ਰੱਖਿਆ ਖੇਤਰ ‘ਚ ਆਤਮ ਨਿਰਭਰਤਾ

ਰੱਖਿਆ ਖੇਤਰ ‘ਚ ਆਤਮ ਨਿਰਭਰਤਾ

ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਦੇਸ਼ਾਂ ਤੋਂ ਮੰਗਵਾਏ ਜਾਣ ਵਾਲੇ 101 ਜੰਗੀ ਸਾਜੋ-ਸਾਮਾਨ ਦੀ ਖਰੀਦ ਕੈਂਸਲ ਕਰ ਦਿੱਤੀ ਹੈ ਹੁਣ ਭਾਰਤ ਘਰੇਲੂ ਰੱਖਿਆ ਉਦਯੋਗ ਨੂੰ 4 ਲੱਖ ਕਰੋੜ ਦਾ ਆਰਡਰ ਦੇਵੇਗਾ ਬਿਨਾ ਸ਼ੱਕ ਭਾਰਤ ਲਈ ਇਹ ਬੇਹੱਦ ਜ਼ਰੂਰੀ ਹੈ ਭਾਵੇਂ ਇਹ ਕਾਫੀ ਔਖਾ ਕੰਮ ਹੈ ਪਰ ਜੇਕਰ ਦੇਸ਼ ਦੇ ਸਵੈਮਾਣ ਤੇ ਜ਼ਰੂਰਤਾਂ ਨੂੰ ਵੇਖਿਆ ਜਾਵੇ ਤਾਂ ਇਹ ਕੰਮ ਕਰਨਾ ਹੀ ਪੈਣਾ ਹੈ ਤੇ ਇਹ ਨਾਮੁਮਕਿਨ ਵੀ ਨਹੀਂ ਹੈ ਆਮ ਭਾਰਤੀ ਹੀ ਜਦੋਂ ਇਹ ਸੁਣਦਾ ਹੈ ਕਿ ਫਰਾਂਸ ਤੋਂ 36 ਰਾਫੇਲ ਖਰੀਦਣ ਲਈ 59000 ਕਰੋੜ ਰੁਪਏ ਖਰਚੇ ਗਏ ਹਨ ਤਾਂ ਇਹ ਸਵਾਲ ਹੀ ਉੱਠਦਾ ਹੈ ਕਿ ਆਖਰ ਇੰਨੀ ਪੂੰਜੀ ਬਾਹਰ ਭੇਜਣ ਦੀ ਬਜਾਇ ਦੇਸ਼ ਅੰਦਰ ਹੀ ਇਹ ਸਾਮਾਨ ਕਿਉਂ ਤਿਆਰ ਨਹੀਂ ਹੁੰਦਾ ਜੇਕਰ ਇਹੀ ਕੰਮ ਦੇਸ਼ ਦੀਆਂ ਸਰਕਾਰੀ ਤੇ ਨਿੱਜੀ ਕੰਪਨੀਆਂ ਨੂੰ ਮਿਲੇ ਤਾਂ ਇੱਥੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ

ਜਿੱਥੋਂ ਤੱਕ ਰੱਖਿਆ ਸਬੰਧੀ ਖਰੀਦ ਦਾ ਸਵਾਲ ਹੈ ਭਾਰਤ ਦੁਨੀਆ ਦਾ ਤੀਜਾ ਮੁਲਕ ਹੈ ਜੋ ਰੱਖਿਆ ਸਾਜੋ-ਸਾਮਾਨ ਲਈ ਸਭ ਤੋਂ ਵੱਧ ਖਰਚ ਕਰਦਾ ਹੈ ਇੱਕ ਰਿਪੋਰਟ ਅਨੁਸਾਰ 2019 ‘ਚ ਭਾਰਤ ਨੇ 71 ਬਿਲੀਅਨ ਡਾਲਰ ਖਰਚ ਕੀਤਾ ਹੈ ਸਾਡੇ ਤੋਂ ਅੱਗੇ ਸਿਰਫ ਅਮਰੀਕਾ ਤੇ ਚੀਨ ਹੀ ਹਨ ਜੇਕਰ ਅਸੀਂ ਖੁਦ ਹੀ ਆਪਣੀ ਜ਼ਰੂਰਤ ਦੇ ਹਥਿਆਰ ਬਣਾ ਲਈਏ ਤਾਂ ਬਚਿਆ ਹੋਇਆ ਵੱਧ ਤੋਂ ਵੱਧ ਪੈਸਾ ਵਿਕਾਸ ਕਾਰਜਾਂ ‘ਚ ਲਾਇਆ ਜਾ ਸਕਦਾ ਹੈ

ਅਜਿਹੇ ਹਾਲਾਤਾਂ ‘ਚ ਭਾਰਤ ਨੂੰ ਰੱਖਿਆ ਸਾਜੋ-ਸਾਮਾਨ ਵੀ ਉਸੇ ਤਰ੍ਹਾਂ ਬਣਾਉਣਾ ਪੈਣਾ ਹੈ ਜਿਵੇਂ ਖੇਤੀ ਪ੍ਰਧਾਨ ਮੁਲਕ ਦੇ ਤੌਰ ‘ਤੇ ਖੇਤੀ ਸੰਦਾਂ ਦੀ ਪੂਰਤੀ ਜ਼ਿਆਦਾ ਤੋਂ ਜ਼ਿਆਦਾ ਦੇਸ਼ ਦੇ ਅੰਦਰ ਹੀ ਹੋ ਰਹੀ ਹੈ ਜਿੱਥੋਂ ਤੱਕ ਤਕਨੀਕ ਦਾ ਸਬੰਧ ਹੈ ਭਾਰਤ ਵਿਕਸਿਤ ਮੁਲਕਾਂ ਦੇ ਨੇੜੇ ਹੀ ਪਹੁੰਚ ਗਿਆ ਹੈ ਖਾਸਕਰ ਪੁਲਾੜ ਦੇ ਮਾਮਲੇ ‘ਚ ਭਾਰਤ ਦੁਨੀਆ ਦੇ ਸਿਖ਼ਰਲੇ ਮੁਲਕਾਂ ਦੀ ਕਤਾਰ ‘ਚ ਆਉਂਦਾ ਹੈ ਇਸਰੋ ਦੇ ਵਿਗਿਆਨੀਆਂ ਨੇ ਚੰਦਰਯਾਨ ਤੇ ਮੰਗਲ ਮਿਸ਼ਨ ਫਤਹਿ ਕਰ ਲਿਆ ਹੈ ਅਸੀਂ ਕਮੱਰਸ਼ੀਅਲ ਸੈਟੇਲਾਈਟ ਵੀ ਭੇਜ ਚੁੱਕੇ ਹਾਂ ਹੁਣ ਤੱਕ 40 ਦੇਸ਼ਾਂ ਦੇ 200 ਤੋਂ ਵੱਧ ਸੈਟੇਲਾਈਟ ਭਾਰਤ ਨੇ ਭੇਜੇ ਹਨ ਭਾਰਤ ਨੂੰ ਬਾਹਰਲੇ ਦੇਸ਼ਾਂ ਦੇ ਸੈਟੇਲਾਈਟ ਭੇਜਣ ਲਈ ਵਿਦੇਸ਼ੀ ਮੁਦਰਾ ਵੀ ਹਾਸਲ ਹੋ ਰਹੀ ਹੈ ਇਸੇ ਤਰ੍ਹਾਂ ਮੰਗਲ ਮਿਸ਼ਨ ਬੇਹੱਦ ਸਸਤੇ ‘ਚ ਭਾਰਤ ਨੇ ਹੀ ਭੇਜਿਆ ਹੈ

ਭਾਰਤ ਦੇ ਸਿਰਫ 450 ਕਰੋੜ ਇਸ ਮਿਸ਼ਨ ‘ਤੇ ਖਰਚ ਹੋਏ ਜਦੋਂਕਿ ਅਮਰੀਕਾ ਦਾ ਖਰਚ ਕਈ ਗੁਣਾ ਸੀ ਪੁਲਾੜ ਮਾਮਲੇ ‘ਚ ਵੀ ਅਸੀਂ ਅਮਰੀਕਾ,ਚੀਨ ਅਤੇ ਰੂਸ ਦੇ ਨੇੜੇ ਪਹੁੰਚ ਗਏ ਹਾਂ ਬੇਸ਼ੱਕ ਇੱਕ ਵਾਰ ਇਹ ਰਸਤਾ ਬੇਹੱਦ ਔਖਾ ਨਜ਼ਰ ਆਉਂਦਾ ਹੈ ਪਰ ਜੇਕਰ ਡੀਆਰਡੀਓ ਦੇ ਵਿਗਿਆਨੀਆਂ ਨੂੰ ਪੂਰੀਆਂ ਸਹੂਲਤਾਂ ਤੇ ਇੱਕ ਮਿਸ਼ਨ ਨਾਲ ਕੰਮ ਕਰਨ ਦਿੱਤਾ ਜਾਵੇ ਤਾਂ ਕੋਈ ਵੀ ਚੀਜ਼ ਅਸੰਭਵ ਨਹੀਂ ਕਿਸੇ ਸਮੇਂ ਕਣਕ ਦੀ ਕਟਾਈ ਲਈ ਇਟਲੀ ਤੇ ਜਰਮਨੀ ਤੋਂ ਕੰਬਾਇਨਾਂ ਆਈਆਂ ਸਨ ਪਰ ਪੰਜਾਬ ਦੇ ਸਾਧਾਰਨ ਜਿਹੇ ਮਿਸਤਰੀਆਂ ਨੇ ਹੀ ਉਨ੍ਹਾਂ ਕੰਬਾਇਨਾਂ ਤੋਂ ਵੱਧ ਸਮਰੱਥਾ ਤੇ ਘੱਟ ਖਰਚ ਵਾਲੀਆਂ ਮਸ਼ੀਨਾਂ ਬਣਾ ਦਿੱਤੀਆਂ ਉਸ ਤੋਂ ਮਗਰੋਂ ਭਾਰਤ ਨੂੰ ਬਾਹਰੋਂ ਕਿਧਰੋਂ ਕੰਬਾਇਨਾਂ ਮੰਗਾਉਣ ਦੀ ਜ਼ਰੂਰਤ ਨਹੀਂ ਪਈ ਲੋੜ ਹੈ ਭਾਰਤ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਵਰਤਣ ਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ