Dera Malerkotla: ਡੇਰਾ ਮਾਲੇਰਕੋਟਲਾ ’ਚ ਸੇਵਾ ਕਾਰਜ ਜ਼ੋਰਾਂ ’ਤੇ

Dera Malerkotla
Dera Malerkotla: ਡੇਰਾ ਮਾਲੇਰਕੋਟਲਾ ’ਚ ਸੇਵਾ ਕਾਰਜ ਜ਼ੋਰਾਂ ’ਤੇ

ਡੇਰਾ ਮਾਲੇਰਕੋਟਲਾ ’ਚ ਸੇਵਾ ਕਾਰਜ ਜ਼ੋਰਾਂ ’ਤੇ | Dera Malerkotla 

ਮਾਲੇਰਕੋਟਲਾ,(ਗੁਰਤੇਜ ਜੋਸ਼ੀ)। ਡੇਰਾ ਸੱਚਾ ਸੌਦਾ ਸਰਸਾ ਦੀ ਮਾਲੇਰਕੋਟਲਾ ਵਿਖੇ ਬ੍ਰਾਂਚ ਮਾਲੇਰਕੋਟਲਾ -ਰਾ‌ਏਕੋਟ ਸੜਕ ਸਥਿੱਤ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਪਿੰਡ ਬਧਰਾਵਾ (ਮਾਲੇਰਕੋਟਲਾ/ਸੰਦੌੜ) ਵਿਖੇ ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਸਦਕਾ ਸੇਵਾ ਕਾਰਜ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ ਸਰਪੰਚਾਂ, ਨੰਬਰਦਾਰਾਂ ਅਤੇ ਕੌਂਸਲਰਾਂ ਸਬੰਧੀ ਸਖ਼ਤ ਹੁਕਮ ਕੀਤੇ ਜਾਰੀ 

ਜਾਣਕਾਰੀ ਅਨੁਸਾਰ ਕਰੀਬ ਤੇਰ੍ਹਾਂ ਸਾਲ ਪਹਿਲਾਂ ਦੋਵਾਂ ਬਲਾਕਾਂ ਦੀ ਸਾਧ-ਸੰਗਤ ਨੇ ਇਸ ਪਿੰਡ ਵਿੱਚ ਥੋੜੀ ਜਗ੍ਹਾ ਖਰੀਦ ਕਰਕੇ ਨਾਮ ਚਰਚਾ ਦਾ ਕੰਮ ਸ਼ੁਰੂ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੇਵਾ ਸੰਮਤੀ ਦੇ ਮੈਂਬਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੁਣ ਜ਼ਮੀਨ ਖਰੀਦ ਕੀਤੀ ਗਈ ਹੈ, ਜਿਸ ਨਾਲ ਹੁਣ ਇਸ ਡੇਰੇ ਦਾ ਰਕਬਾ ਵਧਕੇ ਕਰੀਬ ਸਾਢੇ ਚਾਰ ਵਿੱਘੇ ਹੋ ਗਿਆ ਹੈ ਅਤੇ ਇਸ ਦਾ ਮੁੱਖ ਸੜਕ ’ਤੇ ਫਰੰਟ ਲੱਗਭੱਗ ਤਿੰਨ ਸੌ ਫੁੱਟ ਹੋ ਗਿਆ ਹੈ। ਹੁਣ ਇਸ ਡੇਰੇ ਅੰਦਰ 100×80 ਸੁਕੇਅਰ ਫੁੱਟ ਦਾ ਸੈਂਡ ਬਣ ਕੇ ਤਿਆਰ ਹੋ ਗਿਆ ਹੈ ਅਤੇ ਹੋਰ ਕਮਰੇ ਆਦਿ ਬਣਾਉਣ ਦੀ ਸੇਵਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਜਿਸ ਵਿਚ ਸਾਧ-ਸੰਗਤ ਵਧ-ਚੜ੍ਹ ਕੇ ਸੇਵਾ ਕਾਰਜ ਕਰ ਰਹੀ ਹੈ। Dera Malerkotla

Dera Malerkotla
Dera Malerkotla

ਸਾਧ ਸੰਗਤ ’ਚ ਪੂਰਾ ਉਤਸ਼ਾਹ:

ਸੁਖਵਿੰਦਰ ਇੰਸਾਂ 85 ਮੈਂਬਰ ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ ਮਾਲੇਰਕੋਟਲਾ ਤੋਂ 85 ਮੈਂਬਰ ਸੁਖਵਿੰਦਰ ਕੁਮਾਰ ਇੰਸਾਂ ਤੱਖਰ ਨੇ ਕਿਹਾ ਕਿ ਇਹ ਸਭ ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਸਦਕਾ ਹੀ ਹੋ ਸਕਿਆ ਹੈ। ਦੋਵਾਂ ਬਲਾਕਾਂ ਦੀ ਸਾਧ-ਸੰਗਤ ਇਸ ਕੰਮ ਵਿੱਚ ਆਪਣਾ ਪੂਰਾ ਸਹਿਯੋਗ ਕਰ ਰਹੀ ਹੈ । ਉਨ੍ਹਾਂ ਬਲਾਕਾਂ ਦੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਬੇਨਤੀ ਵੀ ਕੀਤੀ ਕਿ ਅਜੇ ਡੇਰੇ ਅੰਦਰ ਬਹੁਤ ਕੁਝ ਹੋਣਾ ਬਾਕੀ ਹੈ ਸਾਧ-ਸੰਗਤ ਇਸੇ ਤਰ੍ਹਾਂ ਸਹਿਯੋਗ ਕਰਦੀ ਰਹੇ। Dera Malerkotla