Road Accident: (ਸੱਚ ਕਹੂੰ ਨਿਊਜ਼) ਲੁਧਿਆਣਾ। ਬੁੱਧਵਾਰ ਦੁਪਿਹਰ ਇੱਕ ਸੜਕ ਹਾਦਸੇ ਵਿੱਚ ਮੋਟਰਸਾਇਕਲ ਚਾਲਕ ਦੀ ਮੌਤ ਹੋ ਗਈ। ਘਟਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ- 3 ਦੇ ਲਾਗੇ ਦੁਪਿਹਰ ਵੇਲੇ ਵਾਪਰੀ। ਪ੍ਰਤੱਖ ਦਰਸੀਆਂ ਮੁਤਾਬਕ ਯੂ- ਟਰਨ ਲੈਣ ਸਮੇਂ ਇੱਕ ਚਿੱਟੇ ਰੰਗ ਦੀ ਥਾਰ, ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ, ਨੇ ਸੰਤਲੁਨ ਗਵਾ ਕੇ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਇਕਲ ਸਵਾਰ ਥਾਰ ਦੇ ਪਿਛਲੇ ਪਹੀਏ ਦੇ ਹੇਠਾਂ ਆ ਗਿਆ।
ਇਹ ਵੀ ਪੜ੍ਹੋ: Caste Census: ਸਰਕਾਰ ਨੇ ਜਾਤੀ ਜਨਗਣਨਾ ਨੂੰ ਦਿੱਤੀ ਮਨਜ਼ੂਰੀ, ਵਿਰੋਧੀ ਧਿਰ ਨੇ ਇਸਨੂੰ ਦੱਸਿਆ ਜਿੱਤ
ਇਸ ਉਪਰੰਤ ਥਾਰ ਇੱਕ ਬੰਦ ਦੁਕਾਨ ਨਾਲ ਟਕਰਾ ਕੇ ਗਈ, ਜਿਸ ਪਿੱਛੋਂ ਥਾਰ ਚਾਲਕ ਮਹਿਲਾ ਫਰਾਰ ਹੋ ਗਈ। ਥਾਰ ਹੇਠਾਂ ਆਏ ਮੋਟਰਸਾਇਕਲ ਚਾਲਕ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਣ ਦੇ ਨਾਲ ਫਰਾਰ ਮਹਿਲਾ ਚਾਲਕ ਦੀ ਭਾਲ ਆਰੰਭ ਦਿੱਤੀ ਹੈ। Road Accident