ਲੋਕਾਂ ‘ਚ ਅੱਤਵਾਦ ਫੈਲਾਉਣ ਦਾ ਦੋਸ਼
ਯਾਔਂਡੇ, ਏਜੰਸੀ। ਕੈਮਰੂਨ ‘ਚ ਦੱਖਣੀ ਪੂਰਬੀ ਖੇਤਰ ਏਕੋਨਾ ‘ਚ ਵੱਖਵਾਦ ਖਿਲਾਫ਼ ਫੌਜੀ ਅਭਿਆਨ ‘ਚ ਘੱਟੋ ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਝਾੜੀਆਂ ‘ਚ ਲੁਕੇ ਵੱਖਵਾਦੀ ਅੱਤਵਾਦੀਆਂ ਨੂੰ ਗੋਲੀ ਮਾਰ ਦਿੱਤੀ। ਉਹਨਾਂ ‘ਚੋਂ ਜ਼ਿਆਦਾਤਰ ‘ਤੇ ਲੋਕਾਂ ‘ਚ ਅੱਤਵਾਦ ਫੈਲਾਉਣ ਦਾ ਦੋਸ਼ ਸੀ। ਸਥਾਨਕ ਲੋਕਾਂ ਦਾ ਹਾਲਾਂਕਿ ਕਹਿਣਾ ਹੈ ਕਿ ਉਹਨਾ ਨੂੰ ਸਰਕਾਰੀ ਸੁਰੱਖਿਆ ਬਲਾਂ ਨੇ ਗੋਲੀ ਮਾਰੀ।
ਉਹਨਾਂ ਦੱਸਿਆ ਕਿ ਇੱਕ ਪਰਿਵਾਰ ਦੇ ਛੇ ਮੈਂਬਰਾਂ ਨੂੰ ਗੋਲੀ ਮਾਰੀ ਗਈ ਜਿਹਨਾਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਉਹ ਫੌਜ ਤੋਂ ਬਚਣ ਲਈ ਝਾੜੀਆਂ ‘ਚ ਲੁਕੇ ਹੋਏ ਸਨ। ਜਿਕਰਯੋਗ ਹੈ ਕਿ ਦੇਸ਼ ਦੇ ਦੋ ਅੰਗਰੇਜ਼ੀ ਭਾਸ਼ਾ ਇਲਾਕਿਆਂ ਨੂੰ ਵੱਖ ਕਰਨ ਦੀ ਮੰਗ ਨੂੰ ਲੈ ਕੇ ਨਵੰਬਰ 2017 ਤੋਂ ਸਰਕਾਰੀ ਸੁਰੱਖਿਆ ਬਲਾਂ ਅਤੇ ਹਥਿਆਰਬੰਦ ਵੱਖਵਾਦੀਆਂ ‘ਚ ਮੁਕਾਬਲੇ ਜਾਰੀ ਹਨ। ਵੱਖਵਾਦੀ ਦੋਵਾਂ ਖੇਤਰਾਂ ਨੂੰ ਦੇਸ਼ ਤੋਂ ਵੱਖ ਕਰਕੇ ਵੱਖਰਾ ‘ਅੰਬਾਜੋਨਿਆ’ ਦੇਸ਼ ਬਣਾਉਣਾ ਚਾਹੁੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।