ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਕਹੀ ਗੱਲ | Modi
ਨਵੀਂ ਦਿੱਲੀ (ਏਜੰਸੀ)। ਭਾਜਪਾ ਸੰਸਦੀ ਦਲ ਦੀ ਮੰਗਲਵਾਰ ਨੂੰ ਸੰਸਦ ਦੇ ਲਾਈਬਰੇਰੀ ਹਾਲ ਵਿੱਚ ਮੀਟਿਗ ਹੋਈ। ਇਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਸਾਂਸਦਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਵਿਕਾਸ ਲਈ ਦੇਸ਼ ‘ਚ ਸ਼ਾਂਤੀ, ਏਕਤਾ ਤੇ ਸਦਭਾਵਨਾ ਜ਼ਰੂਰੀ ਹੈ। ਇਹ ਸਿਰਫ਼ ਕਹਿਣ ਲਈ ਨਹੀਂ ਹੈ ਸਗੋਂ ਸਾਰਿਆਂ ਨੂੰ ਇਸ ਲਈ ਯਤਨ ਕਰਨੇ ਪੈਣਗੇ। ਮੋਦੀ ਨੇ ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ ਨੂੰ ਲੈ ਕੇ ਰਾਜਨੀਤੀ ਕਰਨ ਵਾਲਿਆਂ ‘ਤੇ ਵੀ ਨਿਸ਼ਾਨਾ ਬਿੰਨ੍ਹਿਆ। ਉਨ੍ਹਾਂ ਕਿਹਾ ਕਿ ਕੁਝ ਨੇਤਾਵਾਂ ਨੂੰ ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ ਬੋਲਣ ‘ਚ ਸ਼ਰਮ ਆਉਂਦੀ ਹੈ। ਇਹ ਲੋਕ ‘ਦੇਸ਼ ਦੇ ਟੁਕੜੇ-ਟੁਕੜੇ’ ਨਾਅਰਾ ਲਾਉਂਦੇ ਹਨ। ਅਜਿਹੇ ਲੋਕਾਂ ਦੇ ਖਿਲਾਫ਼ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਲਈ ਰਾਜਨੀਤੀ ਪਹਿਲਾਂ ਹੈ ਪਰ ਭਾਜਪਾ ਲਈ ਰਾਸ਼ਟਰ ਸਭ ਤੋਂ ਉੱਤਮ ਹੈ। ਇਸੇ ਸੰਦੇਸ਼ ਦੇ ਨਾਲ ਸਾਰੇ ਸਾਂਸਦਾਂ ਨੂੰ ਕੰਮ ਕਰਨਾ ਚਾਹੀਦਾ ਹੈ।
- ਬੈਠਕ ਦੀ ਜਾਣਕਾਰੀ ਦਿੰਦੇ ਹੋਏ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ
- ਕਿ ਪੀਐੱਮ ਮੋਦੀ ਨੇ ਆਪਣੇ ਸੰਬੋਧਨ ‘ਚ ਜਨ ਔਸ਼ਧੀ ਯੋਜਨਾ ਦੀ ਤਾਰੀਫ਼ ਕੀਤੀ।
- ਕਿਹਾ ਕਿ ਇਸ ਦੇ ਜ਼ਰੀਏ ਗਰੀਬ ਮਰੀਜਾਂ, ਬਜ਼ੁਰਗਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।