ਸੈਨੇਟਾਈਜੇਸ਼ਨ ਤੋਂ ਬਾਅਦ ਦਰਬਾਰ ‘ਚ ਹੋਈ ਦਾਖ਼ਲ
ਮਾਸਕ ਲਾ ਕੇ ਪਹੁੰਚੇ ਸ਼ਰਧਾਲੂ, ਸੋਸ਼ਲ ਡਿਸਟੈਂਸਿੰਗ ਦਾ ਰੱਖਿਆ ਪੂਰਾ ਧਿਆਨ
ਸਰਸਾ (ਸੱਚ ਕਹੂੰ ਨਿਊਜ਼)। ਕੇਂਦਰ ਸਰਕਾਰ ਦੀਆਂ ਕੋਵਿਡ-19 ਹਦਾਇਤਾਂ ਅਨੁਸਾਰ ਅੱਜ ਸੋਮਵਾਰ ਤੋਂ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਸਾਧ-ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਦਰਬਾਰ ‘ਚ ਆਉਣ ਵਾਲੀ ਸਾਧ-ਸੰਗਤ ਨੇ ਸਰਕਾਰ ਦੀਆਂ ਗਾਈਡਲਾਈਂਜ਼ ਦਾ ਪੂਰਾ ਪਾਲਣ ਕੀਤਾ। ਸਾਧ-ਸੰਗਤ ਨੇ ਮਾਸਕ, ਸੈਨੇਟਾਈਜ਼ੇਸ਼ਨ, ਥਰਮਲ ਸਕ੍ਰੀਨਿੰਗ ਅਤੇ ਸੋਸ਼ਲ ਡਿਸਟੈਂਸਿੰਗ ਸਬੰਧੀ ਨਿਯਮਾਂ ਦਾ ਪਾਲਣ ਕਰਦੇ ਹੋਏ ਦਰਬਾਰ ‘ਚ ਸੱਜਦਾ ਕੀਤਾ।
ਜਾਣਕਾਰੀ ਅਨੁਸਾਰ ਸਾਧ-ਸੰਗਤ ਦੇ ਆਗਮਨ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਕਮੇਟੀ ਨੇ ਦਰਬਾਰ ਦੇ ਮੁੱਖ ਗੇਟਾਂ ‘ਤੇ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਉੱਥੇ ਹੀ ਦਰਬਾਰ ਦੇ ਅੰਦਰ ਸੋਸ਼ਲ ਡਿਸਟੈਂਸਿੰਗ ਦੇ ਤਹਤਿ ਛੇ ਫੁੱਟ ਦੀ ਦੂਰੀ ‘ਤੇ ਗੋਲ ਨਿਸ਼ਾਨ ਲਾਏ ਗਏ ਹਨ, ਜਿਨ੍ਹਾਂ ਦੀ ਮਾਰਫ਼ਤ ਸਾਧ-ਸੰਗਤ ਅੱਗੇ ਵਧਦੇ ਹੋਏ ਸਟੇਜ਼ ਤੱਕ ਪਹੁੰਚਦੀ ਹੈ ਅਤੇ ਸ਼ਰਧਾ ਪੂਰਵਕ ਸੱਜਦਾ ਕਰਨ ਤੋਂ ਬਾਅਦ ਵਾਪਸ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਵਾਪਸ ਪਰਤ ਜਾਂਦੀ ਹੈ। ਇਸ ਦੌਰਾਨ ਸਾਧ-ਸੰਗਤ ਨੇ ਜਾਨਲੇਵਾ ਕੋਰੋਨਾ ਵਾਇਰਸ ਤੋਂ ਦੁਨੀਆਂ ਦੇ ਬਚਾਅ ਤੇ ਸ੍ਰਿਸ਼ਟੀ ਦੇ ਭਲੇ ਲਈ ਅਰਦਾਸ ਕੀਤੀ।
ਪਹਿਲੇ ਦਿਨ ਸਰਸਾ ਜ਼ਿਲ੍ਹੇ ਦੇ ਸ਼ਰਧਾਲੂ ਹੀ ਹੋਏ ਨਤਮਸਕ
ਸਵੇਰੇ 8 ਵਜੇ ਤੋਂ 11 ਵਜੇ ਤੱਕ
ਸਰਸਾ, ਕਲਿਆਣ ਨਗਰ, ਚੋਪਟਾ, ਸ਼ਾਹ ਸਤਿਨਾਮ ਜੀ ਨਗਰ, ਟ੍ਰਿਊ ਸੋਲ ਕੰਪਲੈਕਸ, ਐੱਮਐੱਸਜੀ ਕੰਪਲੈਕਸ, ਉਪਕਾਰ ਕੋਲੋਨੀ ਤੇ ਸ਼ਾਹ ਸਤਿਨਾਮ ਜੀ ਪੁਰਾ
11 ਤੋਂ 2 ਵਜੇ ਤੱਕ
ਰੋੜੀ, ਅਮਰਜੀਤਪੁਰਾ, ਰਾਣੀਆਂ, ਰਾਮਪੁਰ ਥੇੜੀ ਚੱਕਾਂ
2 ਵਜੇ ਤੋਂ ਸ਼ਾਮ ਪੰਜ ਵਜੇ ਤੱਕ
ਡੱਬਵਾਲੀ, ਸ੍ਰੀ ਜਲਾਲਆਣਾ ਸਾਹਿਬ, ਦਾਰੇਵਾਲਾ ਤੇ ਐਲਨਾਬਾਦ ਬਲਾਕ
ਕੋਵਿਡ-19 ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ‘ਚ ਐਂਟਰੀ ਦੇ ਨਿਯਮ
- 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਘਰਾਂ ਅੰਦਰ ਹੀ ਰਹਿਣਗੇ।
- 10 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਘਰ ਵਿੱਚ ਹੀ ਰਹਿਣਗੇ।
- ਗਰਭਵਤੀ ਔਰਤਾਂ ਤੇ ਬਿਮਾਰ ਭਾਈ-ਭੈਣਾਂ ਘਰ ਰਹਿਣ।
- ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਦਰਬਾਰ ਦੇ ਗੇਟਾਂ ਦੇ ਬਾਹਰ ਤੇ ਦਰਬਾਰ ਦੇ ਅੰਦਰ
- ਸ਼ੈੱਡ ਦੇ ਹੇਠਾਂ ਬਣੇ ਹੋਏ ਨਿਰਧਾਰਿਤ ਸਥਾਨ ‘ਤੇ ਖੜ੍ਹੇ ਹੋਵੇ ਤੇ ਸੇਵਾਦਾਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੱਲਦੇ ਹੋਏ ਸਟੇਜ਼ ਤੱਕ ਜਾ ਕੇ ਸੱਜਦਾ ਕਰ ਸਕਦੇ ਹੋ ਜੀ।
- ਦਰਬਾਰ ‘ਚ ਐਂਟਰੀ ਕਰਦੇ ਹੋਏ ਹੈਂਡ ਸੈਨੇਟਾਈਜਿੰਗ ਅਤੇ ਥਰਮਲ ਸਕ੍ਰੀਨਿੰਗ ਸਾਰਿਆਂ ਨੇ ਜ਼ਰੂਰ ਕਰਵਾਉਣੀ ਹੈ ਅਤੇ ਹੱਥਾਂ ‘ਤੇ ਸੈਨੇਟਾਈਜ਼ਰ ਲਾ ਕੇ 20 ਸਕਿੰਟ ਤੱਕ ਹੱਥਾਂ ਨੂੰ ਆਪਸ ‘ਚ ਮਸਲਦੇ ਰਹੋ ਜੀ।
- ਦਰਬਾਰ ਦੇ ਅੰਦਰ ਵੀ ਮਾਸਕ ਪਹਿਨਣਾ ਜ਼ਰੂਰੀ ਹੈ।
- ਸਾਧ-ਸੰਗਤ ਨੂੰ ਬੇਨਤੀ ਹੈ ਕਿ ਦਰਬਾਰ ਦੇ ਅੰਦਰ ਜੋ ਸ਼ਬਦਬਾਣੀ ਚੱਲ ਰਹੀ ਹੈ, ਸਾਰਿਆਂ ਨੇ ਉਸੇ ਨੂੰ ਸੁਨਣਾ ਹੈ ਤੇ ਕਿਸੇ ਨੇ ਵੀ ਗਰੁੱਪ ਬਣਾ ਕੇ ਵੱਖਰੇ ਤੌਰ ‘ਤੇ ਕੋਈ ਭਜਨ ਬਾਣੀ ਨਹੀਂ ਕਰਨੀ ਹੈ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੈ ਜੀ।
- ਸੇਵਾਦਾਰਾਂ ਦਾ ਪੂਰਾ-ਪੂਰਾ ਸਹਿਯਗ ਕਰੋ। ਸੇਵਾਦਾਰ ਨਿਮਰਤਾ ਪੂਰਵਕ ਸਾਧ-ਸੰਗਤ ਨੂੰ ਗਾਈਡ ਕਰਦੇ ਰਹਿਣ ਅਤੇ ਸਾਧ-ਸੰਗਤ ਨੇ ਪ੍ਰੇਮ ਨਾਲ ਸੇਵਾਦਾਰਾਂ ਦੀ ਗੱਲ ਮੰਨਣੀ ਹੈ ਜੀ।
- ਦਰਬਾਰ ‘ਚ ਆਉਣ ਵਾਲੀ ਸਾਧ-ਸੰਗਤ ਨੂੰ ਬੇਨਤੀ ਹੈ ਕਿ ਨਾ ਤਾਂ ਉਹ ਡੇਰੇ ‘ਚ ਰਾਤ ਨੂੰ ਰੁਕਣਗੇ ਅਤੇ ਨਾ ਹੀ ਦਰਬਾਰ ਦੀਆਂ ਕਲੌਨੀਆਂ ਸ਼ਾਹ ਸਤਿਨਾਮ ਜੀ ਪੁਰਾ, ਐੱਮਐੱਸਜੀ ਕੰਪਲੈਕਸ, ਟ੍ਰਿਊ ਸੋਲ ਕੰਪਲੈਕਸ, ਉਪਕਾਰ ਕੋਲੋਨੀ ਤੇ ਸ਼ਾਹ ਸਤਿਨਾਮ ਜੀ ਨਗਰ ‘ਚ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।