Humanity: ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਦੇ ਇਸ ਤਰ੍ਹਾਂ ਆਉਂਦੇ ਨੇ ਕਾਰਜ ਰਾਸ

Simran, Competition, Round, Sirsa, Block, Winer

Humanity : ਮਨੁੱਖਤਾ ਦੀ ਸੇਵਾ

ਦੁੱਖ-ਸੁਖ ਇਹ ਜੀਵਨ ਦੀਆਂ ਅਵਸਥਾਵਾਂ ਦੱਸੀਆਂ ਗਈਆਂ ਹਨ ਹਰ ਇੱਕ ਦੇ ਜੀਵਨ ’ਚ ਸੁਖ ਅਤੇ ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ। ਕੋਈ ਨਹੀਂ ਚਾਹੁੰਦਾ ਕਿ ਉਸ ਦੇ ਜੀਵਨ ’ਚ ਕਦੇ ਵੀ ਦੁੱਖ ਆਵੇ ਜਾਂ ਗਰੀਬੀ ਨਾਲ ਕਦੇ ਵੀ ਉਸ ਦਾ ਸਾਹਮਣਾ ਹੋਵੇ। ਇਸ ਸਬੰਧ ’ਚ ਆਚਾਰੀਆ ਚਾਣੱਕਿਆ ਕਹਿੰਦੇ ਹਨ ਕਿ Humanity

ਦਰਿੰਦ ਨਾਸ਼ਨ ਦਾਨ, ਸ਼ੀਲ ਦੁਰਗੇਤਿਹਿ ਨਾਸ਼ਿਅਤ
ਬੁਧਿ ਨਾਸ਼ ਅਗਿਆਨ, ਭੈਅ ਨਾਸ਼ਤ ਹੈ ਭਾਵਨਾਂ

ਦਾਨ ਨਾਲ ਗਰੀਬੀ ਦਾ ਨਾਸ਼ ਹੁੰਦਾ ਹੈ ਨਿਮਰਤਾ ਜਾਂ ਚੰਗਾ ਵਿਹਾਰ ਦੁੱਖਾਂ ਨੂੰ ਦੂਰ ਕਰਦਾ ਹੈ ਬੁੱਧੀ ਅਗਿਆਨਤਾ ਨੂੰ ਨਸ਼ਟ ਕਰ ਦਿੰਦੀ ਹੈ ।ਸਾਡੇ ਵਿਚਾਰ ਹਰ ਤਰ੍ਹਾਂ ਦੇ ਡਰ ਤੋਂ ਮੁਕਤੀ ਦਿਵਾਉਂਦੇ ਹਨ ਆਚਾਰੀਆ ਚਾਣੱਕਿਆ ਨੇ ਕਿਹਾ ਕਿ ਜੇਕਰ ਕੋਈ ਇਨਸਾਨ ਆਪਣੀ ਕਮਾਈ ਦਾ ਕੁਝ ਹਿੱਸਾ ਮਨੁੱਖਤਾ ਦੀ ਸੇਵਾ ’ਚ ਲਾਉਂਦਾ ਰਹੇ ਤਾਂ ਉਸ ਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਿਅਕਤੀ ਜੋ ਵੀ ਕਮਾਉਂਦਾ ਹੈ ਉਸ ’ਚੋਂ ਕੁਝ ਹਿੱਸਾ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮੱਦਦ ’ਚ ਲਾਉਣਾ ਚਾਹੀਦਾ ਹੈ ਧਾਰਮਿਕ ਕੰਮ ਕਰਨੇ ਚਾਹੀਦੇ ਹਨ ਅਜਿਹਾ ਕਰਨ ’ਤੇ ਪੁੰਨ ਕਰਮਾਂ ’ਚ ਵਾਧਾ ਹੁੰਦਾ ਹੈ ਇਨਸਾਨ ਦੇ ਜੀਵਨ ’ਚ ਕਾਫ਼ੀ ਦੁੱਖਾਂ ਦੇ ਕਾਰਨ ਉਸਦੇ ਮਾੜੇ ਸੁਭਾਅ ਨਾਲ ਸਬੰਧਤ ਹੀ ਹੁੰਦੇ ਹਨ। Humanity

Read Also : Amritsar News: ਮਾਣ ਧੀਆਂ ’ਤੇ ਸਮਾਜ ਭਲਾਈ ਸੋਸਾਇਟੀ (ਰਜਿ) ਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਅਭਿਰੂਪ ਕੌਰ ਮਾਨ ਸਨਮਾਨਿਤ

ਇਸ ਲਈ ਚੰਗੇ ਗੁਣ ਅਤੇ ਨਰਮ ਵਿਹਾਰ ਰੱਖਣ ਕਾਰਨ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ ਜਾਂ ਕਸ਼ਟ ਸਾਡੇ ਤੋਂ ਦੂਰ ਹੀ ਰਹਿੰਦੇ ਹਨ ਜੋ ਲੋਕ ਹਰ ਰੋਜ਼ ਪਰਮਾਤਮਾ ਦੀ ਭਗਤੀ ’ਚ ਲੱਗੇ ਰਹਿੰਦੇ ਹਨ, ਗਿਆਨ ਪ੍ਰਾਪਤ ਕਰਦੇ ਹਨ ਉਨ੍ਹਾਂ ਦੀ ਅਗਿਆਨਤਾ ਨਸ਼ਟ ਹੋ ਜਾਂਦੀ ਹੈ ਨਾਲ ਹੀ ਇਨ੍ਹਾਂ ਕੰਮਾਂ ਨਾਲ ਸਾਡੇ ਵਿਚਾਰ ਵੀ ਸ਼ੁੱਧ ਹੁੰਦੇ ਹਨ ਤੇ ਜੀਵਨ, ਮੌਤ, ਸੁਖ-ਦੁੱਖ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ।