ਸੂਬਾ ਸਰਕਾਰਾਂ ਸੁਸਤ, ਐਨਜੀਟੀ ਦਰੁਸਤ)
State governments are sluggish, NGT accurate | ਇੱਕ ਪ੍ਰਸਿੱਧ ਲੇਖਕ ਦਾ ਦਾਅਵਾ ਹੈ ਕਿ ਸਤਲੁਜ ਦਰਿਆ ‘ਚ ਆਉਂਦਾ ਕੁਦਰਤੀ ਪਾਣੀ ਤਾਂ ਰੋਪੜ ਨੇੜੇ ਹੀ ਖ਼ਤਮ ਹੋ ਜਾਂਦਾ ਹੈ ਫਿਰ ਹਰੀਕੇ ਪੱਤਣ ਤੱਕ ਇਹ ਦਰਿਆ ਕਿਵੇਂ ਭਰ ਜਾਂਦਾ ਹੈ ਲੇਖਕ ਦੇ ਦਾਅਵੇ ‘ਚ ਦਮ ਹੈ ਅਸਲ ‘ਚ ਲੁਧਿਆਣਾ ਸਮੇਤ ਹੋਰ ਸ਼ਹਿਰਾਂ ਦਾ ਗੰਦਾ ਪਾਣੀ ਇਸ ਦਰਿਆ ‘ਚ ਪਾਇਆ ਜਾਂਦਾ ਹੈ ਨਗਰ ਨਿਗਮਾਂ/ਕੌਂਸਲਾਂ ਵੱਲੋਂ ਟਰੀਟਮੈਂਟ ਪਲਾਂਟ ਰਾਹੀਂ ਗੰਦਾ ਪਾਣੀ ਸੋਧ ਕੇ ਪਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਟਰੀਟਮੈਂਟ ਪਲਾਂਟ ਕਿੰਨੇ ਕੁ ਨਿਰੰਤਰ ਚੱਲਦੇ ਹਨ ਅਤੇ ਕਿੰਨੇ ਕੁ ਖਰਾਬ ਹੋਣ ‘ਤੇ ਸੰਭਾਲੇ ਜਾਂਦੇ ਹਨ ਇਹ ਮਾਮਲਾ ਵੀ ਚਿੰਤਾਜਨਕ ਹੈ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਨੇ ਰੂਪਨਗਰ ਨਗਰ ਕੌਂਸਲ ਨੂੰ ਬੰਦ ਪਏ ਪਲਾਂਟ ਲਈ ਝਾੜਿਆ ਹੈ ਤੇ ਮਾਰਚ ਤੱਕ ਦਾ ਸਮਾਂ ਦਿੱਤਾ ਹੈ
ਅਜਿਹੀਆਂ ਲਾਪਰਵਾਹੀਆਂ ਪਤਾ ਨਹੀਂ ਕਿੰਨੀ ਥਾਈਂ ਤੇ ਕਿੰਨਾ ਸਮਾਂ ਹੁੰਦੀਆਂ ਹਨ ਜਿਨ੍ਹਾਂ ਦਾ ਖਾਮਿਆਜਾ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜਿਨ੍ਹਾਂ ਵਾਸਤੇ ਜਿਉਂਦੇ ਰਹਿਣ ਲਈ ਨਹਿਰਾਂ ਦਾ ਪਾਣੀ ਪੀਣਾ ਮਜ਼ਬੂਰੀ ਹੈ ਅਜੇ ਪਿਛਲੇ ਦਿਨੀਂ ਹੀ ਪੰਜਾਬ ਸਰਕਾਰ ਵੱਲੋਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਰੱਖੀ ਗਈ ਸੀ
ਜਿਸ ਵਿੱਚ ਸੂਬੇ ‘ਚ ਪਾਣੀ ਦੀ ਘਾਟ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਇਸ ਮੀਟਿੰਗ ‘ਚ ਭਾਵੇਂ ਚਰਚਾ ਦਾ ਵਿਸ਼ਾ ਹਰਿਆਣਾ ਨੂੰ ਪਾਣੀ ਨਾ ਦੇਣ ਬਾਰੇ ਸੀ ਪਰ ਇਹ ਗੱਲ ਤਾਂ ਉੱਭਰ ਕੇ ਸਾਹਮਣੇ ਆਈ ਸੀ ਕਿ ਪੰਜਾਬ ‘ਚ ਧਰਤੀ ਹੇਠਲੇ ਪਾਣੀ ਦੀ ਭਾਰੀ ਕਮੀ ਆ ਰਹੀ ਹੈ ਤੇ ਦਰਿਆਵਾਂ ‘ਚ ਵੀ ਪਾਣੀ ਦੀ ਉਪਲੱਬਧਤਾ ਘਟੀ ਹੈ
ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਪਾਣੀ ਦੇ ਸਰੋਤਾਂ ਦੀ ਸੰਭਾਲ ਬਾਰੇ ਕੋਈ ਠੋਸ ਪਹਿਲਕਦਮੀ ਨਹੀਂ ਕੀਤੀ ਗਈ ਜੇਕਰ ਕਿਸੇ ਸ਼ਹਿਰ ‘ਚ ਟਰੀਟਮੈਂਟ ਪਲਾਂਟ ਬੰਦ ਪਏ ਹਨ ਤਾਂ ਉਸ ਦੀ ਖ਼ਬਰਸਾਰ ਲੈਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਨੂੰ ਹੀ ਆਉਣਾ ਪੈ ਰਿਹਾ ਹੈ ਜਦੋਂਕਿ ਸੂਬਾ ਸਰਕਾਰਾਂ ਇਸ ਮਾਮਲੇ ‘ਚ ਬਹੁਤ ਲਾਪ੍ਰਵਾਹੀ ਵਰਤ ਰਹੀਆਂ ਹਨ
ਇਹੀ ਹਾਲ ਗੰਗਾ ਨਦੀ ਦਾ ਹੈ ਜਿੱਥੇ ਵੱਡੀ ਪੱਧਰ ‘ਤੇ ਗੰਦਾ ਪਾਣੀ ਪੈਂਦਾ ਆ ਰਿਹਾ ਹੈ ਉੱਥੇ ਵੀ ਸੂਬਾ ਸਰਕਾਰ ਨਾਲੋਂ ਜ਼ਿਆਦਾ ਸਰਗਰਮੀ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਰਹੀ ਹੈ ਉਲਟਾ, ਐਨਜੀਟੀ ਨੂੰ ਤਾਂ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਜ਼ੁਰਮਾਨਾ ਕਰਨਾ ਪਿਆ ਹੈ ਕਾਨਪੁਰ ਦੀਆਂ ਫੈਕਟਰੀਆਂ ਨੂੰ ਨਦੀ ‘ਚ ਗੰਦਾ ਪਾਣੀ ਛੱਡਣ ਲਈ ਸੈਂਕੜੇ ਕਰੋੜਾਂ ਦੇ ਜ਼ੁਰਮਾਨੇ ਕੀਤੇ ਗਏ ਹਨ ਜਦੋਂ ਸਰਕਾਰਾਂ ਹੀ ਲਾਪਰਵਾਹ ਹੋਣਗੀਆਂ ਤਾਂ ਸੁਧਾਰ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ ਦਰਿਅਵਾਂ ‘ਚ ਪ੍ਰਦੂਸ਼ਣ ਦੇਸ਼ ਵਾਸੀਆਂ ਦੀ ਸਿਹਤ ਲਈ ਵੱਡਾ ਖ਼ਤਰਾ ਹੈ ਵਾਤਾਵਰਨ ਬਾਰੇ ਸੂਬਾ ਸਰਕਾਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ?ਹੀ ਉਨਾਂ ਕਰੋੜਾਂ ਲੋਕਾਂ ਨਾਲ ਨਿਆਂ ਹੋਵੇ ਜਿਨ੍ਹਾਂ ਨੇ ਸਰਕਾਰਾਂ ਨੂੰ ਚੁੱਣਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।