜਾਇ 10ਵੀਂ ਅਤੇ 12ਵੀਂ ’ਚ ਹਾਸਲ ਅੰਕਾਂ ਨੂੰ ਵੀ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਅੰਕਾਂ ’ਚ ਸ਼ਾਮਲ ਕਰਕੇ ਨਤੀਜੇ ਐਲਾਨੇ ਜਾਣ ਇੱਕ ਤਾਂ ਇਸ ਨਾਲ ਬੋਰਡ ਪ੍ਰੀਖਿਆਵਾਂ ਦੀ ਗੰਭੀਰਤਾ ਬਣੀ ਰਹੇਗੀ, ਦੂਜਾ ਸਿਰਫ਼ ਇੱਕ ਪ੍ਰੀਖਿਆ ਨਾਲ ਹੀ ਕਿਸੇ ਦੇ ਭਵਿੱਖ ਦਾ ਫੈਸਲਾ ਨਹੀਂ ਹੋਵੇਗਾ। (NEET Exam)