Kisan Andolan 2024: ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਖੇਤੀ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਖੇਤੀ ਮੌਸਮ ’ਤੇ ਨਿਰਭਰ ਹੈ ਮੌਸਮ ਅਨੁਕੁੂਲ ਹੋਵੇਗਾ ਤਾਂ ਫਸਲ ਹੋਵੇਗੀ ਨਹੀਂ ਤਾਂ ਨਹੀਂ ਗੜੇਮਾਰੀ, ਮੀਂਹ, ਹਨ੍ਹੇਰੀ, ਤੂਫਾਨ, ਸੋਕਾ ਇਨ੍ਹਾਂ ਸਾਰਿਆਂ ਨਾਲ ਫਸਲ ਦਾ ਪ੍ਰਭਾਵਿਤ ਹੋਣਾ ਤੈਅ ਹੈ ਜਦੋਂਕਿ ਹੋਰ ਬਹੁਤ ਸਾਰੇ ਵਪਾਰ ਅਤੇ ਰੁਜ਼ਗਾਰ ਉਪਰੋਕਤ ਹਾਲਾਤਾਂ ’ਚ ਵੀ ਬਿਨਾਂ ਪ੍ਰਭਾਵਿਤ ਹੋਏ ਰਹਿ ਸਕਦੇ ਹਨ ਇਸ ਲਈ ਕਿਸਾਨ ਦੀ ਆਮਦਨ ਮੌਸਮ ’ਤੇ ਨਿਰਭਰ ਹੈ ਹਾਲਾਂਕਿ ਵਿਗੜੇ ਮੌਸਮ ਦੀ ਚਪੇਟ ’ਚ ਆਉਣ ’ਤੇ ਸਰਕਾਰ ਕਿਸਾਨਾਂ ਦੀ ਫਸਲ ਦੇ ਨੁਕਸਾਨ ਦੀ ਭਰਪਾਈ ਕਰਦੀ ਹੈ ਪਰ ਇਹ ਰਾਸ਼ੀ ਊਠ ਦੇ ਮੂੰਹ ’ਚ ਜੀਰੇ ਬਰਾਬਰ ਹੁੰਦੀ ਹੈ।
ਇ ਖਬਰ ਵੀ ਪੜ੍ਹੋ : Jagjit Singh Dallewal: ਡੱਲੇਵਾਲ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਅਪਡੇਟ, ਜਾਣੋ
ਇਸ ਲਈ ਕਿਸਾਨ ਦੀ ਚਿੰਤਾ ਵਾਜ਼ਿਬ ਹੈ ਕਿਸਾਨ ਕਈ ਸਾਲਾਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ਸ਼ੀਲ ਹਨ ਸਾਲ 2020 ’ਚ ਤਿੰਨ ਖੇਤੀ ਸੁਧਾਰ ਬਿੱਲਾਂ ਖਿਲਾਫ ਇੱਕ ਸਾਲ ਤੋਂ ਜ਼ਿਆਦਾ ਦਿੱਲੀ ਦੀ ਸਰਹੱਦ ’ਤੇ ਧਰਨਾ ਦੇ ਕੇ ਕਿਸਾਨਾਂ ਨੇ ਸਰਕਾਰ ਨੂੰ ਬਿੱਲ ਵਾਪਸ ਲੈਣ ਨੂੰ ਮਜ਼ਬੂਰ ਕੀਤਾ ਹਾਲਾਂਕਿ ਕੁਝ ਖੇਤੀ ਮਾਹਿਰਾਂ ਦਾ ਮੰਨਣਾ ਸੀ ਕਿ ਇਹ ਬਿੱਲ ਕਿਸਾਨਾਂ ਦੀ ਖੁਸ਼ਹਾਲੀ ਦਾ ਰਸਤਾ ਦਿਖਾਉਂਦੇ ਪਰ ਕਿਸਾਨ ਸੰਗਠਨਾਂ ਦੀ ਰਾਇ ਇਸ ਦੇ ਉਲਟ ਸੀ ਸਰਕਾਰ ਵੱਲੋਂ ਇਹ ਤਿੰਨੇ ਖੇਤੀ ਬਿੱਲ ਵਾਪਸ ਲਏ ਜਾਣ ਤੋਂ ਬਾਅਦ ਵੀ ਕਿਸਾਨਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਹੈ ਕਿਸਾਨ ਸੰਘਰਸ਼ ਦੇ ਰਸਤੇ ’ਤੇ ਹਨ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਹਰ ਕਿਸੇ ਦਾ ਹੱਕ ਹੈ।
ਬਸ਼ਰਤੇ ਇਸ ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਪਰ ਅਕਸਰ ਪ੍ਰਦਰਸ਼ਨ ਕਿਸੇ ਨਾ ਕਿਸੇ ਉਤੇਜਨਾ ਜਾਂ ਅਪ੍ਰਤੱਖ ਸਿਆਸੀ ਦਖਲਅੰਦਾਜ਼ੀ ਨਾਲ ਹਿੰਸਕ ਹੋ ਜਾਂਦੇ ਹਨ, ਜੋ ਹਰ ਕਿਸੇ ਲਈ ਨੁਕਸਾਨਦੇਹ ਹਨ ਅੰਦੋਲਨਕਾਰੀਆਂ ਨੂੰ ਅਜਿਹੇ ਕਾਰਨਾਂ ’ਤੇ ਸਖ਼ਤ ਨਜ਼ਰ ਰੱਖਣੀ ਚਾਹੀਦੀ ਹੈ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ, ਜੋ ਮੰਗਾਂ ਤਰਕਸੰਗਤ ਹਨ ਉਨ੍ਹਾਂ ਨੂੰ ਮੰਨਣਾ ਚਾਹੀਦਾ ਹੈ ਅੜੀਅਲ ਰਵੱਈਏ ਨਾਲ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਦੁਨੀਆ ’ਚ ਅਜਿਹੀ ਕੋਈ ਵੀ ਸਮੱਸਿਆ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ਸ਼ਾਂਤੀਪੂਰਵਕ ਤਰੀਕੇ ਨਾਲ ਆਪਸੀ ਗੱਲਬਾਤ ਤੇ ਇੱਕ-ਦੂਜੇ ’ਤੇ ਵਿਸ਼ਵਾਸ ਨਾਲ ਹਰ ਸਮੱਸਿਆ ਦਾ ਹੱਲ ਸੰਭਵ ਹੈ। Kisan Andolan 2024