ਲੱਖਾਂ ਰੁਪਏ ਮੁੱਲ ਦੀ ਅਫੀਮ ਸਮੇਤ ਤਸਕਰ ਕਾਬੂ

Smugglers Opium, Worth Millions Rupees

ਬਾਘਾ ਪੁਰਾਣਾ (ਬਲਜਿੰਦਰ ਭੱਲਾ)। ਮੋਗਾ ਪੁਲਿਸ ਵੱਲੋਂ ਅਫੀਮ ਤਸਕਰੀ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਸੀਆਈਏ ਸਟਾਫ ਮੋਗਾ ਨੇ ਲੱਖਾਂ ਰੁਪਏ ਮੁੱਲ ਦੀ ਅਫੀਮ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ। ਇਸ ਸਬੰਧੀ ਵਿਚ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ ਤੇ ਜਦ ਸੀਆਈਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਡੀਐੱਸਪੀ ਆਈ ਜਸਪਾਲ ਸਿੰਘ ਦੀ ਅਗਵਾਈ ‘ਚ ਸਹਾਇਕ ਥਾਣੇਦਾਰ ਮਲਕੀਤ ਸਿੰਘ ਪੁਲਿਸ ਪਾਰਟੀ ਸਮੇਤ ਬਾਘਾ ਪੁਰਾਣਾ ਹਲਕੇ ‘ਚ ਗਸ਼ਤ ਕਰ ਰਹੇ ਸਨ, ਜਦ ਉਹ ਰਾਜੇਆਣਾ ਭਗਤਾ ਬਾਈਪਾਸ ਪੁਲ ਸੂਆ ਦੇ ਕੋਲ ਪਹੁੰਚ ਤਾਂ ਸ਼ੱਕ ਦੇ ਅਧਾਰਤ।

ਜਦ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰ ਰਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਪਿੰਡ ਨੱਥੋਕੇ ਨੂੰ ਰੋਕਿਆ ਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਕਿੱਲੋ ਅਫੀਮ ਬਰਾਮਦ ਕੀਤੀ ਗਈ। ਕਥਿਤ ਤਸਕਰ ਖਿਲਾਫ ਥਾਣਾ ਬਾਘਾ ਪੁਰਾਣਾ ‘ਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਸਮੇਂ ਉਸਨੇ ਦੱਸਿਆ ਕਿ ਉਕਤ ਅਫੀਮ ਉਹ ਰਾਜਸਥਾਨ ਤੋਂ ਲੈ ਕੇ ਆਇਆ ਸੀ, ਜਿਸ ਨੂੰ ਅੱਜ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਨ ਲਈ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਪਰ ਪੁਲਿਸ ਪਾਰਟੀ ਦੇ ਕਾਬੂ ਆ ਗਿਆ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਤਸਕਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਪਹਿਲਾਂ ਕਿੰਨੀ ਵਾਰ ਅਫੀਮ ਲੈ ਕੇ ਆਇਆ ਹੈ ਤੇ ਉਸਨੇ ਕਿਹਾ ਕਿਹੜੇ ਕਿਹੜੇ ਗ੍ਰਾਹਕਾਂ ਨੂੰ ਅਫੀਮ ਸਪਲਾਈ ਕੀਤੀ ਹੈ, ਜਿਸ ਨੂੰ ਬਾਅਦ ‘ਚ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।