ਸਾਡੇ ਨਾਲ ਸ਼ਾਮਲ

Follow us

20 C
Chandigarh
Saturday, January 17, 2026
More
    Home Breaking News ਸ਼ਿਵ ਸੈਨਾ ਆਗੂ...

    ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਨੂੰ ਮਿਲੀ ਹਸਪਤਾਲ ’ਚੋਂ ਛੁੱਟੀ

    Sandeep Gora Thapar
    Sandeep Gora Thapar

    ਡਾਕਟਰਾਂ ਨੇ ਦੱਸੀਆਂ ਕਿੰਨੀ ਗੰਭੀਰ ਸਨ ਸੱਟਾਂ

    (ਸੱਚ ਕਹੂੰ ਨਿਊਜ਼) ਲੁਧਿਆਣਾ। ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ (Sandeep Gora Thapar) ਨੂੰ ਅੱਜ ਡੀਐਮਸੀ ਹਸਪਤਾਲ ਤੋਂ ਛੁੱਟੀ ਦੇ ਦੇ ਦਿੱਤੀ।। ਥਾਪਰ ‘ਤੇ 5 ਜੁਲਾਈ ਨੂੰ ਸਿਵਲ ਹਸਪਤਾਲ ਦੇ ਬਾਹਰ ਕੁਝ ਨਿਹੰਗਾਂ ਨੇ ਹਮਲਾ ਕੀਤਾ ਸੀ। ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਸੀ। ਹਮਲਵਾਰਾਂ ਨੇ ਗੋਰਾ ਥਾਪਰ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਇਸ ਹਮਲੇ ’ਚ ਥਾਪਰ ਦੀਆਂ ਕਈ ਥਾਵਾਂ ਤੋਂ ਹੱਡੀਆਂ ਟੁੱਟ ਗਈਆਂ ਸਨ ਅਤੇ ਮਾਸਪੇਸ਼ੀਆਂ ਦੀਆਂ ਨਾੜਾਂ ਵੀ ਕੱਟੀਆਂ ਗਈਆਂ ਸਨ। ਸਿਰ ਅਤੇ ਬਾਹਾਂ ‘ਤੇ ਕਈ ਡੂੰਘੇ ਜ਼ਖਮ ਸਨ। ਡਾਕਟਰਾਂ ਦੀ ਅਥਾਹ ਕੋਸ਼ਿਸ਼ ਸਦਕਾ ਉਨ੍ਹਾਂ ਦੀ ਹਾਲਾਤ ਠੀਕ ਹੈ ਤੇ ਜਖਮ ਵੀ ਠੀਕ ਹੋਣ ਲੱਗੇ ਹਨ।

    ਇਹ ਵੀ ਪੜ੍ਹੋ: Employees Pension: ਸਰਕਾਰੀ ਮੁਲਾਜ਼ਮਾਂ ਦੀ ਹੋ ਗਈ ਮੌਜ਼, ਮੋਦੀ ਸਰਕਾਰ ਦੇਣ ਜਾ ਰਹੀ ਇਹ ਵੱਡਾ ਤੋਹਫਾ, ਜਾਣੋ

    ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ.ਸੀ ਦੇ ਡਾ.ਅਨੁਭਵ ਸ਼ਰਮਾ ਨੇ ਆਖਇਆ ਕਿ ਉਹ ਆਰਥੋਪੈਡਿਕ ਸਰਜਨ ਹਨ। ਉਸਨੇ ਕੋਚੀ (ਕੇਰਲ) ਅਤੇ ਨਵੀਂ ਦਿੱਲੀ ਵਿੱਚ ਪ੍ਰਮੁੱਖ ਸੰਸਥਾਵਾਂ ਵਿੱਚ ਕੰਮ ਕੀਤਾ ਹੈ।  ਡਾਕਟਰ ਅਨੁਭਵ ਅਨੁਸਾਰ ਸੰਦੀਪ ਥਾਪਰ 8 ਦਿਨਾਂ ਵਿੱਚ ਕਾਫੀ ਹੱਦ ਤੱਕ ਠੀਕ ਹੋ ਗਿਆ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਸ ਦਾ ਆਪਰੇਸ਼ਨ ਦੋ ਪੜਾਵਾਂ ਵਿੱਚ ਕੀਤਾ ਗਿਆ।

    LEAVE A REPLY

    Please enter your comment!
    Please enter your name here