ਸਾਡੇ ਨਾਲ ਸ਼ਾਮਲ

Follow us

14.2 C
Chandigarh
Saturday, January 24, 2026
More
    Home ਇੱਕ ਨਜ਼ਰ 4 ਦਿਨਾਂ &#821...

    4 ਦਿਨਾਂ ‘ਚ ਦੂਜੀ ਵਾਰਦਾਤ : 4 ਭੈਣਾਂ ਦੇ ਇਕਲੌਤੇ ਭਰਾ ਦੀ ਕੀਤੀ ਹੱਤਿਆ

    7 ਦਿਨ ਬਾਅਦ ਸੀ ਨੌਜਵਾਨ ਦਾ ਵਿਆਹ

    ਫਿਰੋਜ਼ਪੁਰ, (ਸਤਪਾਲ  ਥਿੰਦ) । ਸਰਹੱਦੀ ਜ਼ਿਲ੍ਹਾਂ ਫਿਰੋਜ਼ਪੁਰ ‘ਚ ਵਾਪਰ ਰਹੀਆਂ ਵਾਰਦਾਤਾਂ ਜ਼ਿਲ੍ਹੇ ਅੰਦਰ ਸਹਿਮ ਦਾ ਮਾਹੌਲ ਬਣਾ ਰਹੀਆਂ ਹਨ ਅਤੇ 4 ਦਿਨਾਂ ਦਰਮਿਆਨ ਫਿਰੋਜ਼ਪੁਰ ਅੰਦਰ ਕਤਲ ਦੀ ਦੂਜੀ ਵਾਰਦਾਤ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਪਿੰਡ ਸ਼ਹਿਜ਼ਾਦੀ ‘ਚ 5 ਭੈਣਾਂ ਦੇ ਇੱਕ ਨੌਜਵਾਨ ਭਰਾ ਦੀ ਹੱਥ ਬੰਨੇ ਛੱਤ ਨਾਲ ਲਟਕਟੀ ਲਾਸ਼ ਮਿਲੀ ਸੀ, ਜਿਸ ਦਾ ਮਾਮਲਾ ਅਜੇ ਸੁਲਝਿਆ ਨਹੀਂ ਕਿ ਸਰਹੱਦੀ ਪਿੰਡ ਬਾਰੇ ਕੇ ਵਿਖੇ ਬੀਤੀ ਰਾਤ ਉਸ ਵਕਤ ਇੱਕ ਘਰ ‘ਚ ਮਾਤਮ ਛਾ ਗਿਆ ਜਦੋਂ ਘਰ ਦੀ ਛੱਤ ਉੱਤੇ ਪਏ ਇੱਕ ਨੌਜਵਾਨ ਦੀ ਹੱਤਿਆ ਕਰਕੇ ਹੱਤਿਆਰਾ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਹੱਤਿਆ ਗੋਲੀ ਮਾਰ ਕੇ ਕੀਤੀ ਗਈ ਹੈ ਪਰ ਪੁਲਿਸ ਅਨੁਸਾਰ ਪੋਸਟਮਾਰਟਮ ਰਿਪੋਰਟ ਆਉਣ ‘ਤੇ ਸਾਹਮਣੇ ਆ ਸਕੇਗਾ ਕਿ ਹੱਤਿਆ ਕਿਸ ਤਰੀਕੇ ਕੀਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ  ਵਿਕਰਮ (22) ਵਾਸੀ ਬਾਰੇ ਕੇ ਵਜੋਂ ਹੋਈ ਹੈ, ਜਿਸ ਦਾ 7 ਦਿਨਾਂ ਬਾਅਦ ਵਿਆਹ ਸੀ, ਉਕਤ ਨੌਜਵਾਨ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਘਰ ਅੰਦਰ ਖੁਸ਼ੀਆਂ ਦਾ ਮਾਹੌਲ ਸੀ।

    ਜਾਣਕਾਰੀ ਮੁਤਾਬਿਕ ਨੌਜਵਾਨ ਵਿਕਰਮ ਘਰ ਦੀ ਛੱਤ ‘ਤੇ ਸੁੱਤਾ ਹੋਇਆ ਸੀ ਅਤੇ ਰਾਤ ਸਮੇਂ ਮ੍ਰਿਤਕ ਵਿਕਰਮ ਦੇ ਸਿਰ ਵਿੱਚ ਕੋਈ ਵਿਅਕਤੀ ਗੋਲੀ ਮਾਰ ਕੇ ਫਰਾਰ ਹੋ ਗਿਆ ਅਤੇ ਵਿਕਰਮ ਦੀ ਮੌਕੇ ਪਰ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਘਟਨਾ ਸਥੱਲ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਮੁੱਖੀ ਫਿਰੋਜ਼ਪੁਰ ਸਦਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਇੱਕ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here