ਘਟਨਾ ਸਥਾਨ ਤੋਂ ਕੁਝ ਹਥਿਆਰ ਵੀ ਬਰਾਮਦ | Police Encounter
ਗੜ੍ਹਚਿਰੌਲੀ (ਏਜੰਸੀ)। ਮਹਾਂਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ‘ਚ ਬੁੱਧਵਾਰ ਸਵੇਰੇ ਪੁਲਿਸ ਨਾਲ ਇੱਕ ਮੁਕਾਬਲੇ ‘ਚ ਪੰਜ ਔਰਤਾਂ ਸਮੇਤ ਸੱਤ ਮਾਓਵਾਦੀ ਮਾਰੇ ਗਏ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੜ੍ਹਚਿਰੌਲੀ ਦੇ ਕੱਲੇਦ ਪਿੰਡ ਦੇ ਇੱਕ ਜੰਗਲ ‘ਚ ਸਵੇਰੇ ਸੱਤ ਵਜੇ ਦੇ ਲਗਭਗ ਇਹ ਮੁਕਾਬਲਾ ਉਸ ਸਮੇਂ ਹੋਈ ਜਦੋਂ ਮਹਾਂਰਾਸ਼ਟਰ ਪੁਲਿਸ ਦੀ ਵਿਸ਼ੇਸ਼ ਮਾਓਵਾਦੀ ਵਿਰੋਧੀ ਇਕਾਈ ਸੀ-60 ਕਮਾਂਡੋ ਦਾ ਇੱਕ ਦਸਤਾ ਨਕਸਲ ਵਿਰੋਧੀ ਮੁਹਿੰਮ ‘ਤੇ ਨਿਕਲਿਆ ਸੀ। (Police Encounter)
ਉਨ੍ਹਾਂ ਦੱਸਿਆ ਕਿ ਗਸ਼ਤੀ ਟੀਮ ਨੇ ਕੱਲੇਦ ਦੇ ਨੇੜੇ ਵਣ ਖੇਤਰ ਦੀ ਘੇਰਾਬੰਦੀ ਕਰ ਦਿੱਤੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ‘ਚ ਗੋਲੀਬਾਰੀ ਸ਼ੁਰੂ ਹੋ ਗਈ ਕੱਲੇਦ ਦੀ ਹੱਦ ਛੱਤੀਸਗੜ੍ਹ ਨਾਲ ਲੱਗਦੀ ਹੈ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ‘ਚ ਪੰਜ ਔਰਤਾਂ ਸਮੇਤ ਸੱਤ ਮਾਓਵਾਦੀ ਮਾਰੇ ਗਏ ਘਟਨਾ ਸਥਾਨ ਤੋਂ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਨਕਸਲੀਆਂ ਦੀਆਂ ਲਾਸ਼ਾਂ ਜੰਗਲ ‘ਚੋਂ ਲਿਆਂਦੀਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਨਕਸਲੀਆਂ ਦੀ ਹਾਲੇ ਤੱਕ ਪਛਾਣ ਨਹੀਂ ਕੀਤੀ ਜਾ ਸਕੀ ਹੈ ਪੁਲਿਸ ਨੇ ਦੱਸਿਆ ਕਿ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। (Police Encounter)