ਸ਼੍ਰੀਲੰਕਾ-ਪਾਕਿਸਤਾਨ ਪਹਿਲਾ ਟੈਸਟ ਮੈਚ : ਡਿਕਵੇਲਾ ਨੇ ਦਿਵਾਈ ਧੋਨੀ ਦੀ ਯਾਦ, ਪਲਕ ਝਪਕਦੇ ਹੀ ਉੱਡਾ ਦੀਆਂ ਗਿਲੀਆਂ

stamp

(Sri Lanka-Pakistan Match) ਪਾਕਿ ਨੇ ਪਹਿਲੇ ਟੈਸਟ ਮੈਚ ’ਚ ਸ੍ਰੀਲੰਕਾ ਨੇ ਹਰਾਇਆ, 342 ਦਾ ਰਿਕਾਰਡ ਟੀਚਾ ਕੀਤਾ ਚੇਂਜ

ਕੋਲੰਬੋ। ਸ੍ਰੀਲੰਕਾ ਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਸ੍ਰੀਲੰਕਾ ਦੇ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਨੇ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਯਾਦ ਦਿਵਾ ਦਿੱਤੀ। ਪਾਕਿ ਬੱਲੇਬਾਜ਼ ਦਾ ਪੈਰ ਥੋੜ੍ਹੀ ਹਵਾ ’ਚ ਸੀ ਤੇ ਡਿਕਵੇਲਾ ਨੇ ਪੂਰੀ ਫੁਰਤੀ ਨਾਲ ਉਸ ਗਿਲੀਆਂ ਬਿਖੇਰ ਦਿੱਤੀਆਂ। ਹਾਲਾਂਕਿ ਸ੍ਰੀਲੰਕਾ ਇਹ ਮੈਚ ਹਾਰ ਗਿਆ। (Sri Lanka-Pakistan Match)

ਪਾਕਿਸਤਾਨ ਨੇ ਰਿਕਾਰਡ 342 ਦੌੜਾਂ ਦੀ ਟੀਚਾ ਮਿਲਿਆ ਸੀ ਜੋ ਉਸ ਨੇ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਨਾਲ ਬਾਬਰ ਆਜਮ ਦੀ ਕਪਤਾਨੀ ਵਾਲੀ ਪਾਕਿਸਤਾਨ ਟੀਮ ਨੇ 2 ਮੈਚਾਂ ਦੀ ਲੜੀ ’ਚ 1-0 ਦਾ ਵਾਧਾ ਬਣਾ ਲਿਆ ਹੈ। ਉਸ ਨੇ ਆਖਰੀ ਦਿਨ ਦੀ ਸ਼ੁਰੂਆਤ 222/3 ਦੇ ਸਕੋਰ ਤੋਂ ਕੀਤੀ ਸੀ। ਉਸ ਨੇ ਜਿੱਤ ਲਈ 120 ਦੌਰਾਂ ਆਸਾਨੀ ਨਾਲ ਬਣਾ ਲਏ। ਪਾਕਿ ਦੇ ਓਪਨਰ ਬੱਲੇਬਾਜ਼ ਅਬਦੁੱਲ੍ਹਾ ਸ਼ਫੀਕ ਨੇ ਨਾਬਾਦ 158 ਦੌੜਾਂ ਬਣਾਈਆ। ਜਦੋਂਕਿ ਮੁਹੰਮਦ ਨਵਾਜ ਨੇ 19 ਦੌੜਾਂ ਬਣਾਉਂਦਿਆਂ ਉਨ੍ਹਾਂ ਦਾ ਸਾਥ ਦਿੱਤਾ।

ਸ਼ਫੀਕ-ਇਮਾਮ-ਉਲ-ਹੱਕ ਨੇ ਜ਼ਬਰਦਸਤ ਸ਼ੁਰੂਆਤ ਕੀਤੀ

ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ ਅਤੇ ਇਮਾਮ-ਉਲ-ਹੱਕ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਉਸ ਦੀ ਪਹਿਲੀ ਵਿਕਟ 87 ਦੌੜਾਂ ਦੇ ਸਕੋਰ ‘ਤੇ ਡਿੱਗੀ। ਕਪਤਾਨ ਬਾਬਰ ਆਜ਼ਮ ਨੇ 55, ਮੁਹੰਮਦ ਰਿਜ਼ਵਾਨ ਨੇ 40 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਪ੍ਰਭਾਤ ਜੈਸੂਰੀਆ ਨੇ 4 ਵਿਕਟਾਂ ਲਈਆਂ। ਬਾਬਰ ਆਜ਼ਮ 55 ਦੌੜਾਂ ਬਣਾ ਕੇ ਪ੍ਰਭਾਤ ਜੈਸੂਰੀਆ ਦਾ ਸ਼ਿਕਾਰ ਬਣੇ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਦੂਜੀ ਪਾਰੀ 337 ਦੌੜਾਂ ‘ਤੇ ਸਿਮਟ ਗਈ ਸੀ। ਦਿਨੇਸ਼ ਚਾਂਦੀਮਲ 94 ਦੌੜਾਂ ਬਣਾ ਕੇ ਨਾਬਾਦ ਪਰਤੇ। ਪਾਕਿਸਤਾਨ ਲਈ ਦੂਜੀ ਪਾਰੀ ਵਿੱਚ ਮੁਹੰਮਦ ਨਵਾਜ਼ ਨੇ ਪੰਜ ਵਿਕਟਾਂ ਲਈਆਂ ਜਦਕਿ ਯਾਸਿਰ ਸ਼ਾਹ ਨੇ ਤਿੰਨ ਵਿਕਟਾਂ ਲਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ