Environmental Awareness: ਸਕੂਲਾਂ ਤੋਂ ਹੋਵੇ ਵਾਤਾਵਰਨ ਜਾਗਰੂਕਤਾ ਦੀ ਸ਼ੁਰੂਆਤ

Environmental Awareness

Environmental Awareness: ਅੱਜ ਦੇ ਉਦਯੋਗੀਕਰਨ ਦੇ ਦੌਰ ’ਚ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਸ ਦੇ ਚੱਲਦੇ ਦੁਨੀਆਭਰ ਦੇ ਈਕੋ ਸਿਸਟਮ ’ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਸਾਨੂੰ ਸਾਰਿਆਂ ਨੂੰ ਵਾਤਾਵਰਨ ਪ੍ਰਦੂਸ਼ਣ, ਜਲਵਾਯੂ ਬਦਲਾਅ, ਗ੍ਰੀਨ ਹਾਊਸ ਦੇ ਪ੍ਰਭਾਵ, ਗਲੋਬਲ ਵਾਰਮਿੰਗ, ਬਲੈਕ ਹੋਲ ਇਫੈਕਟ ਆਦਿ ਭਖ਼ਦਿਆਂ ਮੁੱਦਿਆਂ ਅਤੇ ਇਨ੍ਹਾਂ ਨਾਲ ਹੋਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਨਾ ਹੋਵੇਗਾ ਜਿਸ ਦੀ ਸ਼ੁਰੂਆਤ ਸਕੂਲੀ ਸਿੱਖਿਆ ਦੇ ਜ਼ਰੀਏ ਹੋਣੀ ਚਾਹੀਦੀ ਹੈ ਮਨੁੱਖ ਅਤੇ ਵਾਤਾਵਰਨ ਇੱਕ-ਦੂਜੇ ’ਤੇ ਨਿਰਭਰ ਹੁੰਦੇ ਹਨ ਵਾਤਾਵਰਨ ਜਿਵੇਂ ਜਲਵਾਯੂ ਪ੍ਰਦੂਸ਼ਣ ਜਾਂ ਰੁੱਖਾਂ ਦਾ ਘੱਟ ਹੋਣਾ। ਮਨੁੱਖੀ ਸਰੀਰ ਅਤੇ ਸਿਹਤ ’ਤੇ ਸਿੱਧਾ ਅਸਰ ਪਾਉਂਦਾ ਹੈ ਮਨੁੱਖ ਦੀਆਂ ਚੰਗੀਆਂ ਆਦਤਾਂ ਜਿਵੇਂ ਰੁੱਖਾਂ ਨੂੰ ਸਾਂਭਣਾ।

Read This : Fire Accident: ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਜਲਵਾਯੂ ਪ੍ਰਦੂਸ਼ਣ ਰੋਕਣਾ, ਸਾਫ਼-ਸਫ਼ਾਈ ਰੱਖਣਾ ਵੀ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ ਮਨੁੱਖ ਦੀਆਂ ਮਾੜੀਆਂ ਆਦਤਾਂ ਜਿਵੇਂ ਪਾਣੀ ਦੂਸ਼ਿਤ ਕਰਨਾ, ਬਰਬਾਦ ਕਰਨਾ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਨਾ ਆਦਿ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ਜਿਸ ਦਾ ਨਤੀਜਾ ਬਾਅਦ ’ਚ ਮਨੁੱਖ ਨੂੰ ਕੁਦਰਤੀ ਆਫਤਾਂ ਦਾ ਸਾਹਮਣਾ ਕਰਕੇ ਭੁਗਤਣਾ ਹੀ ਪੈਂਦਾ ਹੈ ਵਿਦਿਆਰਥੀਆਂ ਨੂੰ ਸਕੂਲ ਦੇ ਆਸ-ਪਾਸ ਦੇ ਵਾਤਵਰਨ ਦੀ ਜਾਣਕਾਰੀ ਸੰਖੇਪ ਦੌਰਿਆਂ ਜਰੀਏ ਦਿੱਤੀ ਜਾਣੀ ਚਾਹੀਦੀ ਹੈ ਇਹ ਜ਼ਰੂਰੀ ਹੈ ਕਿ ਸਕੂਲ ’ਚ ਸਿਲੇਬਸ ਅਤੇ ਪ੍ਰੋਗਰਾਮਾਂ ਜ਼ਰੀਏ ਵਾਤਾਵਰਨ ਸੁਰੱਖਿਆ ਅਤੇ ਉਸ ਦੇ ਵਿਕਾਸ ’ਚ ਸਕੂਲਾਂ ਦੀ ਭੂਮਿਕਾ ਨੂੰ ਯਕੀਨੀ ਕੀਤਾ ਜਾਵੇ। Environmental Awareness

LEAVE A REPLY

Please enter your comment!
Please enter your name here