ਨਵੀ ਦਿੱਲੀ, ਏਜੰਸੀ। ਕ੍ਰਿਕਟਰ ਤੋਂ ਰਾਜਨੇਤਾ ਬਣੇ ਪੰਜਾਬ ਦੇ ਕਾਂਗਰਸ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਸਹੂੰ ਚੁੱਕ ਸਮਾਗਮ ‘ਚ ਸਾਮਲ ਹੋਣ ਸਬੰਧੀ ਭਾਜਪਾ ਦੀਆਂ ਟਿੱਪਣੀਆਂ ਨੂੰ ਲੈ ਕੇ ਜਵਾਬੀ ਹਮਲਾ ਬੋਲਿਆ ਹੈ। ਸਿੱਧੂ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖਾਨ ਸਾਹਿਬ ਨੂੰ ਪਿਛਲੇ 35 ਸਾਲਾਂ ਤੋਂ ਜਾਣਦੇ ਹਨ ਅਤੇ ਉਸਦੀ ਦੋਸਤੀ ਦੇ ਸੱਦੇ ‘ਤੇ ਉਸਦੇ ਸਹੁੰ ਚੁੱਕ ਸਮਾਗਮ ‘ਚ ਸਾਮਲ ਹੋਏ। ਉਨ੍ਹਾਂ ਕਿਹਾ, ਜੋ ਲੋਕ ਮੇਰੀ ਨਿੰਦਾ ਕਰਦੇ ਹਨ ਉਹ ਲੰਮੀ ਜਿੰਦਗੀ ਜਿਉਣ। ਜ਼ਰੂਰੀ ਨਹੀਂ ਹੈ ਕਿ ਮੈਂ ਅਜਿਹਾ ਹੀ ਬੋਲਾਂ। (Pakistan Visit)
ਉਨ੍ਹਾਂ ਨੇ ਕਿਹਾ, ਹਰ ਰੋਜ ਹੀ ਖੇਡ ਦੇ ਮੈਦਾਨ ‘ਤੇ ਗੱਲਬਾਤ ਕਰਦੇ ਰਹੇ ਹਾਂ। ਅਸੀਂ ਇੱਕ ਦੂਜੇ ਨਾਲ ਮਿਲ ਕੇ ਕਮੈਂਟਰੀ ਵੀ ਕੀਤੀ ਹੈ। ਇਹ ਇਕ ਦੋਸਤੀ ਦਾ ਤਕਾਜਾ ਸੀ ਅਤੇ ਇਸ ਨੂੰ ਸਾਉੜੀ ਸੋਚ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਭਾਜਪਾ ਨੇ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸਿੱਧੂ ਦੇ ਪਾਕਿਸਤਾਨ ਕਬਜੇ ਵਾਲੇ ਕਸ਼ਮੀਰ ਦੇ ਰਾਸ਼ਟਰਪਤੀ ਮਸੂਦ ਖਾਨ ਤੇ ਪਾਕਿਸਤਾਨ ਦੇ ਸੈਨਿਕ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਣ ਦੀ ਆਲੋਚਨਾ ਕੀਤੀ ਹੈ। ਭਾਜਪਾ ਦੇ ਬੁਲਾਰੇ ਸੰਵਿਤ ਪਾਤਰਾ ਨੇ ਸ਼ਨਿੱਚਰਵਾਰ ਨੂੰ ਇਹ ਪੱਤਰਕਾਰ ਸੰਮੇਲਨ ‘ਚ ਕਿਹਾ ਸੀ ਕਿ ਕੋਈ ਸਾਧਾਰਨ ਗੱਲ ਨਹੀਂ ਹੈ।
ਸਿੱਧੂ ਕਾਂਗਰਸ ਦੇ ਮੰਨੇ-ਪਰਮੰਨੇ ਨੇਤਾ ਹਨ ਅਤੇ ਉਹ ਪੰਜਾਬ ਸਰਕਾਰ ‘ਚ ਮੰਤਰੀ ਹਨ। ਉਨ੍ਹਾਂ ਨੇ ਕਿਹਾ ਉਹ ਜਾਨਣਾ ਚਾਹੁੰਦੇ ਹਨ ਕਿ ਸਿੱਧੂ ਨੇ ਪਾਕਿਸਤਾਨ ਜਾਣ ਲਈ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਇਜਾਜਤ ਲਈ ਸੀ ਜੇਕਰ ਲਈ ਸੀ ਤਾਂ ਕਦੋਂ ਲਈ ਸੀ। ਜੇ ਅਜਿਹੀ ਇਜਾਜਤ ਨਹੀਂ ਲਈ ਸੀ ਤਾਂ ਕਾਂਗਰਸ ਸਿੱਧੂ ਖਿਲਾਫ ਕੀ ਕਾਰਵਾਈ ਕਰੇਗੀ। ਉਨ੍ਹਾਂ ਨੇ ਸਵਾਲ ਉਠਾਇਆ ਕਿ ਕਈ ਭਾਰਤੀਆਂ ਦੀ ਮੌਤ ਲਈ ਜਿੰਮੇਵਾਰ ਜਨਰਲ ਬਾਜਵਾ ਨੂੰ ਗਲੇ ਲਗਾਉਣਾ ਕੀ ਜਾਇਜ ਹੈ?