Shaheed Bhagat Singh: ਸ਼ਹੀਦ ਭਗਤ ਸਿੰਘ ਇੱਕ ਵਿਚਾਰਧਾਰਾ

Shaheed Bhagat Singh
Shaheed Bhagat Singh: ਸ਼ਹੀਦ ਭਗਤ ਸਿੰਘ ਇੱਕ ਵਿਚਾਰਧਾਰਾ

Shaheed Bhagat Singh: ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪ੍ਰਸ਼ਾਸਨ ਨੇ ਸ਼ਾਦਮਾਨ ਚੌਂਕ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਪ੍ਰਸ਼ਾਸਨ ਨੇ ਇਸ ਤੋਂ ਵੀ ਬੱਜਰ ਗੁਨਾਹ ਇਹ ਕੀਤਾ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਅਪਰਾਧੀ ਕਰਾਰ ਦਿੱਤਾ ਹੈ ਪ੍ਰਸ਼ਾਸਨ ਦੀ ਇਹ ਤੰਗ ਤੇ ਕੱਟੜ ਸੋਚ ਸ਼ਹੀਦ ਭਗਤ ਸਿੰਘ ਦੇ ਅਕਸ ਨੂੰ ਖਰਾਬ ਕਰਨ ਦੀ ਘਟੀਆ ਕੋਸ਼ਿਸ਼ ਹੈ ਪਰ ਇਹ ਘਟੀਆ ਕੋਸ਼ਿਸ਼ ਸ਼ਹੀਦ ਭਗਤ ਸਿੰਘ ਦੀ ਬਹਾਦਰੀ, ਕੁਰਬਾਨੀ ਤੇ ਵਿਚਾਰਧਾਰਾ ਨੂੰ ਨੀਵਾਂ ਨਹੀਂ ਵਿਖਾ ਸਕਦੀ।

ਇਹ ਖਬਰ ਵੀ ਪੜ੍ਹੋ : Shah Mastana Ji Maharaj: ਪਿਆਰੇ ਸਤਿਗੁਰੂ ਜੀ ਨੇ ਮੀਂਹ ਪੁਆ ਕੇ ਭਗਤ ਦੀ ਸ਼ੰਕਾ ਕੀਤੀ ਦੂਰ

ਅਸਲ ’ਚ ਸ਼ਹੀਦ ਭਗਤ ਸਿੰਘ ਹਿੰਸਾ ਦਾ ਹਮਾਇਤੀ ਨਹੀਂ ਸਗੋਂ ਇੱਕ ਦਾਰਸ਼ਨਿਕ, ਬੁੱਧੀਜੀਵੀ ਤੇ ਜ਼ਿੰਦਾਦਿਲ ਅਜ਼ਾਦੀ ਘੁਲਾਟੀਆ ਸੀ ਜੋ ਰਾਜ ਪ੍ਰਬੰਧ ਤੇ ਵਿਅਕਤੀ ਦੇ ਸਬੰਧਾਂ ਦੀਆਂ ਬਾਰੀਕੀਆਂ ਤੋਂ ਜਾਣੂ ਸੀ ਬਿਨਾਂ ਸ਼ੱਕ ਅੱਜ ਵੱਡੀ ਗਿਣਤੀ ’ਚ ਨੌਜਵਾਨ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ ਪਰ ਭਗਤ ਸਿੰਘ ਦਾ ਪ੍ਰਭਾਵ ਸਿਰਫ਼ ਨੌਜਵਾਨਾਂ ਤੱਕ ਹੀ ਨਹੀਂ ਸਗੋਂ ਦੁਨੀਆਭਰ ਦੇ ਫਿਲਾਸਫਰ ਤੇ ਬੁੱਧੀਜੀਵੀ ਉਸ ਦੀਆਂ ਲਿਖਤਾਂ ਤੇ ਵਿਚਾਰਾਂ ਦੇ ਆਧਾਰ ’ਤੇ ਉਸ ਨੂੰ ਇੱਕ ਉੱਚ ਕੋਟੀ ਦਾ ਵਿਦਵਾਨ ਮੰਨਦੇ ਹਨ ਖੁਦ ਭਗਤ ਸਿੰਘ ਨੇ ਅਸੈਂਬਲੀ ’ਚ ਬੰਬ ਸੁੱਟਣ ਵੇਲੇ ਕਿਹਾ ਸੀ ਕਿ ਕਿਸੇ ਕਿਸਮ ਦੀ ਹਿੰਸਾ ਫੈਲਾਉਣਾ ਉਨ੍ਹਾਂ ਦਾ ਮਕਸਦ ਨਹੀਂ।

ਸਗੋਂ ਅੰਗਰੇਜ਼ੀ ਹਕੂਮਤ ਦੇ ਕਾਲੇ ਕਾਰਨਾਮਿਆਂ ਦਾ ਉੁਸ ਨੂੰ ਅਹਿਸਾਸ ਕਰਵਾਉਣਾ ਸੀ ਪਾਕਿਸਤਾਨ ਦੇ ਵਿਦਵਾਨ ਤੇ ਨੌਜਵਾਨ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਕਾਇਲ ਹਨ ਸ਼ਹੀਦ ਭਗਤ ਸਿੰਘ ਅਣਵੰਡੇ ਭਾਰਤ ਦਾ ਸ਼ਹੀਦ ਸੀ ਜਿਸ ਨੇ ਅੰਗਰੇਜ਼ਾਂ ਨੂੰ ਸਮੁੱਚੇ ਮੁਲਕ ’ਚੋਂ ਕੱਢਿਆ ਸੀ ਇਸ ਲਈ ਭੁਗੋਲਿਕ, ਸਮਾਜਿਕ, ਰਾਜਨੀਤਿਕ ਸੱਭਿਆਚਾਰਕ ਆਧਾਰ ’ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦੀ ਮਹਿਕ ਦੋਵਾਂ ਮੁਲਕਾਂ ਦੀ ਮਿੱਟੀ ’ਚ ਸਮਾਈ ਹੋਈ ਹੈ ਜਿਸ ਤੋਂ ਮੁਨਕਰ ਹੋਣਾ ਆਪਣੇ-ਆਪ ਤੋਂ ਮੁਨਕਰ ਹੋਣਾ ਹੈ ਲਾਹੌਰ ਪ੍ਰਸ਼ਾਸਨ ਤੋਂ ਆਉਂਦੀਆਂ ਪੀੜ੍ਹੀਆਂ ਵੀ ਜਵਾਬ ਮੰਗਣੀਆਂ। Shaheed Bhagat Singh