ਸ਼ਾਹ ਨੇ ਖੇਡ ਦਿਵਸ ‘ਤੇ ਖਿਡਾਰੀਆਂ ਨੂੰ ਕੀਤਾ ਸਲਾਮ

Government

ਸ਼ਾਹ ਨੇ ਖੇਡ ਦਿਵਸ ‘ਤੇ ਖਿਡਾਰੀਆਂ ਨੂੰ ਕੀਤਾ ਸਲਾਮ

ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਕੌਮੀ ਖੇਡ ਦਿਵਸ ‘ਤੇ ਖੇਡਾਂ ‘ਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਲਾਮ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਖੇਲੋ ਇੰਡੀਆ ਤੇ ਫਿੱਟ ਇੰਡੀਆ ਵਰਗੀਆਂ ਪਹਿਲਾਂ ਨਾਲ ਯੁਵਾ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਵਚਨਬੱਧ ਹੈ।

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਯਾਦ ‘ਚ ਦੇਸ਼ 29 ਅਗਸਤ ਨੂੰ ਕੌਮੀ ਖੇਡ ਦਿਵਸ ਮਨਾਉਂਦਾ ਹੈ। ਸ਼ਾਹ ਨੇ ਇਸ ਮੌਕੇ ਆਪਣੇ ਸੰਦੇਸ਼ ‘ਚ ਕਿਹਾ, ‘ਕੌਮੀ ਖੇਡ ਦਿਵਸ ‘ਤੇ ਮੈਂ ਆਪਣੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਸੈਲੂਟ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਉਮੰਗ ਤੇ ਲਗਨ ਨਾਲ ਭਾਰਤ ਨੂੰ ਗੌਰਵਮਈ ਕੀਤਾ। ਮੋਦੀ ਸਰਕਾਰ ਖੇਲੋ ਇੰਡੀਆ ਤੇ ਫਿੱਟ ਇੰਡੀਆ ਵਰਗੀਆਂ ਪਹਿਲਾਂ ਨਾਲ ਦੇਸ਼ ‘ਚ ਖੇਡਾਂ ਦੇ ਵਿਕਾਸ ‘ਚ ਸਹਾਇਕ ਭੂਮਿਕਾ ਨਿਭਾਉਣ ਤੇ ਯੁਵਾ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਵਚਨਬੱਧ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.