ਅਜੇ ਵੀ ਬਹੁਤ ਪਿੱਛੇ

Still Far Behind Sachkahoon

ਅਜੇ ਵੀ ਬਹੁਤ ਪਿੱਛੇ

32ਵੀਆਂ ਓਲੰਪਿਕ ਖੇਡਾਂ ਖ਼ਤਮ ਹੋ ਗਈਆਂ ਹਨ ਭਾਰਤ ਨੇ 7 ਮੈਡਲ ਹਾਸਲ ਕੀਤੇ ਹਨ ਹਾਕੀ ਨੇ ਵਾਪਸੀ ਕੀਤੀ ਹੈ ਪਰ ਅੱਠ ਸੋਨ ਤਮਗੇ ਜਿੱਤਣ ਵਾਲੀ ਟੀਮ ਲਈ ਅਜੇ ਵਾਪਸੀ ਦਾ ਟੀਚਾ ਬਾਕੀ ਹੈ ਨੇਜਾ ਸੁੱਟ ’ਚ ਦੇਸ਼ ਨੇ ਜ਼ਰੂਰ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ ਲੜਕੀਆਂ ਦੀ ਹਾਕੀ ਦਾ ਸੈਮੀ ਫਾਈਨਲ ’ਚ ਪਹੁੰਚਣਾ ਪ੍ਰਾਪਤੀ ਹੈ ਦੇਸ਼ ਅੰਦਰ ਜਸ਼ਨ ਦਾ ਮਾਹੌਲ ਹੈ ਪਰ ਇਹ ਮਾਹੌਲ ਅਜੇ ਬੀਤੇ ਦੀਆਂ ਨਾਕਾਮੀਆਂ ਤੋਂ ਉੱਭਰਨ ਕਰਕੇ ਹੈ ਨਾ ਕਿ ਬਹੁਤ ਕੁਝ ਨਵਾਂ ਕਰਕੇ ਹੈ 130 ਕਰੋੜ ਦੀ ਆਬਾਦੀ ਵਾਲਾ ਮੁਲਕ 30 ਮੈਡਲ ਵੀ ਨਹੀਂ ਹਾਸਲ ਕਰ ਰਿਹਾ ਹੈ ਇਹ ਸੋਚਣਾ ਪਵੇਗਾ। ਅਮਰੀਕਾ ਇਸ ਵਾਰ ਵੀ 113 ਤਮਗਿਆਂ ਨਾਲ ਸਿਖ਼ਰ ’ਤੇ ਹੈ ਚੀਨ 88 ਤਮਗੇ ਲੈ ਗਿਆ, ਅਸੀਂ 48ਵੇਂ ਨੰਬਰ ’ਤੇ ਹਾਂ ਜਾਪਾਨ-ਬ੍ਰਿਟੇਨ ਵਰਗੇ ਥੋੜ੍ਹੀ ਆਬਾਦੀ ਵਾਲੇ ਮੁਲਕ ਵੀ ਸਾਡੇ ਤੋਂ ਕਿਤੇ ਅੱਗੇ ਹਨ ਦਰਜਨਾਂ ਨਿੱਕੇ-ਨਿੱਕੇ ਦੇਸ਼ ਸਾਡੇ ਤੋਂ ਅੱਗੇ ਹਨ।

ਦਰਅਸਲ ਸਾਡੇ ਦੇਸ਼ ’ਚ ਖੇਡਾਂ ਸਿਸਟਮ ਅਤੇ ਸਮਾਜ ਦਾ ਜ਼ਰੂਰੀ ਹਿੱਸਾ ਨਹੀਂ ਬਣ ਸਕੀਆਂ ਸੰਚਾਰ ਖੇਤਰ ’ਚ ਤਰੱਕੀ ਨੇ ਗਲੀਆਂ ਤੇ ਖੁੱਲ੍ਹੇ ਮੈਦਾਨਾਂ ’ਚ ਖੇਡਣ ਵਾਲੇ ਬਚਪਨ ਨੂੰ ਮੋਬਾਇਲ ਫੋਨ ਦੇ ਕੇ ਕਮਰਿਆਂ ’ਚ ਕੈਦ ਕਰ ਦਿੱਤਾ ਹੈ ਇਲੈਕਟ੍ਰੋਨਿਕ ਖਿਡੌਣਿਆਂ ਨੇ ਜ਼ੋਰ ਨਾਲ ਚੱਲਣ ਵਾਲੇ ਰਵਾਇਤੀ ਖਿਡੌਣਿਆਂ ਦੀ ਵਰਤੋਂ ਨੂੰ ਖ਼ਤਮ ਕਰ ਦਿੱਤਾ ਹੈ ਖਾਣ-ਪੀਣ ’ਚ ਗਿਰਾਵਟ ਆਈ ਹੈ ਦੁੱਧ, ਘਿਓ, ਮੱਖਣ, ਗੁੜ, ਦਹੀਂ, ਪਨੀਰ ਦੀ ਬਜਾਇ ਬਚਪਨ ਚਾਕਲੇਟ, ਸਾਫਟ ਡ੍ਰਿੰਕ, ਡਿੱਬਾ ਬੰਦ ਖੁਰਾਕ ਵੱਲ ਮੁੜ ਗਿਆ ਹੈ ਖੇਡਾਂ ’ਚ ਸੁਧਾਰ ਲਈ ਸਿਰਫ ਖਿਡਾਰੀਆਂ ਨੂੰ ਇਨਾਮ ਦੇਣ ਤੇ ਸਿਰਫ ਟੂਰਨਾਮੈਂਟਾਂ ਮੌਕੇ ਜਾਗਣ ਦੀ ਸੋਚ ਤਿਆਗਣੀ ਪਵੇਗੀ ਖੇਡ ਨੀਤੀਆਂ ਦਾ ਨਿਰਮਾਣ ਦੇਸ਼ ਦੀ ਸੰਸਕ੍ਰਿਤੀ ਨਾਲ ਜੋੜ ਕੇ ਕਰਨਾ ਪਵੇਗਾ।

ਭਾਰਤੀ ਬਜ਼ੁਰਗਾਂ ਵੱਲੋਂ ਭਾਰ ਚੁੱਕਣ, ਮੂੰਗਲੀਆਂ ਫੇਰਨ ਦੀਆਂ ਕਹਾਣੀਆਂ ਪ੍ਰਸਿੱਧ ਹਨ ਕਦੇ ਪਿੰਡਾਂ ਦੀ ਪਛਾਣ ਭਲਵਾਨਾਂ ਨਾਲ ਹੁੰਦੀ ਸੀ ਹਰ ਪੰਜ-ਸੱਤ ਪਿੰਡਾਂ ਪਿੱਛੇ ਇੱਕ ਭਲਵਾਨ ਹੁੰਦਾ ਸੀ ਹੁਣ ਪੂਰੇ ਸੂਬੇ ’ਚ 10 ਭਲਵਾਨ ਵੀ ਨਜ਼ਰ ਨਹੀਂ ਆਉਂਦੇ ਖੇਡਾਂ ’ਚ ਸੁਧਾਰ ਲਈ ਦੇਸੀ ਖੁਰਾਕ ਨੂੰ ਉਤਸ਼ਾਹਿਤ ਕਰਨਾ ਪਵੇਗਾ ਹੁਣ ਜਿੱਤ ਦੇ ਜਸ਼ਨ ਸਿਰਫ਼ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਮਾਪਤ ਨਹੀਂ ਕੀਤੇ ਜਾਣੇ ਚਾਹੀਦੇ ਸਗੋਂ ਇਹ ਚਿੰਤਨ ਦਾ ਸਮਾਂ ਹੈ ਤੇ ਇਹ ਸੋਚਣ ਦਾ ਸਮਾਂ ਹੈ ਕਿ ਅਜੇ ਅਸੀਂ ਬਹੁਤ ਪਿੱਛੇ ਹਾਂ ਪਰ ਅੱਗੇ ਵਧ ਸਕਦੇ ਹਾਂ ਖੇਡਾਂ ’ਚ ਸੁਧਾਰ ਲਈ ਸਰਕਾਰਾਂ, ਖੇਡ ਸੰਘਾਂ ਤੇ ਖਿਡਾਰੀਆਂ ਨੂੰ ਮਿਲ ਕੇ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ ਖੇਡ ਨੀਤੀਆਂ ਨੂੰ ਸਿਆਸੀ ਗਲਿਆਰਿਆਂ ਤੋਂ ਬਾਹਰ ਕੱਢ ਕੇ ਖੇਡ ਨਾਲ ਜੋੜਿਆ ਜਾਵੇ, ਇਹ ਸਮੇਂ ਦੀ ਮੰਗ ਹੈ ਨਕਾਮੀਆਂ ਸਬਕ ਸਿੱਖਣ ਲਈ ਕਾਫੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।