ਸਾਡੇ ਨਾਲ ਸ਼ਾਮਲ

Follow us

23.7 C
Chandigarh
Sunday, February 15, 2026
More
    Home ਸੂਬੇ ਪੰਜਾਬ ਸਪੀਕਰ ਸੰਧਵਾਂ ...

    ਸਪੀਕਰ ਸੰਧਵਾਂ ਨੂੰ ਸਦਮਾ, ਮਾਮਾ ਜੀ ਦਾ ਅਚਾਨਕ ਵਿਛੋੜਾ

    Kotkapura News

    ਕੋਟਕਪੂਰਾ (ਅਜੈ ਮਨਚੰਦਾ) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦ ਉਹਨਾਂ ਦੇ ਸਤਿਕਾਰਤ ਮਾਮਾ ਰਾਮ ਸਿੰਘ ਲੋਧੀ ਸਰਪੰਚ ਠੱਠੀ ਭਾਈ ਨਿਊੁਜ਼ੀਲੈਂਡ ਵਿਖੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਅੰਤਿਮ ਸਸਕਾਰ ਮਿ੍ਰਤਕ ਦੇਹ ਪਿੰਡ ਠੱਠੀ ਭਾਈ ਵਿਖੇ ਪੁੱਜਣ ਤੋਂ ਬਾਅਦ 7 ਜੂਨ ਦਿਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। (Kotkapura News)

    ਸਪੀਕਰ ਸੰਧਵਾਂ ਅਤੇ ਰਾਮ ਸਿੰਘ ਲੋਧੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਸਮੂਹ ਕੈਬਨਿਟ ਮੰਤਰੀ, ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਹਿਬਾਨ ਸ਼ਾਮਲ ਹਨ। ਗੁੱਡ ਮੌਰਨਿੰਗ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਵਿਨੋਦ ਕੁਮਾਰ ਬਾਂਸਲ (ਪੱਪੂ ਲਹੋਰੀਆ), ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ, ਗੁਰਤੇਜ ਸਿੰਘ ਖੋਸਾ ਜਿਲਾ ਪ੍ਰਧਾਨ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਜਗਸੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਬੱਬੂ ਆਦਿ ਨੇ ਰਾਮ ਸਿੰਘ ਲੋਧੀ ਜੀ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਬੰਧਤ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ।

    Also Read : T20 World Cup 2024: ਭਾਰਤ-ਪਾਕਿਸਤਾਨ ਮੈਚ ’ਚ ਅੱਤਵਾਦੀ ਹਮਲੇ ਦੀ ਧਮਕੀ

    LEAVE A REPLY

    Please enter your comment!
    Please enter your name here