ਤਰੱਕੀ ਦਾ ਰਾਜ

ਤਰੱਕੀ ਦਾ ਰਾਜ

ਜੋਸਫ਼ ਮੋਨੀਅਰ ਨਾਂਅ ਦਾ ਇੱਕ ਮਾਲੀ ਸੀ ਨਵੇਂ-ਨਵੇਂ ਪੌਦੇ ਲਾਉਣ ਦੇ ਨਾਲ-ਨਾਲ ਉਹ ਮਿੱਟੀ ਦੇ ਗਮਲੇ ਵੀ ਬਣਾਉਂਦਾ ਤੇ ਉਨ੍ਹਾਂ ਨੂੰ ਤੋੜ ਦਿੰਦਾ ਲੋਕ ਕਹਿੰਦੇ ਕਿ ਇਹ ਪਾਗਲ ਹੈ, ਜੋ ਰੋਜ਼ਾਨਾ ਮਿਹਨਤ ਕਰਕੇ ਗਮਲੇ ਬਣਾਉਂਦਾ ਹੈ ਅਤੇ ਫ਼ਿਰ ਉਨ੍ਹਾਂ ਨੂੰ ਖ਼ੁਦ ਹੀ ਤੋੜ ਦਿੰਦਾ ਹੈ ਪਰ ਉਸ ’ਤੇ ਲੋਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ

ਉਹ ਆਪਣੇ ਕੰਮ ’ਚ ਲੱਗਾ ਰਿਹਾ ਮਿੱਟੀ ਦੇ ਗਮਲੇ ਬਣਾ ਕੇ ਉਨ੍ਹਾਂ ਨੂੰ ਤੋੜਦਿਆਂ ਜਦੋਂ ਮੋਨੀਅਰ ਨੂੰ ਕਾਫ਼ੀ ਸਮਾਂ ਬੀਤ ਗਿਆ ਤਾਂ ਉਸ ਨੇ ਆਪਣਾ ਧਿਆਨ ਮਿੱਟੀ ਦੇ ਗਮਲਿਆਂ ਤੋਂ ਹਟਾ ਦਿੱਤਾ ਤੇ ਸੀਮਿੰਟ ਦੇ ਗਮਲੇ ਬਣਾਉਣੇ ਸ਼ੁਰੂ ਕਰ ਦਿੱਤੇ ਉਸ ਨੇ ਦੇਖਿਆ ਕਿ ਸੀਮਿੰਟ ਦੇ ਗਮਲੇ ਜ਼ਿਆਦਾ ਮਜ਼ਬੂਤ ਸਨ ਉਸ ਨੇ ਉਨ੍ਹਾਂ ਨੂੰ ਵੀ ਤੋੜ ਦਿੱਤਾ ਤੇ ਇਹ ਨਤੀਜਾ ਕੱਢਿਆ ਕਿ ਇਹ ਹੌਲੇ ਨਹੀਂ ਸਨ ਇਸ ਤੋਂ ਬਾਅਦ ਉਸ ਨੇ ਤਾਰ ਲਪੇਟ ਕੇ ਗਮਲੇ ਬਣਾਏ ਪਰ ਉਨ੍ਹਾਂ ’ਚ ਜੰਗ ਲੱਗ ਗਈ ਇੱਕ ਦਿਨ ਉਸਨੇ ਗਮਲੇ ਅੰਦਰ ਤਾਰ ਲਪੇਟੀ ਅਤੇ ਉਸ ’ਚ ਕੰਕਰੀਟ ਤੇ ਸੀਮਿੰਟ ਭਰ ਦਿੱਤਾ

ਇਹ ਹੌਲ਼ੇ ਤੇ ਮਜ਼ਬੂਤ ਸਨ ਤਾਰ ’ਚ ਜੰਗ ਵੀ ਨਾ ਲੱਗੀ ਇਹ ਗਮਲੇ ਵੱਧ ਮਜ਼ਬੂਤ ਤੇ ਟਿਕਾਊ ਸਨ ਗਮਲਿਆਂ ’ਚ ਵਰਤੀ ਇਸ ਪ੍ਰਣਾਲੀ ਨੂੰ ਜਦ ਇੰਜੀਨੀਅਰਾਂ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਇਸ ਤੋਂ ਬਾਅਦ ਇਮਾਰਤਾਂ ਦੇ ਨਿਰਮਾਣ ’ਚ ਇਸੇ ਤਰ੍ਹਾਂ ਦੀ ਪ੍ਰਣਾਲੀ ਦੀ ਵਰਤੋਂ ਹੋਣ ਲੱਗੀ ਅੱਜ ਇਸ ਦੀ ਵਰਤੋਂ ਵੱਡੀਆਂ ਬਹੁਮੰਜ਼ਿਲਾ ਇਮਾਰਤਾਂ ਦੇ ਨਿਰਮਾਣ ’ਚ ਹੋ ਰਹੀ ਹੈ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਮਾਰਤਾਂ ਦੇ ਨਿਰਮਾਣ ਦੀ ਮਜ਼ਬੂਤ ਨੀਂਹ ਰੱਖਣ ਵਾਲਾ ਇਹੀ ਸਿਰੜੀ ਮਾਲੀ ਜੋਸਫ਼ ਮੋਨੀਅਰ ਹੀ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ