(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟਿਕਟਾਕ ਸਟਾਰ ਸੋਨਾਲੀ ਫੋਗਾਟ ਦੀ ਮੌਤ ’ਤੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਗੋਆ ਪੁਲਿਸ ਸੋਨਾਲੀ ਫੋਗਾਟ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਗੋਆ ਪੁਲਿਸ ਨੇ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਕਰਲੀਜ਼ ਕਲੱਬ ਦੇ ਮਾਲਕ ਅਤੇ ਇੱਕ ਡਰੱਗ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਮੇਤ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲਿਸ ਨੇ ਕਰਲੀਜ਼ ਕਲੱਬ ਦੇ ਬਾਥਰੂਮ ਵਿੱਚੋਂ ਵੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਗੱਲ ਦੀ ਪੁਸ਼ਟੀ ਗੋਆ ਦੇ ਆਈਜੀ ਓਮਵੀਰ ਬਿਸ਼ਨੋਈ ਨੇ ਕੀਤੀ ਹੈ। ਇਸ ਦੇ ਨਾਲ ਹੀ ਗੋਆ ਪੁਲਿਸ ਨੂੰ ਜਾਂਚ ‘ਚ ਪਤਾ ਲੱਗਾ ਹੈ ਕਿ ਸੁਧੀਰ ਅਤੇ ਸੁਖਵਿੰਦਰ ਨੇ ਜੋ ਨਸ਼ੇ ਖਰੀਦੇ ਸਨ। 22 ਅਗਸਤ ਦੀ ਸ਼ਾਮ ਨੂੰ ਹੋਟਲ ਦੇ ਬਾਹਰ ਡਰੱਗ ਪੈਡਲਰ ਨੇ ਲਿਆ ਕੇ ਸੋਨਾਲੀ ਫੋਗਾਟ ਨੂੰ ਦਿੱਤਾ ਸੀ।
ਡਰੱਗ ਦੇਣ ਦੀ ਗੱਲ ਕਬੂਲੀ
ਗੋਆ ਦੇ ਡੀਜੀਪੀ ਜਸਪਾਲ ਸਿੰਘ ਅਨੁਸਾਰ ਸੁਧੀਰ ਅਤੇ ਸੁਖਵਿੰਦਰ ਨੇ ਮੰਨਿਆ ਕਿ ਉਨ੍ਹਾਂ ਨੇ 22 ਅਗਸਤ ਦੀ ਰਾਤ ਨੂੰ ਸੋਨਾਲੀ ਨੂੰ ਜ਼ਬਰਦਸਤੀ ਡਰੱਗ ਦਿੱਤੀ ਸੀ। ਸੋਨਾਲੀ ਫੋਗਾਟ ਨੂੰ ਤਰਲ ਪਦਾਰਥ ਵਿੱਚ ਮਿਲਾ ਕੇ ਕੈਮੀਕਲ ਦਿੱਤਾ ਗਿਆ। ਡਰੱਗ ਦੀ ਓਵਰਡੋਜ਼ ਕਾਰਨ ਜਦੋਂ ਸੋਨਾਲੀ ਦੀ ਸਿਹਤ ਵਿਗੜ ਗਈ ਤਾਂ ਦੋਵੇਂ ਉਸ ਨੂੰ ਵਾਸ਼ਰੂਮ ਲੈ ਗਏ। ਦੋਵੇਂ ਦੋ ਘੰਟੇ ਸੋਨਾਲੀ ਨਾਲ ਵਾਸ਼ਰੂਮ ‘ਚ ਬੈਠੇ ਰਹੇ।
ਚਾਰ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਚਾਰਾਂ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਣਾ ਹੈ। ਪੁਲਿਸ ਚਾਰਾਂ ਦੋਸ਼ੀਆਂ ਤੋਂ ਪੁੱਛਗਿੱਛ ਕਰੇਗੀ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਉਹ ਕਿਵੇਂ ਮਿਲੇ ਅਤੇ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ।
ਪਣਜੀ (ਸੱਚ ਕਹੂੰ ਬਿਊਰੋ)। ਭਾਜਪਾ ਆਗੂ ਸੋਨਾਲੀ ਫੋਗਾਟ ਦਾ ਅੰਤਿਮ ਸੰਸਕਾਰ ਕੱਲ੍ਹ ਹਰਿਆਣਾ ਦੇ ਹਿਸਾਰ ਵਿੱਚ ਉਨ੍ਹਾਂ ਦੇ ਜੱਦੀ ਘਰ ਵਿੱਚ ਹੋਇਆ। ਇਸ ਦੇ ਨਾਲ ਹੀ ਅੱਜ ਗੋਆ ਤੋਂ ਇਸ ਮਾਮਲੇ ’ਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੋਆ ਪੁਲਿਸ ਨੇ ਕਰਲੀ ਕਲੱਬ ਦੇ ਮਾਲਕ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਲੱਬ ਦੇ ਬਾਥਰੂਮ ਵਿੱਚੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੋਸਟਮਾਰਟਮ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਸੋਨਾਲੀ ਫੋਗਾਟ ਦੇ ਸਰੀਰ ’ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਪੁਲਿਸ ਨੇ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੂੰ ਪਹਿਲਾਂ ਹੀ ਗਿ੍ਰਫਤਾਰ ਕਰ ਲਿਆ ਸੀ।
ਪਰਿਵਾਰ ਦੇ ਦੋਸ਼
ਪਰਿਵਾਰ ਦੀ ਸਹਿਮਤੀ ਤੋਂ ਬਾਅਦ ਗੋਆ ’ਚ ਕਰਵਾਏ ਗਏ ਪੋਸਟਮਾਰਟਮ ’ਚ ਸਰੀਰ ’ਤੇ ਕਈ ਸੱਟਾਂ ਦਾ ਜ਼ਿਕਰ ਕੀਤਾ ਗਿਆ ਹੈ। ਸੋਨਾਲੀ ਦੇ ਜੀਜਾ ਅਮਨ ਪੂਨੀਆ ਨੇ ਦੋਸ਼ ਲਾਇਆ ਕਿ ਸੋਨਾਲੀ ਦੀ ਮੌਤ ਪਿੱਛੇ ਸਿਆਸੀ ਸਾਜ਼ਿਸ਼ ਅਤੇ ਨਿੱਜੀ ਸਹਾਇਕ ਸੁਧੀਰ ਅਤੇ ਸੁਖਵਿੰਦਰ ਦਾ ਹੱਥ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪਰਿਵਾਰ ਲਿਖਤੀ ਰੂਪ ਵਿੱਚ ਮੰਗ ਕਰਦਾ ਹੈ ਤਾਂ ਸੂਬਾ ਸਰਕਾਰ ਸੀਬੀਆਈ ਜਾਂਚ ਲਈ ਤਿਆਰ
ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇਕਰ ਸੋਨਾਲੀ ਦਾ ਪਰਿਵਾਰ ਲਿਖਤੀ ਤੌਰ ’ਤੇ ਮੰਗ ਕਰਦਾ ਹੈ ਤਾਂ ਸੂਬਾ ਸਰਕਾਰ ਯਕੀਨੀ ਤੌਰ ’ਤੇ ਉਸ ਦੀ ਮੌਤ ਦੀ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਏਗੀ। ਸਰਕਾਰ ਨੂੰ ਜਾਂਚ ਕਰਵਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ।
ਭਾਜਪਾ ਆਗੂ ਸੋਨਾਲੀ ਫੋਗਾਟ ਦਾ ਅੰਤਿਮ ਸਸਕਾਰ ਕੱਲ੍ਹ ਹੋਇਆ
ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦਾ ਸ਼ੁੱਕਰਵਾਰ ਨੂੰ ਦੁਪਹਿਰ 12.30 ਵਜੇ ਹਰਿਆਣਾ ਦੇ ਹਿਸਾਰ ’ਚ ਉਨ੍ਹਾਂ ਦੇ ਜੱਦੀ ਸਥਾਨ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਕਰੀਬ 10.15 ਵਜੇ ਸੋਨਾਲੀ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਹਿਸਾਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਤੋਂ ਉਸ ਦੇ ਢੰਡੂਰ ਫਾਰਮ ਹਾਊਸ ਲਿਆਂਦਾ ਗਿਆ। ਇਸ ਦੌਰਾਨ ਲੋਕ ‘ਸੋਨਾਲੀ ਅਮਰ ਰਹੇ’ ਅਤੇ ‘ਸੋਨਾਲੀ ਦੇ ਕਾਤਲਾਂ ਨੂੰ ਫਾਂਸੀ ਦਿਓ’ ਦੇ ਨਾਅਰੇ ਲਗਾਉਂਦੇ ਰਹੇ। ਉਨ੍ਹਾਂ ਦੀ ਅੰਤਿਮ ਯਾਤਰਾ ਰਿਸ਼ੀ ਨਗਰ ਸ਼ਮਸ਼ਾਨਘਾਟ ਲਈ ਰਵਾਨਾ ਹੋਈ ਜਿੱਥੇ ਬੇਟੀ ਯਸ਼ੋਧਰਾ ਨੇ ਉਨ੍ਹਾਂ ਦੇ ਸਰੀਰ ਨੂੰ ਮੋਢਾ ਦਿੱਤਾ।
ਸੋਨਾਲੀ ਦੀ ਇਕਲੌਤੀ ਬੇਟੀ ਯਸ਼ੋਧਰਾ ਦੇ ਪਿਤਾ ਦਾ 2016 ’ਚ ਦਿਹਾਂਤ ਹੋ ਗਿਆ ਸੀ। ਸੋਨਾਲੀ ਦੇ ਸਰੀਰ ’ਤੇ ਸਨਮਾਨ ਚਿੰਨ੍ਹ ਵਜੋਂ ਭਾਜਪਾ ਦਾ ਝੰਡਾ ਲਗਾਇਆ ਗਿਆ। ਹਿਸਾਰ ਨਗਰ ਨਿਗਮ ਦੇ ਮੇਅਰ ਗੌਤਮ ਸਰਦਾਨਾ, ਸਾਬਕਾ ਮੰਤਰੀ ਸੰਪਤ ਸਿੰਘ ਤੋਂ ਇਲਾਵਾ ਨਵੀਨ ਜੈਹਿੰਦ ਵੀ ਸੋਨਾਲੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ। ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਕੁਲਦੀਪ ਬਿਸ਼ਨੋਈ ਸੋਨਾਲੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ