ਸ੍ਰੀ ਕਰਤਾਰਪੁਰ ਸਾਹਿਬ ਵਾਅਦੇ ਤੋਂ ਪਿੱਛੇ ਨਾ ਹਟੇ ਪਾਕਿ : ਅਮਰਿੰਦਰ

Sri Kartarpur Sahib, Pakistan, Amarinder

ਵਪਾਰ ਰੋਕਣ ਨਾਲ ਪਾਕਿ ਨੂੰ ਹੋਵੇਗਾ ਆਰਥਿਕ ਨੁਕਸਾਨ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਰਤਾਰਪੁਰ ਕਾਰੀਡੋਰ ‘ਤੇ ਪਾਕਿਸਤਾਨ ‘ਚ ਗਤੀਵਿਧੀਆਂ ਸੁਸਤ ਪੈਣ ਦੀਆਂ ਖਬਰਾਂ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁਆਂਢੀ ਦੇਸ਼ ਨੂੰ ਕਿਹਾ ਕਿ ਉਹ ਸਿੱਖ ਭਾਈਚਾਰੇ ਲਈ ਧਾਰਮਿਕ ਮਹੱਤਵ ਦੀ ਇਸ ਮਹੱਤਵਪੂਰਨ ਯੋਜਨਾ ਤੇ ਆਪਣੇ ਵਾਅਦੇ ਤੋਂ ਪਿੱਛੇ ਨਾ ਹਟੇ  ਮੁੱਖ ਮੰਤਰੀ ਦਾ ਬਿਆਨ ਇਨ੍ਹਾਂ ਖਬਰਾਂ ਦੀ ਪਿਛੋਕੜ ਭੂਮੀ ‘ਚ ਆਈ ਹੈ ਕਿ ਦਿੱਲੀ ਨੂੰ ਇਸਲਾਮਾਬਾਦ ਨੂੰ ਸ੍ਰੀ ਕਰਤਾਰਪੁਰ ਸਾਹਿਬ ਫੈਸਲਿਆਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਲਈ ਰਿਮਾਇੰਡਰ ਭੇਜਣ ਲਈ ਮਜ਼ਬੂਰ ਹੋਣਾ ਪਿਆ ਕੈਪਟਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੂਰਬ ‘ਚ ਤਿੰਨ ਮਹੀਨੇ ਬਾਕੀ ਹਨ ਤੇ ਜ਼ਰ੍ਹਾ ਜਿਹੀ ਵੀ ਢਿੱਲ ਨਾਲ ਯੋਜਨਾ ਸਮੇਂ ‘ਤੇ ਪੂਰੀ ਨਹੀਂ ਹੋ ਸਕੇਗੀ।

ਜੋ ਸਿੱਖ ਭਾਈਚਾਰੇ ਦੀਆਂ ਉਮੀਦਾਂ ਨੂੰ ਲਈ ਇੱਕ ਝਟਕਾ ਹੋਵੇਗਾ ਇਸ ਦੇ ਨਾਲ ਕੈਪਟਨ ਨੇ ਪਾਕਿਸਤਾਨ ਦੇ ਭਾਰਤ ਨਾਲ ਕੂਟਨੀਤਿਕ ਤੇ ਵਪਾਰਕ ਸਬੰਧਾਂ ‘ਚ ਕਟੌਤੀ ਤਹਿਤ ਅਟਾਰੀ ਵਾਘਾ ਹੱਦ ‘ਤੇ ਪਾਕਿਸਤਾਨ ਦੇ ਵਪਾਰ ਰੋਕਣ ਦੇ ਫੈਸਲੇ ਸਬੰਧੀ ਕਿਹਾ ਕਿ ਸਿਆਸੀ ਚਿੰਤਾਵਾਂ ਨੂੰ ਅਜਿਹੇ ਨਿਰਮਾਣਾਂ ‘ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ, ਜਿਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਪ੍ਰਭਾਵਿਤ ਹੋਣ ਉਨ੍ਹਾਂ ਕਿਹਾ ਕਿ ਇਸ ਰੋਕ ਨਾਲ ਪਾਕਿਸਤਾਨ ਦੇ ਲੋਕਾਂ ਨੂੰ ਨੂੰ ਵੀ ਆਰਥਿਕ ਨੁਕਸਾਨ ਹੋਵੇਗਾ ਕਿਉਂਕਿ ਸਮੱਗਰੀ ਨੂੰ ਹੁਣ ਸਮੁੰਦਰੀ ਰਸਤੇ ਤੋਂ ਇਰਾਨ ਤੇ ਦੁਬਈ ਭੇਜਣਾ ਪਵੇਗਾ  ਉਨ੍ਹਾਂ ਕਿਹਾ ਕਿ ਇਸ ਦੇ ਨਾਲ ਕਾਰੋਬਾਰ ਬਰਖਾਸਤ ਕਰਨ ਦਾ ਅਸਰ ਦੋਵਾਂ ਦੇਸ਼ਾਂ ‘ਚ ਕਾਰੋਬਾਰੀ ਸਹੂਲਤਮਈ ਢਾਂਚੇ ਤਹਿਤ ਕਾਰਜ ਕਰ ਰਹੇ ਹਜ਼ਾਰਾਂ ਕੁਲੀਆਂ, ਟਰੱਕ-ਟਰੇਨ ਡਰਾਈਵਰਾਂ, ਸਟਾਫ਼ ਆਦਿ ਦੇ ਰੁਜ਼ਗਾਰ ਤੇ ਰੋਜ਼ੀ-ਰੋਟੀ ‘ਤੇ ਵੀ ਪਵੇਗਾ।