ਇਜ਼ਰਾਈਲ ਵਿੱਚ ਰਾਕੇਟ ਹਮਲੇ ਦੀ ਧਮਕੀ ਦਾ ਸਾਇਰਨ ਵੱਜਿਆ
ਤੇਲ ਅਵੀਵ। ਯਰੂਸ਼ਲਮ ਪੋਸਟ ਨੇ ਰਿਪੋਰਟ ਦਿੱਤੀ ਹੈ ਕਿ ਉੱਤਰੀ ਇਜ਼ਰਾਈਲ ਵਿੱਚ ਸੰਭਾਵਿਤ ਰਾਕੇਟ ਹਮਲੇ ਦੀ ਚੇਤਾਵਨੀ ਨਾਲ ਖ਼ਤਰੇ ਦਾ ਸਾਇਰਨ ਵਜਾਇਆ ਗਿਆ। ਰਿਪੋਰਟ ਦੇ ਅਨੁਸਾਰ, ਉਮ-ਅਲ-ਫਾਹਮ ਦੇ ਆਲੇ-ਦੁਆਲੇ ਸਾਇਰਨ ਦੀਆਂ ਅਵਾਜਾਂ ਸੁਣਾਈ ਦਿੱਤੀਆਂ। ਇਸ ਦੌਰਾਨ ਸੀਰੀਆ ਦੇ ਸਰਕਾਰੀ ਮੀਡੀਆ ਨੇ ਰਾਜਧਾਨੀ ਦਮਿਸ਼ਕ ਦੇ ਨੇੜੇ ਇਜ਼ਰਾਈਲੀ ਹਵਾਈ ਹਮਲੇ ਦੀ ਵੀ ਰਿਪੋਰਟ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਇਜ਼ਰਾਈਲ ਦਾ ਇਹ ਦੂਜਾ ਹਵਾਈ ਹਮਲਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ