ਅਕਾਲੀ ਦਲ ਨੂੰ ਝਟਕਾ, ਦੋ ਦਰਜਨ ਜ਼ਿਲ੍ਹਾ ਅਹੁਦੇਦਾਰਾਂ ਤੇ ਕੌਂਸਲਰਾਂ ਵੱਲੋਂ ਮੁਢਲੀ ਮੈਂਬਰਸ਼ਿਪ ਤੋਂ ਅਸਤੀਫੇ

Sukhbir badal
The strange decision of the Akali Dal

ਅਕਾਲੀ ਦਲ ਨੂੰ ਝਟਕਾ, ਦੋ ਦਰਜਨ ਜ਼ਿਲ੍ਹਾ ਅਹੁਦੇਦਾਰਾਂ ਤੇ ਕੌਂਸਲਰਾਂ ਵੱਲੋਂ ਮੁਢਲੀ ਮੈਂਬਰਸ਼ਿਪ ਤੋਂ ਅਸਤੀਫੇ

ਮੋਹਾਲੀ (ਕੁਲਵੰਤ ਕੋਟਲੀ) ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਐਲਾਨ ਹੋਣ ਦੇ ਨਾਲ ਹੀ ਅਕਾਲੀ ਦਲ ਨੂੰ ਵੱਡੇ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ ਬੀਤੇ ਦਿਨÄ ਅਕਾਲੀ ਦਲ ਵੱਲੋਂ ਭਾਵੇਂ ਭਗਾਵਤ ਨੂੰ ਸ਼ੁਰੂ ’ਚ ਰੋਕਣ ਦੀ ਕੋਸ਼ਿਸ਼ ਕਰਦਿਆਂ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਪਰ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਪਿੱਛੋਂ ਬਗਾਵਤਾਂ ਦੀ ਜੰਗ ਤੇਜ਼ ਹੋ ਗਈ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਦੋ ਦਰਜਨ ਦੇ ਕਰੀਬ ਜ਼ਿਲ੍ਹਾ ਅਹੁਦੇਦਾਰਾਂ ਤੇ ਸਾਬਕਾ ਐਮਸੀਜ਼ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫੇ ਦੇ ਦਿੱਤੇ ਹਨ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਆਪਣੇ ਅਸਤੀਫ਼ੇ ’ਚ ਇਹਨਾਂ ਐਮ ਸੀਜ਼ ਨੇ ਕਿਹਾ ਹੈ ਕਿ ਪਾਰਟੀ ਦੇ ਸਾਰੇ ਐਮ ਸੀ ਪਹਿਲਾਂ ਤੋਂ ਹੀ ਬਿਨਾਂ ਚੋਣ ਨਿਸ਼ਾਨ ਤੋਂ ਚੋਣ ਲੜਨ ਦੀ ਮੰਗ ਕਰ ਰਹੇ ਸਨ, ਪਰ ਪਾਰਟੀ ਨੇ ਮਨਮਰਜ਼ੀ ਕਰਦਿਆਂ ਉਮੀਦਵਾਰ ਐਲਾਨ ਦਿੱਤੇ

ਬੀਤੀ ਰਾਤ ਪਾਰਟੀ ਆਗੂਆਂ ਤੇ ਕੌਂਸਲਰਾਂ ਨੇ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਕਿ ਜਿਸ ਤਰ੍ਹਾਂ ਪਾਰਟੀ ਵੱਲੋਂ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ’ਚੋਂ ਬਰਖਾਸਤ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ ਇਹ ਬਰਦਾਸ਼ਤ ਤੋਂ ਬਾਹਰ ਹੈ ਜਿਸ ਕਾਰਨ ਸਭ ਨੇ ਸਰਬ-ਸੰਮਤੀ ਨਾਲ ਪਾਰਟੀ ਦੇ ਸਾਰੇ ਆਹੁਦਿਆਂ ਤੋਂ ਸਮੇਤ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫ਼ੇ ਦੇਣ ਦਾ ਫੈਸਲਾ ਕੀਤਾ ਇਹਨਾਂ ਆਗੂਆਂ ਨੇ ਬਾਅਦ ’ਚ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਮੋਹਾਲੀ ’ਚ ਇੱਕ ਵੱਖਰਾ ਆਜ਼ਾਦ ਪਲੇਟਫ਼ਾਰਮ ਬਣਾ ਕੇ ਇਕੱਠਿਆਂ ਇੱਕ ਚੋਣ ਨਿਸ਼ਾਨ ’ਤੇ ਚੋਣ ਲੜਨ ਦਾ ਫੈਸਲਾ ਕੀਤਾ

ਗਰੁੱਪ ਵੱਲੋਂ ਮੋਹਾਲੀ ਸ਼ਹਿਰ ਦੇ ਵਿਕਾਸ ਵਾਸਤੇ ਇੱਕ ਮੈਨੀਫੈਸਟੋ ਵੀ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਵਿੱਚ ਇਹ ਵੀ ਜ਼ੋਰਦਾਰ ਰਾਇ ਸੀ ਕਿ ਮੋਹਾਲੀ ਵਿੱਚ ਮੌਜੂਦਾ ਵਿਧਾਇਕ ਤੇ ਮੰਤਰੀ ਸ. ਬਲਵੀਰ ਸਿੰਘ ਸਿੱਧੂ ਵੱਲੋਂ ਜਿਸ ਤਰ੍ਹਾਂ ਭਿ੍ਰਸ਼ਟਾਚਾਰ ਕੀਤਾ ਜਾ ਰਿਹਾ ਹੈ ਇਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਤੇ ਉਸਨੂੰ ਹਰਾਉਣ ਲਈ ਹੋਰ ਗਰੁੱਪਾਂ ਨਾਲ ਵੀ ਸੰਪਰਕ ਕੀਤਾ ਜਾਵੇ

Sukhbir badal

ਗਰੁੱਪ ਦੇ ਸਾਰੇ ਆਗੂਆਂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਅਰਦਾਸ ਕਰਕੇ ਚੋਣ ਲੜਨ ਦੀ ਸ਼ੁਰੂਆਤ ਕੀਤੀ ਅਸਤੀਫ਼ਾ ਦੇਣ ਵਾਲ਼ਿਆਂ ਵਿੱਚ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਵਿੰਗ ਸ਼ਹਿਰੀ, ਪਰਮਿੰਦਰ ਸਿੰਘ ਸੁਹਾਣਾ ਪ੍ਰਧਾਨ ਯੂਥ ਵਿੰਗ ਸ਼ਹਿਰੀ, ਗੁਰਮੁਖ ਸਿੰਘ ਸੋਹਲ ਪ੍ਰਧਾਨ ਬੀ. ਸੀ. ਵਿੰਗ, ਪਰਮਜੀਤ ਸਿੰਘ ਕਾਹਲੋਂ, ਹਰਮਨਜੋਤ ਸਿੰਘ ਕੁੰਭੜਾ ਪ੍ਰਧਾਨ ਯੂਥ ਵਿੰਗ ਹਲਕਾ ਮੋਹਾਲੀ, ਰਾਜਿੰਦਰ ਸਿੰਘ ਰੋਡਾ, ਸੁਖਦੇਵ ਸਿੰਘ ਪਟਵਾਰੀ, ਫੁਲਰਾਜ ਸਿੰਘ, ਆਰ.ਪੀ. ਸ਼ਰਮਾ, ਹਰਪਾਲ ਸਿੰਘ ਚੰਨਾ, ਅਮਰੀਕ ਸਿੰਘ ਤਹਿਸੀਲਦਾਰ, ਰਵਿੰਦਰ ਸਿੰਘ ਕੁੰਭੜਾ, ਸਰਬਜੀਤ ਸਿੰਘ ਸਮਾਣਾ, ਗੁਰਮੀਤ ਸਿੰਘ ਵਾਲ਼ੀਆ, ਅਵਤਾਰ ਸਿੰਘ ਵਾਲੀਆ, ਗੁਰਮੀਤ ਕੌਰ, ਰਮਨਪ੍ਰੀਤ ਕੌਰ, ਕਮਲਜੀਤ ਕੌਰ, ਕਰਮਜੀਤ ਕੌਰ, ਜਸਬੀਰ ਕੌਰ ਅਤਲੀ, ਉਪਿੰਦਰਪ੍ਰੀਤ ਕੌਰ, ਰਜਿੰਦਰ ਕੌਰ ਕੁੰਭੜਾ, ਰਜਨੀ ਗੋਇਲ, (ਸਾਰੇ ਐਮ ਸੀ) ਹਰਮੇਸ਼ ਸਿੰਘ ਕੁੰਭੜਾ, ਹਰਬਿੰਦਰ ਸਿੰਘ, ਜਸਪਾਲ ਸਿੰਘ, ਹਰਸੰਗਤ ਸਿੰਘ ਅਤੇ ਅਰੁਣ ਗੋਇਲ ਸ਼ਾਮਲ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.