ਕਬੱਡੀ ਖਿਡਾਰੀ ’ਤੇ ਚਲਾਈਆਂ ਗੋਲੀਆਂ, ਹਾਲਾਤ ਗੰਭੀਰ

Moga News
ਕਬੱਡੀ ਖਿਡਾਰੀ ’ਤੇ ਚਲਾਈਆਂ ਗੋਲੀਆਂ, ਹਾਲਾਤ ਗੰਭੀਰ

(ਸੱਚ ਕਹੂੰ ਨਿਊਜ਼) ਮੋਗਾ। ਮੋਗਾ ’ਚ ਕਬੱਡੀ ਖਿਡਾਰੀ ’ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ। Moga News  ਇਸ ਦੌਰਾਨ ਕਬੱਡੀ ਖਿਡਾਰੀ ਦੇ ਗੋਲੀ ਵੱਜੀ ਜਿਸ ਨੂੰ ਜਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਾਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਚਾਕੂ ਨਾਲ ਦੁਕਾਨਦਾਰ ਨੂੰ ਕੀਤਾ ਜ਼ਖ਼ਮੀ, ਪਿਸਤੌਲ ਦੀ ਨੋਕ ਤੇ ਲੁਟੇਰੇ ਪੈਸੇ ਲੁੱਟ ਹੋਏ ਫ਼ਰਾਰ

ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਧੂਰਕੋਟ ਰਣਸੀਹ ’ਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਦੇ ਘਰ ਦੋ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਉਨਾਂ ਨੇ ਘਰ ਆ ਆਵਾਜ਼ ਲਗਾਈ ਜਿਸ ਤੋਂ ਬਾਅਦ ਬਿੰਦਰੂ ਬਾਹਰ ਗੇਟ ’ਤੇ ਆਇਆ ਤੇ ਬਦਮਾਸ਼ਾਂ ਨੇ ਆਉਂਦੇ ਸਾਰ ਹੀ ਉਸ ‘ਤੇ ਗੋਲੀਆਂ ਚਲਾ ਦਿੱਤੀ। ਇੱਕ ਗੋਲੀ ਹਰਵਿੰਦਰ ਸਿੰਘ ਦੀ ਲੱਤ ’ਚ ਵੱਜੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸੇ ਦੇਈਏ ਕਿ ਬਿੰਦਰੂ ਪਿੰਡ ਧੂੜਕੋਟ ਰਣ ਸਿੰਘ ਦਾ ਰਹਿਣ ਵਾਲਾ ਹੈ। ਉਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੈ। (Moga News )

LEAVE A REPLY

Please enter your comment!
Please enter your name here