Mobile Addiction: ਸਰਸਾ (ਦੀਪਕ ਤਿਆਗੀ)। ਅੱਜ ਦੇ ਸਮੇਂ ’ਚ ਸਮਾਰਟਫੋਨ ਦੀ ਆਦਤ ਸਾਡੀ ਆਧੁਨਿਕ ਜੀਵਨ ਸ਼ੈਲੀ ਲਈ ਇੱਕ ਚੁਣੌਤੀ ਬਣ ਗਿਆ ਹੈ, ਜਿਸ ਨੇ ਸਾਡੇ ਇੱਕ-ਦੂਜੇ ਨਾਲ ਜੁੜਨ, ਕੰਮ ਕਰਨ ਤੇ ਆਰਾਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਦਰਅਸਲ, ਅਸੀਂ ਹਰ ਸਮੇਂ ਫੋਨ ’ਤੇ ਲਗਾਤਾਰ ਐਕਟਿਵ ਰਹਿਣ ਕਾਰਨ ਇਸ ਦੀ ਕੀਮਤ ਸਾਨੂੰ ਚੁਕਾਉਣੀ ਪੈਂਦੀ ਹੈ, ਜਿਵੇਂ ਕਿ ਨੀਂਦ, ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਖਾਸ ਕਰਕੇ ਨੌਜਵਾਨਾਂ ਤੇ ਜਵਾਨ ਬਾਲਗਾਂ ’ਚ। ਦੱਸ ਦੇਈਏ ਕਿ ਸਮਾਰਟਫੋਨ ਦੀ ਆਦਤ ਨੂੰ ਜਨ ਸਿਹਤ ਮਹਾਮਾਰੀ ਕਿਹਾ ਜਾਂਦਾ ਹੈ।
ਇਹ ਖਬਰ ਵੀ ਪੜ੍ਹੋ : ਸ਼੍ਰੀ ਜਲਾਲਆਣਾ ਸਾਹਿਬ ’ਚ ਸੇਵਾ ਕਾਰਜ਼ ਜੋਰਾਂ ’ਤੇ!
ਸਪੇਨ ਨੇ ਦਿੱਤਾ ਦਲੇਰ ਕਦਮ ਚੁੱਕਣ ਦਾ ਸੱਦਾ | Mobile Addiction
ਦੱਸ ਦੇਈਏ ਕਿ ਸਪੇਨ ਨੇ ਇੱਕ ਦਲੇਰਾਨਾ ਕਦਮ ਚੂੱਕਣ ਦਾ ਸੱਦਾ ਦਿੱਤਾ ਹੈ, ਭਾਵ ਦੇਸ਼ ’ਚ ਵਿਕਣ ਵਾਲੇ ਸਾਰੇ ਸਮਾਰਟਫੋਨਾਂ ’ਤੇ ਸਿਗਰੇਟ ਦੇ ਪੈਕੇਟਾਂ ਦੀ ਤਰ੍ਹਾਂ ਸਿਹਤ ਚੇਤਾਵਨੀਆਂ ਨੂੰ ਲਾਜ਼ਮੀ ਬਣਾਉਣਾ, ਇਸ ਕਦਮ ਦਾ ਉਦੇਸ਼ ਬਹੁਤ ਜ਼ਿਆਦਾ ਸ੍ਰਕੀਨ ਸਮੇਂ ਦੇ ਜੋਖਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਸੋਚ-ਸਮਝ ਕੇ ਇਸ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨਾ ਹੈ।
ਦਿਲ ਦਾ ਖਤਰਾ | Mobile Addiction
ਇਸ ਦੇ ਨਾਲ ਹੀ, ਜਿਹੜੇ ਵਿਅਕਤੀ ਬਹੁਤ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਤੇ ਜ਼ਿਆਦਾ ਸਮਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਦਿਲ ਤੇ ਸਟ੍ਰੋਕ ਦਾ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਭਾਰ ਤੇ ਪ੍ਰੈਸ਼ਰ ਕੰਟਰੋਲ ’ਚ ਵੀ ਰਹੇ ਪਰ ਦਿਲ ਸਟ੍ਰੋਕ ਦਾ ਖਤਰਾ ਵਧਿਆ ਰਹਿੰਦਾ ਹੈ। ਦਰਅਸਲ ਇ ਖੋਜ 1990 ਤੇ 1991 ’ਚ ਪੈਦਾ ਹੋਏ 14,500 ਬੱਚਿਆਂ ’ਤੇ ਕੀਤੀ ਗਈ ਹੈ।
ਜ਼ਿਆਦਾ ਸਕ੍ਰੀਨ ਟਾਈਮ ਕਾਰਨ ਹੋ ਜਾਵੇਗੀ ਦਿਲ ਦੀ ਬਿਮਾਰੀ
ਖੋਜ ’ਚ ਪਾਇਆ ਗਿਆ ਹੈ ਕਿ ਜਿਹੜੇ ਬੱਚੇ ਜ਼ਿਆਦਾ ਫੋਨ ਤੇ ਟੈਬ ਵੇਖਦੇ ਹਨ, ਇਸ ਕਾਰਨ ਉਨ੍ਹਾਂ ਦੀ ਸਰੀਰਕ ਗਤੀਵਿਧੀ ਘੱਟ ਹੁੰਦੀ ਹੈ, ਜ਼ਿਆਦਾ ਸਮਾਂ ਫੋਨ ’ਤੇ ਬਿਤਾਉਂਦੇ ਹਨ, ਤੇ ਇਸ ਕਾਰਨ ਉਨ੍ਹਾਂ ਨੂੰ ਗੰਭੀਰ ਇਕੋਕਾਰਡੀਓਗ੍ਰਾਫੀ ਬਿਮਾਰੀ ਹੁੰਦੀ ਹੈ, ਇਸ ਲਈ ਸਰੀਰਕ ਤੌਰ ’ਤੇ ਅਕਿਰਿਆਸ਼ੀਲ ਰਹਿੰਦੇ ਹਨ।
ਇਨ੍ਹਾਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖਤਰਾ | Mobile Addiction
ਦੱਸ ਦੇਈਏ ਕਿ ਜਿਹੜੇ ਬੱਚੇ ਸਰੀਰਕ ਤੌਰ ’ਤੇ ਸਰਗਰਮ ਨਹੀਂ ਰਹਿੰਦੇ, ਉਨ੍ਹਾਂ ਨੂੰ ਕਾਫੀ ਘੱਟ ਉਮਰ ’ਚ ਮੋਟਾਪਾ ਤੇ ਟਾਈਪ-2 ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ, ਅਜਿਹੇ ਬੱਚਿਆਂ ’ਚ ਨਿਊਰੋਡੀਜ਼ਨਰੇਟਿਵ ਦੀ ਬਿਮਾਰੀ ਤੇ ਦਿਲ ਨਾਲ ਜੁੜੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਅੱਜ-ਕੱਲ੍ਹ ਦੇ ਬੱਚੇ ਫੋਨ ਕਾਰਨ ਸਮਾਜ ਤੋਂ ਦੂਰ ਹੁੰਦੇ ਜਾ ਰਹੇ ਹਨ।
ਜ਼ਿਆਦਾ ਸਮਾਰਟਫੋਨ ਦੀ ਵਰਤੋਂ ਕਰਨ ਦੇ ਨੁਕਸਾਨ
- ਕੰਪਿਊਟਰ ਵਿਜ਼ਨ ਸਿੰਡਰੋਮ
- ਰੀੜ੍ਹ ਦੀ ਹੱਡੀ ’ਤੇ ਗੰਭੀਰ ਅਸਰ
- ਸਕਿੱਨ ਨਾਲ ਜੁੜੀਆਂ ਸਮੱਸਿਆਵਾਂ
- ਨੀਂਦ ਨਾਲ ਜੁੜੀਆਂ ਸਮੱਸਿਆਵਾਂ
- ਮਾਨਸਿਕ ਤਣਾਅ ਦਾ ਵਧਣਾ
- ਆਤਮਵਿਸ਼ਵਾਸ਼ ’ਚ ਕਮੀ
ਡਿਜੀਟਲ ਫਾਸਟਿੰਗ (SEED CAMPAIGN) ਮੁਹਿੰਮ
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮੋਬਾਇਲ ਫੋਨ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਰਿਸ਼ਤਿਆਂ ’ਤੇ ਵੀ ਬੁਰਾ ਪ੍ਰਭਾਵਾਂ ਨੂੰ ਖਤਮ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਜਿਹੜੇ 7 ਤੋਂ9 ਵਜੇ ਤੱਕ ਮੋਬਾਇਲ ਦੀ ਵਰਤੋਂ ਨਾ ਕਰਨ ਦੀ ਮੁਹਿੰਮ ਚਲਾਈ ਗਈ ਹੈ। ਪੂਜਨੀਕ ਗੁਰੂ ਜੀ ਵੱਲੋਂ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ 2 ਘੰਟੇ ਮੋਬਾਇਲ ਫੋਨ ਬੰਦ ਕਰਕੇ ਇਨ੍ਹਾਂ 2 ਘੰਟਿਆਂ ਨੂੰ ਆਪਣੇ ਪਰਿਵਾਰਾਂ ਨਾਲ ਬਿਤਾਉਣ ਲਈ ਕਿਹਾ ਗਿਆ ਹੈ, ਜਿਸ ’ਤੇ ਸਾਧ-ਸੰਗਤ 7 ਤੋਂ 9 ਵਜੇ ਤੱਕ ਮੋਬਾਇਲ ਫੋਨ ਬੰਦ ਕਰਦੀ ਹੈ। ਮੋਬਾਇਲ ਫੋਨ ਬੰਦ ਕਰਨ ਕਰਕੇ ਪਰਿਵਾਰਾਂ ’ਚ ਆਪਸੀ ਪਿਆਰ ਵਧਣ ਲੱਗਿਆ ਹੈ ਤੇ ਬੱਚੇ ਆਪਣਾ ਮਾਤਾ-ਪਿਤਾ ਨਾਲ ਸਮਾਂ ਬਿਤਾਉਣ ਲੱਗੇ ਹਨ ਤੇ ਆਪਣੇ ਬਜ਼ੂਰਗਾਂ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗੇ ਹਨ।
ਯੂਨੀਵਰਸਿਟੀ ਆਫ ਰੋਚੈਸਟਰ ਮੈਡੀਕਲ ਸੈਂਟਰ (ਯੂਐੱਸਏ) ਦੀ ਰਿਪੋਰਟ
ਯੂਨੀਵਰਸਿਟੀ ਆਫ ਰੋਚੈਸਟਰ ਮੈਡੀਕਲ ਸੈਂਟਰ (ਯੂਐੱਸਏ) ਦੀ ਰਿਪੋਰਟ ਅਨੁਸਾਰ ਕਈ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਸਮਾਰਟਫੋਨ ਦੀ ਵਰਤੋਂ ’ਚ ਥੋੜੀ ਜਿਹੜੀ ਕਮੀ ਵੀ ਮਾਨਸਿਕ ਸਿਹਤ ’ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਹੈ। ਅਪਰੈਲ 2019 ਤੋਂ ਨਵੰਬਰ 2020 ਤੱਕ ਜਰਮਨੀ ’ਚ ਕੀਤੇ ਗਏ ਇੱਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਇੱਕ ਹਫਤੇ ਲਈ ਹਰ ਦਿਨ 1 ਘੰਟੇ ਸਮਾਰਟਫੋਨ ਦੀ ਵਰਤੋਂ ’ਚ ਕਮੀ ਨਾਲ ਡਿਪਰੈਸ਼ਨ ਤੇ ਚਿੰਤਾ ਦਾ ਪੱਧਰ ਘੱਟ ਹੋ ਗਿਆ। ਨਾਲ ਹੀ ਘੱਟ ਫੋਨ ਵਰਤਣ ਨਾਲ ਲੋਕਾਂ ਦੀ ਸਰੀਰਿਕ ਗਤੀਵਿਧੀ ’ਚ ਵੀ ਸੁਧਾਰ ਹੋਇਆ ਹੈ। ਇਸ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਫੋਨ ਦੀ ਆਦਤ ਸਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।