Goa Temple Stampede: ਪਣਜੀ। ਗੋਆ ਦੇ ਸ਼ਿਰਗਾਓਂ ਪਿੰਡ ਦੇ ਮਸ਼ਹੂਰ ਲੇਰਾਈ ਦੇਵੀ ਮੰਦਰ (Goa Shirgaon Temple) ਵਿੱਚ ਸ਼ਨੀਵਾਰ ਤੜਕੇ ਇੱਕ ਧਾਰਮਿਕ ਸਮਾਗਮ ਦੌਰਾਨ ਭਾਜੜ ਪੈਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਸ਼ਰਧਾਲੂ ਰਵਾਇਤੀ ’ਢੋੰਡ’ ਰਸਮ ਲਈ ਇਕੱਠੇ ਹੋਏ ਸਨ, ਜਿਸ ਵਿੱਚ ਸ਼ਰਧਾਲੂ ਬਲਦੇ ਅੰਗਿਆਰਾਂ ’ਤੇ ਨੰਗੇ ਪੈਰ ਤੁਰਦੇ ਹਨ। ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ, ਭੀੜ ਵਿੱਚ ਅਚਾਨਕ ਵਾਧਾ ਅਤੇ ਜਗ੍ਹਾ ਦੀ ਢਲਾਣ ਕਾਰਨ, ਲੋਕ ਆਪਣਾ ਸੰਤੁਲਨ ਗੁਆ ਬੈਠੇ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਭਗਦੜ ਤੋਂ ਬਾਅਦ, ਸਥਾਨਕ ਪਿੰਡ ਵਾਸੀਆਂ ਅਤੇ ਮੰਦਰ ਦੇ ਵਲੰਟੀਅਰਾਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਜ਼ਖਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
Read Also : Governors of Punjab and Haryana: ਹੁਣ ਇਸ ਮੁੱਦੇ ’ਤੇ ਸਰਕਾਰ ਦੇ ਨਾਲ ਖੜ੍ਹੇ ਹੋਏ ਪੰਜਾਬ ਤੇ ਹਰਿਆਣਾ ਦੇ ਰਾਜਪਾਲ
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਲਈ ਹੈ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਇੱਕ ਜਨਤਕ ਸੰਦੇਸ਼ ਵਿੱਚ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਪ੍ਰਦਾਨ ਕੀਤੀ ਜਾਵੇਗੀ। Goa Temple Stampede
ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | Goa Shirgaon Temple
ਪੁਲਿਸ ਸੁਪਰਡੈਂਟ ਅਕਸ਼ਿਤ ਕੌਸ਼ਲ ਨੇ ਕਿਹਾ ਕਿ ਇਸ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਭੀੜ ’ਤੇ ਨਜ਼ਰ ਰੱਖਣ ਲਈ ਲਗਭਗ 1,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਡਰੋਨ ਕੈਮਰਿਆਂ ਦੀ ਵੀ ਵਰਤੋਂ ਕੀਤੀ ਗਈ ਸੀ। ਇਸ ਦੇ ਬਾਵਜੂਦ ਅਚਾਨਕ ਹੋਏ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਮੰਦਰ ਉੱਤਰੀ ਅਤੇ ਦੱਖਣੀ ਭਾਰਤੀ ਆਰਕੀਟੈਕਚਰ ਦਾ ਇੱਕ ਸ਼ਾਨਦਾਰ ਮਿਸ਼ਰਣ ਹੈ ਅਤੇ ਇੱਥੇ ਹਰ ਸਾਲ ਮਈ ਦੇ ਮਹੀਨੇ ਵਿੱਚ ਰਵਾਇਤੀ ‘ਲੈਰਾਈ ਯਾਤਰਾ’ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਰਸਮ ਵਿੱਚ ਹਿੱਸਾ ਲੈਣ ਲਈ ਗੋਆ ਅਤੇ ਹੋਰ ਥਾਵਾਂ ਤੋਂ ਲਗਭਗ 50,000 ਸ਼ਰਧਾਲੂ ਆਉਂਦੇ ਹਨ। ਯਾਤਰਾ ਵਾਲੀ ਰਾਤ ਨੂੰ, ਸ਼ਰਧਾਲੂ ਮੰਦਰ ਦੇ ਵਿਹੜੇ ਵਿੱਚ ਢੋਲ ਦੀ ਤਾਲ ’ਤੇ ਗੋਲਾਕਾਰ ਨਾਚ ਪੇਸ਼ ਕਰਦੇ ਹਨ ਅਤੇ ਤਾਲਬੱਧ ਢੰਗ ਨਾਲ ਡੰਡੇ ਵਜਾਉਂਦੇ ਹਨ, ਜੋ ਤਿਉਹਾਰ ਨੂੰ ਰੌਸ਼ਨ ਕਰਦੇ ਹਨ। ਇਹ ਦੁਖਦਾਈ ਘਟਨਾ ਗੋਆ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਪਰੰਪਰਾਵਾਂ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਭਵਿੱਖ ਵਿੱਚ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਦੀ ਜ਼ਰੂਰਤ ਵੱਲ ਇਸ਼ਾਰਾ ਕਰਦੀ ਹੈ।