ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News Cleanliness C...

    Cleanliness Campaign: ਸਫ਼ਾਈ ਮਹਾਂ ਅਭਿਆਨ ਨੂੰ ਦੇਖ ਵਕੀਲ ਦੇ ਮੂੰਹੋਂ ਆਪਮੁਹਾਰੇ ਨਿੱਕਲਿਆ…

    Cleanliness Campaign
    Cleanliness Campaign: ਸਫ਼ਾਈ ਮਹਾਂ ਅਭਿਆਨ ਨੂੰ ਦੇਖ ਵਕੀਲ ਦੇ ਮੂੰਹੋਂ ਆਪਮੁਹਾਰੇ ਨਿੱਕਲਿਆ...

    Cleanliness Campaign: ਗੁਰੂਗ੍ਰਾਮ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗੁਰੂਗ੍ਰਾਮ ਵਿਖੇ ਚਲਾਏ 36ਵੇਂ ਸਫਾਈ ਮਹਾ ਅਭਿਆਨ ਤਹਿਤ ਸੇਵਾਦਾਰਾਂ ਦੇ ਜਜਬੇ ਨੂੰ ਸਲਾਮ ਕਰਦਿਆਂ ਦਿੱਲੀ ਦੇ ਐਡਵੋਕੇਟ ਭਗਵਾਨ ਝਾਅ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਗੁਰੂਗ੍ਰਾਮ ਵਿਖੇ ਆਪਣੀ ਪਤਨੀ ਦਾ ਇਲਾਜ ਕਰਾਉਣ ਲਈ ਇੱਥੇ ਆਇਆ ਹੋਇਆ ਹਾਂ ਪਰੰਤੂ ਅੱਜ ਮੈਨੂੰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਪੂਰੇ ਗੁਰੂਗ੍ਰਾਮ ਦੀ ਸਫਾਈ ਕਰਦਿਆਂ ਵੇਖ ਕੇ ਮੈਂ ਉਹਨਾਂ ਦੀ ਬਹੁਤ ਸ਼ਲਾਘਾ ਕਰਦਾ ਹਾਂ।

    Cleanliness Campaign

    ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਮੈਂ ਜਾ ਕੇ ਦੱਸਾਂਗਾ ਕਿ ਸਾਨੂੰ ਇਹਨਾਂ ਸੇਵਾਦਾਰ ਵੀਰਾਂ ਤੋਂ ਸ਼ਿਕਸ਼ਾ ਲੈਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਸਾਡਾ ਸਮਾਜ ਸੇਵਾ ਵਾਸਤੇ ਹੈ, ਅਸੀਂ ਲੋਕ ਸਰਕਾਰਾਂ ਤੇ ਛੱਡ ਦਿੰਦੇ ਹਾਂ ਪਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਕੁਝ ਘੰਟਿਆਂ ਵਿੱਚ ਪੂਰੇ ਗੁਰੂ ਗ੍ਰਾਮ ਦੀ ਸਫਾਈ ਕਰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸੜਕਾਂ ਤੇ ਬਹੁਤ ਗੰਦ ਪਿਆ ਸੀ, ਪਰ ਸੇਵਾਦਾਰਾਂ ਨੇ ਸੜਕਾਂ ਨੂੰ ਸ਼ੀਸ਼ੇ ਵਾਂਗ ਚਮਕਾ ਦਿੱਤਾ ਹੈ, ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਾਡੇ ਲਈ ਇੱਕ ਪ੍ਰੇਰਨਾਦਾਇਕ ਹੈ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰਾਮ ਨੂੰ ਚਮਕਾ ਦਿੱਤਾ ਹੈ , ਸਾਡੇ ਲੋਕਾਂ ਦੇ ਵਿੱਚ ਸਮਾਜ ਸੇਵਾ ਕਰਨ ਦੀ ਭਾਵਨਾ ਕੁੱਟ ਕੁੱਟ ਕੇ ਭਰ ਰਹੀ ਹੈ। Cleanliness Campaign

    Read Also : ਜੇ ਹੋਵੇ ਸੇਵਾ ਦਾ ਜ਼ਜਬਾ ਬਾ-ਕਮਾਲ ਤਾਂ ਕੋਈ ਅੜਿੱਕਾ ਆ ਹੀ ਨਹੀਂ ਸਕਦਾ

    ਉਨ੍ਹਾਂ ਕਿਹਾ ਕਿ ਕਿਸੇ ’ਤੇ ਦੋਸ਼ ਲਾਉਣਾ ਅਲੱਗ ਗੱਲ ਹੈ, ਦੋਸ਼ ਲਾਉਣ ਨਾਲ ਕੁਝ ਨਹੀਂ ਹੁੰਦਾ, ਧਰਤੀ ’ਤੇ ਧਰਮ ਜਿੰਦਾ ਹੈ, ਉਨ੍ਹਾਂ ਕਿਹਾ ਕਿਸੇ ਤੇ ਕਿਸੇ ਨੂੰ ਦੋਸ਼ ਲਾਉਣ ਨਾਲ ਕੁਝ ਨਹੀਂ ਹੁੰਦਾ, ਜਦ ਤਕ ਧਰਮ ਨਾਲ ਜੁੜੇ ਰਹਾਂਗੇ ਤਾਂ ਧਰਮ ਜਿੰਦਾ ਰਹੇਗਾ, ਧਰਮ ਜਿੰਦਾ ਰਹੇਗਾ ਤਾਂ ਸਮਾਜ ਜਿੰਦਾ ਰਹੇਗਾ, ਭਾਵਨਾ ਕਲਿਆਣ ਹੈ ਭਾਵਨਾ ਦੇ ਨਾਲ ਹੀ ਜਨ ਕਲਿਆਣ ਹੈ, ਉਨ੍ਹਾਂ ਡੇਰਾ ਸੱਚਾ ਸੌਦਾ ਸਰਸਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਨੇ ਆਪਣੇ ਕਰੋੜਾਂ ਸੇਵਾਦਾਰਾਂ ਨੂੰ ਸਮਾਜ ਵਿੱਚ ਮਾਨਵਤਾ ਭਲਾਈ ਦੇ ਕੰਮਾਂ ਦੀ ਅਲਖ ਜਗਾਈ ਹੈ।