ਦੱਖਣੀ ਅਫਰੀਕਾ ਨੇ ਖੇਡਦੇ ਹੋਏ 177 ਦੌੜਾਂ ਬਣਾਈਆਂ
- ਤਾਜਮਿਨ ਬ੍ਰਿਟਜ਼ ਦਾ ਅਰਧਸੈਂਕੜਾ
- ਵਸਤਰਕਾਰ ਤੇ ਦੀਪਤੀ ਨੂੰ ਮਿਲੀਆਂ 2-2 ਵਿਕਟਾਂ
ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਮਹਿਲਾ ਟੀ-20 ਸੀਰੀਜ ਦਾ ਦੂਜਾ ਮੈਚ ਮੀਂਹ ਕਾਰਨ ਬੇ-ਨਤੀਜਾ ਰਿਹਾ। ਚੇਨਈ ’ਚ ਐਤਵਾਰ ਨੂੰ ਮਹਿਮਾਨ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕੀਤੀ। ਸਲਾਮੀ ਬੱਲੇਬਾਜ ਤਾਜਮਿਨ ਬ੍ਰਿਟਜ਼ ਨੇ ਲਗਾਤਾਰ ਦੂਜੇ ਟੀ-20 ’ਚ ਅਰਧ ਸੈਂਕੜਾ ਜੜਿਆ। ਉਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਨੇ 20 ਓਵਰਾਂ ’ਚ 6 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਐਨਕੇ ਬੋਸ ਨੇ 32 ਗੇਂਦਾਂ ’ਚ 40 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਪੂਜਾ ਵਸਤਰਕਾਰ ਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ। ਪਹਿਲੀ ਪਾਰੀ ਖਤਮ ਹੁੰਦੇ ਹੀ ਚੇਨਈ ’ਚ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਕਾਰਨ ਭਾਰਤ ਦੀ ਬੱਲੇਬਾਜੀ ਸ਼ੁਰੂ ਨਹੀਂ ਹੋ ਸਕੀ। ਦੱਖਣੀ ਅਫਰੀਕਾ ਪਹਿਲਾ ਟੀ-20 ਜਿੱਤ ਕੇ ਸੀਰੀਜ ’ਚ 1-0 ਨਾਲ ਅੱਗੇ ਹੈ। ਤੀਜਾ ਟੀ-20 ਮੈਚ 9 ਜੁਲਾਈ ਨੂੰ ਚੇਨਈ ’ਚ ਹੀ ਖੇਡਿਆ ਜਾਵੇਗਾ। (INDW vs SAW)
ਇਹ ਵੀ ਪੜ੍ਹੋ : IND Vs ZIM : ਦੂਜੇ ਟੀ-20 ’ਚ ਭਾਰਤ ਦੀ ਵੱਡੀ ਜਿੱਤ, ਜ਼ਿੰਬਾਬਵੇ 134 ਦੌੜਾਂ ’ਤੇ ਆਲ ਆਊਟ
ਅਫਰੀਕਾ ਨੂੰ ਸਲਾਮੀ ਬੱਲੇਬਾਜਾਂ ਨੇ ਦਿੱਤੀ ਤੇਜ ਸ਼ੁਰੂਆਤ | INDW vs SAW
ਸਲਾਮੀ ਬੱਲੇਬਾਜਾਂ ਨੇ ਚੇਪੌਕ ਸਟੇਡੀਅਮ ’ਚ ਦੂਜੇ ਟੀ-20 ’ਚ ਦੱਖਣੀ ਅਫਰੀਕਾ ਨੂੰ ਤੇਜ ਸ਼ੁਰੂਆਤ ਦਿੱਤੀ। ਕਪਤਾਨ ਲੌਰਾ ਵੋਲਵਰਟ ਤੇ ਬ੍ਰਿਟਜ਼ ਨੇ ਸਿਰਫ 4 ਓਵਰਾਂ ’ਚ 43 ਦੌੜਾਂ ਬਣਾਈਆਂ। ਵਾਸਤਰਾਕਰ ਨੇ 5ਵੇਂ ਓਵਰ ’ਚ ਵੋਲਵਰਟ ਨੂੰ ਕੈਚ ਆਊਟ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਦੱਖਣੀ ਅਫਰੀਕੀ ਕਪਤਾਨ ਨੇ 22 ਦੌੜਾਂ ਬਣਾਈਆਂ। (INDW vs SAW)
ਪਹਿਲਾ ਟੀ20 12 ਦੌੜਾਂ ਨਾਲ ਗੁਆਇਆ ਸੀ ਭਾਰਤੀ ਟੀਮ ਨੇ | INDW vs SAW
ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰੀ 3 ਟੀ-20 ਮੈਚਾਂ ਸੀਰੀਜ ਖੇਡੀ ਜਾ ਰਹੀ ਹੈ। ਤਿੰਨੋਂ ਮੈਚ ਚੇਨਈ ’ਚ ਹਨ, ਦੱਖਣੀ ਅਫਰੀਕਾ ਨੇ ਪਹਿਲਾ ਮੈਚ 12 ਦੌੜਾਂ ਨਾਲ ਜਿੱਤ ਕੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਟੀ-20 ਮੀਂਹ ਕਾਰਨ ਬੇਨਤੀਜਾ ਰਿਹਾ। ਤੀਜਾ ਮੈਚ 9 ਜੁਲਾਈ ਨੂੰ ਖੇਡਿਆ ਜਾਵੇਗਾ, ਜੇਕਰ ਭਾਰਤ ਇਹ ਮੈਚ ਨਹੀਂ ਜਿੱਤਦਾ ਤਾਂ ਟੀਮ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੂਜੀ ਟੀ-20 ਸੀਰੀਜ ਹਾਰ ਜਾਵੇਗੀ। ਇਸ ਤੋਂ ਪਹਿਲਾਂ 2021 ’ਚ ਵੀ ਦੱਖਣੀ ਅਫਰੀਕਾ ਨੇ ਤੀਜੀ ਟੀ-20 ਸੀਰੀਜ 2-1 ਨਾਲ ਜਿੱਤੀ ਸੀ। ਇਸ ਵਾਰ ਦੱਖਣੀ ਅਫਰੀਕਾ ਨੇ ਭਾਰਤ ਦੌਰੇ ’ਤੇ ਇੱਕ ਟੈਸਟ ਮੈਚ ਤੇ 3 ਇੱਕਰੋਜ਼ਾ ਮੈਚ ਹਾਰੇ ਹਨ। (INDW vs SAW)