Honesty: ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

Honesty
Honesty: ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

ਜੈਤੋ (ਅਜੈ ਮਨਚੰਦਾ)। Honesty: ਅੱਜ-ਕੱਲ੍ਹ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਪਰ ਅੱਜ ਇੱਕ ਡੇਰਾ ਸ਼ਰਧਾਲੂ ਹੰਸਰਾਜ ਇੰਸਾਂ ਵੱਲੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਡੇਰਾ ਸ਼ਰਧਾਲੂ ਹੰਸਰਾਜ ਇੰਸਾਂ ਪੰਜਾਬ ਪੁਲਿਸ ’ਚ ਤਇਨਾਤ ਹਨ। ਜਦੋਂ ਹੰਸਰਾਜ ਇੰਸਾਂ ਅਪਣੀ ਰਾਤ ਦੀ ਡਿਊਟੀ ਤੇ ਜਾਣ ਲਈ ਜੈਤੋ ਤੋਂ ਫ਼ਰੀਦਕੋਟ ਪਹੁੰਚੇ ਤਾਂ ਪੀਆਰਟੀਸੀ ਬੱਸ ਦੀ ਪਿਛਲੀ ਸੀਟ ਤੇ ਆਈ ਫੋਨ ਮਿਲਿਆ। ਜਿਸ ’ਤੇ ਵਾਰ-ਵਾਰ ਫੋਨ ਆ ਰਹੇ ਸਨ।

ਹੰਸਰਾਜ ਇੰਸਾਂ ਵੱਲੋਂ ਕਾਲ ਚੁੱਕਣ ’ਤੇ ਪਤਾ ਲੱਗਿਆ ਕਿ ਉਕਤ ਮੋਬਾਇਲ ਨੀਲਅਸਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸਾਦਾ ਪੱਤੀ ਜੈਤੋ ਦਾ ਹੈ। ਹੰਸ ਰਾਜ ਇੰਸਾਂ ਵੱਲੋਂ ਮੋਬਾਇਲ ਮਾਲਕ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਫੋਨ ਮੇਰੇ ਕੋਲ ਸੁਰੱਖਿਅਤ ਹੈ ਤੇ ਕਿਹਾ ਕਿ ਮੈਂ ਕੱਲ੍ਹ ਡਿਊਟੀ ਤੋਂ ਵਾਪਸ ਆ ਕੇ ਤੁਹਾਨੂੰ ਤੁਹਾਡਾ ਫੋਨ ਦੇ ਦੇਵਾਂਗਾ। ਇਸ ’ਤੇ ਹੰਸਰਾਜ ਇੰਸਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ, ਨੀਲਅਸਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸਾਦਾ ਪੱਤੀ ਜੈਤੋ ਦੇ ਵੱਡੇ ਭਰਾ ਤੇ ਉਨ੍ਹਾ ਦੇ ਪਰਿਵਾਰਕ ਮੈਂਬਰ ਬੁੱਧ ਸਿੰਘ ਨੂੰ ਸੌਂਪ ਦਿੱਤਾ। Honesty

Read This : ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ

ਮੋਬਾਈਲ ਮਾਲਕ ਨੇ ਦੱਸਿਆ ਕਿ ਮੋਬਾਇਲ ਡਿੱਗਣ ਤੋਂ ਬਾਅਦ ਤੋਂ ਹੀ ਉਹ ਕਾਫੀ ਪਰੇਸ਼ਾਨੀ ’ਚ ਸੀ। ਮੋਬਾਈਲ ਮਾਲਕ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਦਾ ਅਸਰ ਵੇਖ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ ਤੇ ਕਿਹਾ ਕਿ ਕਲਯੁਗ ਤੇ ਖਾਸ ਕਰਕੇ ਨਸ਼ਿਆਂ ਦੇ ਇਸ ਭਿਆਨਕ ਦੌਰ ’ਚ ਵੀ ਇਮਾਨਦਾਰੀ ਜਿਓਂਦੀ ਹੈ। ਏਥੇ ਜ਼ਿਕਰਯੋਗ ਹੈ ਕਿ ਉਕਤ ਹੰਸ ਰਾਜ ਇੰਸਾਂ ਜੈਤੋ ਸ਼ਹਿਰ ਦੇ ਵਾਰਡ ਨੰਬਰ 16 ਦੇ ਮੌਜ਼ੂਦਾ ਐਮਸੀ ਖੁਸ਼ੀ ਰਾਮ ਦੇ ਪੁੱਤਰ ਹਨ। Honesty