ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਸਿੱਧੂ ਦੀ ਨਾਰਾ...

    ਸਿੱਧੂ ਦੀ ਨਾਰਾਜਗੀ ਦੂਰ ਕਰਨ ਲਈ ਮੀਟਿੰਗ ਹੋਈ ਸ਼ੁਰੂ

    ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੱਧੂ ਦੋਵੇ ਪਹੁੰਚੇ ਪੰਜਾਬ ਭਵਨ

    ਚੰਡੀਗੜ੍ਹ। ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਨ ਲਈ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਚੰਨੀ ਤੇ ਹਰੀਸ਼ ਰਾਵਤ ਵੀ ਪਹੁੰਚ ਚੁੱਕੇ ਹਨ। ਲਾਲ ਸਿੰਘ ਤੇ ਪ੍ਰਗਟ ਸਿੰਘ ਅਜੇ ਪਹੁੰਚੇ ਨਹੀਂ ਹਨ ਪਰ ਕਿਹਾ ਜਾ ਰਿਹਾ ਹੈ ਕਿ ਕੁਝ ਦੇਰ ਵਿੱਚ ਉਹ ਵੀ ਪੰਜਾਬ ਭਵਨ ਵਿਖੇ ਪਹੁੰਚ ਜਾਣਗੇ।

    ਦੱਸਣਯੋਗ ਹੈ ਕਿ  ਨਵਜੋਤ ਸਿੰਘ ਦੇ ਅਸਤੀਫੇ ਤੋਂ ਬਾਅਦ, ਕਾਂਗਰਸ ਹਾਈਕਮਾਨ ਨੇ ਮਨ ਬਣਾ ਲਿਆ ਸੀ ਕਿ ਸਿੱਧੂ ਨੂੰ ਮਨਾਇਆ ਨਹੀਂ ਜਾਵੇਗਾ ਅਤੇ ਨਵੇਂ ਸੂਬਾ ਪ੍ਰਧਾਨ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਹਾਈਕਮਾਂਡ ਦੇ ਰਵੱਈਏ ਨੂੰ ਵੇਖਦਿਆਂ ਨਵਜੋਤ ਸਿੰਘ ਸਿੱਧੂ ਨੇ ਹੁਣ ਗੱਲਬਾਤ ਲਈ ਆਪਣਾ ਮਨ ਬਣਾ ਲਿਆ ਸੀ। ਅੱਜ ਦੁਪਹਿਰ 3 ਵਜੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਮੁਲਾਕਾਤ ਕਰਨੀ ਸੀ ਅਤੇ ਇਹ ਜਾਣਕਾਰੀ ਸਿੱਧੂ ਨੇ ਖੁਦ ਟਵੀਟ ਕਰਕੇ ਦਿੱਤੀ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ